
ਪੰਜ ਧੀਆਂ ਦਾ ਪਿਓ ਸੀ ਮ੍ਰਿਤਕ
ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਉਭਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੋਂ ਦਾ ਵਸਨੀਕ ਕੰਬਾਇਨ ਲੈ ਕੇ ਮਹਾਰਾਸ਼ਟਰ ਗਿਆ ਸੀ। ਜਿਥੇ ਉਸ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਗਤਾਰ ਸਿੰਘ ਵਜੋਂ ਹੋਈ ਹੈ। ਜਗਤਾਰ ਸਿੰਘ ਕਿਰਤ ਕਰਦਾ ਸੀ ਤੇ ਪੰਜ ਧੀਆਂ ਦਾ ਪਿਓ ਸੀ।
ਇਹ ਵੀ ਪੜ੍ਹੋ: ਡਿਜੀਟਲ ਇੰਡੀਆ: ਕੜਕਦੀ ਧੁੱਪ 'ਚ ਸੜਕ 'ਤੇ ਨੰਗੇ ਪੈਰ ਤੁਰ ਕੇ ਪੈਨਸ਼ਨ ਲੈਣ ਜਾ ਰਹੀ ਬਜ਼ੁਰਗ ਮਾਤਾ
ਜਾਣਕਾਰੀ ਅਨੁਸਾਰ ਜਗਤਾਰ ਸਿੰਘ ਬੀਮਾਰ ਸੀ। ਇਸ ਦੇ ਬਾਵਜੂਦ ਉਹ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸਦੀ ਮੌਤ ਹੋ ਗਈ। ਜਗਤਾਰ ਸਿੰਘ 5 ਧੀਆਂ ਦਾ ਪਿਓ ਸੀ ਅਤੇ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ।
ਇਹ ਵੀ ਪੜ੍ਹੋ: ਲੁਧਿਆਣਾ 'ਚ ਨਵ-ਵਿਆਹੁਤਾ ਦੀ ਸ਼ੱਕੀ ਹਾਲਤ 'ਚ ਮੌਤ, 10 ਮਹੀਨੇ ਪਹਿਲਾਂ ਹੋਇਆ ਸੀ ਵਿਆਹ