10 ਸਾਲ ਤੋਂ ਵੱਧ ਉਮਰ ਦੇ ਨਾਬਾਲਗ਼ਾਂ ਨੂੰ ਸੁਤੰਤਰ ਤੌਰ ’ਤੇ ਬੈਂਕ ਖ਼ਾਤੇ ਚਲਾਉਣ ਦੀ ਮਿਲੀ ਇਜਾਜ਼ਤ
Published : Apr 22, 2025, 7:31 am IST
Updated : Apr 22, 2025, 7:31 am IST
SHARE ARTICLE
Minors above 10 years of age allowed to operate bank accounts independently
Minors above 10 years of age allowed to operate bank accounts independently

ਭਾਰਤੀ ਰਿਜ਼ਰਵ ਬੈਂਕ ਨੇ ਖ਼ਾਤੇ ਖੋਲ੍ਹਣ ਤੇ ਸੰਚਾਲਨ ਸਬੰਧੀ ਹਦਾਇਤਾਂ ਕੀਤੀਆਂ ਜਾਰੀ

 

New Delhi: ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹਾ ਕਿ ਹੁਣ ਕਿਸੇ ਵੀ ਉਮਰ ਦੇ ਨਾਬਾਲਿਗ ਆਪਣੇ ਸਰਪ੍ਰਸਤਾਂ ਦੇ ਮਾਧਿਅਮ ਨਾਲ ਬੈਂਕ ’ਚ ਬੱਚਤ ਅਤੇ ਐੱਫ. ਡੀ. ਖਾਤਾ ਖੋਲ੍ਹ ਸਕਦੇ ਹਨ। ਆਰ. ਬੀ. ਆਈ. ਨੇ ਸਾਰੇ ਕਮਰਸ਼ੀਅਲ ਅਤੇ ਸਹਿਕਾਰੀ ਬੈਂਕਾਂ ਨੂੰ ਜਾਰੀ ਨੋਟੀਫਿਕੇਸ਼ਨ ’ਚ ਨਾਬਾਲਿਗਾਂ ਲਈ ਜਮ੍ਹਾ ਖਾਤਾ ਖੋਲ੍ਹਣ ਅਤੇ ਸੰਚਾਲਨ ਨਾਲ ਸਬੰਧਤ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਆਰਬੀਆਈ ਨੇ ਬੈਂਕਾਂ ਨੂੰ 1 ਜੁਲਾਈ, 2025 ਤਕ ਸੋਧੀਆਂ ਹਦਾਇਤਾਂ ਦੇ ਅਨੁਸਾਰ ਮੌਜੂਦਾ ਨੀਤੀਆਂ ਬਣਾਉਣ ਜਾਂ ਸੋਧਣ ਲਈ ਕਿਹਾ ਹੈ।

ਆਰ. ਬੀ. ਆਈ. ਨੇ ਮੌਜੂਦਾ ਨਿਯਮਾਂ ਦੀ ਸਮੀਖਿਆ ਕਰ ਕੇ ਇਨ੍ਹਾਂ ਨੂੰ ਜ਼ਿਆਦਾ ਵਿਹਾਰਕ ਅਤੇ ਸੁਚਾਰੂ ਬਣਾਉਣ ਦੇ ਮਕਸਦ ਨਾਲ ਇਹ ਕਦਮ ਚੁੱਕਿਆ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਕਿਸੇ ਵੀ ਉਮਰ ਦੇ ਨਾਬਾਲਿਗ ਆਪਣੇ ਸਰਪ੍ਰਸਤਾਂ ਦੇ ਮਾਧਿਅਮ ਨਾਲ ਬੱਚਤ ਅਤੇ ਐੱਫ. ਡੀ. ਖਾਤਾ ਖੋਲ੍ਹ ਸਕਦੇ ਹਨ। ਨਾਲ ਹੀ 10 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਨਾਬਾਲਿਗ ਜੇਕਰ ਸਮਰੱਥ ਹੋਣ ਤਾਂ ਬੈਂਕ ਦੀ ਜੋਖ਼ਮ ਪ੍ਰਬੰਧਨ ਨੀਤੀ ਤਹਿਤ ਸੁਤੰਤਰ ਤੌਰ ’ਤੇ ਖਾਤਾ ਖੋਲ੍ਹਣ ਅਤੇ ਸੰਚਾਲਿਤ ਕਰਨ ਦੇ ਯੋਗ ਹੋਣਗੇ।

ਆਰ. ਬੀ. ਆਈ. ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਬਾਲਿਗ਼ ਹੋਣ ’ਤੇ ਖਾਤਾਧਾਰਕ ਦੇ ਨਵੇਂ ਸੰਚਾਲਨ ਨਿਰਦੇਸ਼ ਅਤੇ ਹਸਤਾਖ਼ਰ ਨਮੂਨੇ ਪ੍ਰਾਪਤ ਕੀਤੇ ਜਾਣਗੇ ਅਤੇ ਜੇਕਰ ਖਾਤਾ ਸਰਪ੍ਰਸਤਾਂ ਵੱਲੋਂ ਸੰਚਾਲਿਤ ਕੀਤਾ ਗਿਆ ਹੋਵੇ ਤਾਂ ਬਕਾਇਆ ਰਾਸ਼ੀ ਦੀ ਪੁਸ਼ਟੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੈਂਕ ਆਪਣੀਆਂ ਅੰਦਰੂਨੀ ਨੀਤੀਆਂ ਅਨੁਸਾਰ ਨਾਬਾਲਿਗ਼ ਖਾਤਾਧਾਰਰਾਂ ਨੂੰ ਏ. ਟੀ. ਐੱਮ., ਡੈਬਿਟ ਕਾਰਡ, ਚੈੱਕਬੁੱਕ ਅਤੇ ਇੰਟਰਨੈੱਟ ਬੈਂਕਿੰਗ ਵਰਗੀਆਂ ਸਹੂਲਤਾਂ ਦੇਣ ਲਈ ਸੁਤੰਤਰ ਹੋਣਗੇ।

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement