Road Accident : ਵਿਆਹ ਵਾਲੇ ਘਰ ਛਾਇਆ ਮਾਤਮ, ਬਰਾਤੀਆਂ ਨਾਲ ਭਰੀ ਕਾਰ ਪਲਟੀ, ਲਾੜੇ ਦੇ ਭਰਾ ਸਮੇਤ 5 ਲੋਕਾਂ ਦੀ ਮੌਤ
Published : Apr 22, 2024, 5:17 pm IST
Updated : Apr 22, 2024, 5:17 pm IST
SHARE ARTICLE
 Road Accident
Road Accident

ਟਾਇਰ ਫਟਣ ਕਾਰਨ ਵਿਗੜਿਆ ਕਾਰ ਦਾ ਸੰਤੁਲਨ

Road Accident : ਆਗਾਰਾ -ਯਮੁਨਾ ਐਕਸਪ੍ਰੈਸਵੇ 'ਤੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਗ੍ਰੇਟਰ ਨੋਇਡਾ ਤੋਂ ਬਿਹਾਰ ਦੇ ਦੇਵਰੀਆ ਜਾ ਰਹੀ ਬਰਾਤੀਆਂ ਨਾਲ ਭਰੀ ਕਾਰ ਪਲਟ ਗਈ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ 'ਚ ਲਾੜੇ ਦੇ ਭਰਾ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਤਿੰਨ ਲੋਕ ਇਸ ਸਮੇਂ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। 

ਪੁਲਿਸ ਅਨੁਸਾਰ ਹੁਣ ਤੱਕ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਟਾਇਰ ਫਟਣ ਕਾਰਨ ਵਾਪਰਿਆ ਹੈ। ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ 'ਚ ਰੱਖਵਾ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਟਾਇਰ ਫਟਣ ਕਾਰਨ ਵਿਗੜਿਆ ਕਾਰ ਦਾ ਸੰਤੁਲਨ 

ਅਗਰਾ ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ। ਪੁਲਿਸ ਦੇ ਅਨੁਸਾਰ ਇਹ ਹਾਦਸਾ ਸ਼ਨੀਵਾਰ ਰਾਤ ਆਗਾਰਾ -ਯਮੁਨਾ ਐਕਸਪ੍ਰੈਸਵੇ 'ਤੇ ਆਤਮਦਪੁਰ ਕੇ ਕੋਲ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਉਪਰ ਸੀ। ਅਚਾਨਕ ਟਾਇਰ ਗਰਮ ਹੋਣ ਤੋਂ ਬਾਅਦ ਫੱਟ ਗਿਆ, ਜਿਸ ਨਾਲ ਕਾਰ ਦਾ ਸੰਤੁਲਨ ਦਾ ਵਿਗੜ ਗਿਆ ਅਤੇ ਕਾਰ ਡਿਵਾਈਡਰ ਨਾਲ ਜਾ ਟਕਰਾਈ। ਜ਼ਖਮੀਆਂ ਦੇ ਮੁਤਾਬਕ ਜਦੋਂ ਉਨ੍ਹਾਂ ਨੂੰ ਹੋਸ਼ ਆਇਆ ਤਾਂ ਕਾਰ ਪਲਟ ਗਈ ਸੀ ਅਤੇ ਕਿਸੇ ਨੇ ਉਨ੍ਹਾਂ ਨੂੰ ਕਾਰ ਤੋਂ ਬਾਹਰ ਕੱਢਿਆ। ਜ਼ਖਮੀਆਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ, ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

 ਪਿੱਛੇ ਆ ਰਹੇ ਕਾਰ ਚਾਲਕ ਨੇ ਪੁਲਿਸ ਨੂੰ ਦੱਸਿਆ

ਬਾਰਾਤ ਵਿੱਚ ਜਾ ਰਹੇ ਹੋਰ ਲੋਕਾਂ ਦੀਆਂ ਕਾਰਾਂ ਵੀ ਨਾਲ-ਨਾਲ ਜਾ ਰਹੀਆਂ ਸਨ। ਹਾਦਸੇ ਤੋਂ ਬਾਅਦ ਦੂਜੇ ਵਾਹਨਾਂ 'ਚ ਜਾ ਰਹੇ ਬਰਾਤੀਆਂ ਨੇ ਇਸ ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਕਿਸੇ ਤਰ੍ਹਾਂ ਜ਼ਖਮੀਆਂ ਨੂੰ ਨੁਕਸਾਨੀ ਕਾਰ 'ਚੋਂ ਬਾਹਰ ਕੱਢਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

ਪੁਲਿਸ ਮੁਤਾਬਕ ਸੰਤੋਸ਼ ਕੁਮਾਰ ਗ੍ਰੇਟਰ ਨੋਇਡਾ ਦੇ ਤਿਗੜੀ ਪਿੰਡ 'ਚ ਰਹਿੰਦਾ ਹੈ। ਐਤਵਾਰ ਨੂੰ ਉਨ੍ਹਾਂ ਦਾ ਵਿਆਹ ਸੀ , ਜਿਸ ਕਰਕੇ ਉਹ  ਸ਼ਨੀਵਾਰ ਰਾਤ ਨੂੰ 6 ਵੱਖ-ਵੱਖ ਗੱਡੀਆਂ ਗ੍ਰੇਟਰ ਨੋਇਡਾ ਤੋਂ ਦੇਵਰੀਆ ਲਈ ਰਵਾਨਾ ਹੋਈਆਂ। ਇਸ ਦੌਰਾਨ ਅਚਾਨਕ ਉਨ੍ਹਾਂ ਦੇ ਕਾਫਲੇ ਦੀ ਇੱਕ ਕਾਰ ਪਲਟ ਗਈ। ਜਿਸ ਵਿੱਚ ਸੰਤੋਸ਼ ਦੇ ਭਰਾ ਗੌਤਮ ਸਮੇਤ ਅੱਠ ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਗੌਤਮ ਅਤੇ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਹੈ।

Location: India, Delhi, Delhi

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement