ਅਤਿਵਾਦੀਆਂ ਨੇ ਮੋਦੀ ਨੂੰ ਬੁਰਾ-ਭਲਾ ਕਿਹਾ, ਮੇਰੇ ਪਿਤਾ ਨੂੰ ਗੋਲੀ ਮਾਰਨ ਤੋਂ ਪਹਿਲਾਂ ਇਸਲਾਮਿਕ ਆਇਤ ਪੜ੍ਹਨ ਲਈ ਕਿਹਾ : ਬੇਟੀ 
Published : Apr 22, 2025, 11:00 pm IST
Updated : Apr 22, 2025, 11:00 pm IST
SHARE ARTICLE
Anantnag:  People wait outside Government Medical College and Associated Hospital, Anantnag, where injured people are being treated after terrorists attacked a group of tourists at Pahalgam, in Anantnag district, Jammu & Kashmir, Tuesday, April 22, 2025. At least 12 people suffered injuries in the attack, according to officials. (PTI Photo)
Anantnag: People wait outside Government Medical College and Associated Hospital, Anantnag, where injured people are being treated after terrorists attacked a group of tourists at Pahalgam, in Anantnag district, Jammu & Kashmir, Tuesday, April 22, 2025. At least 12 people suffered injuries in the attack, according to officials. (PTI Photo)

ਪੁਣੇ ਦੇ ਕਾਰੋਬਾਰੀ ਦੀ 26 ਸਾਲ ਦੀ ਬੇਟੀ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਭਿਆਨਕ ਹਮਲੇ ’ਚ ਪਰਵਾਰ  ਨੂੰ ਹੋਈ ਦਹਿਸ਼ਤ ਬਾਰੇ ਦਸਿਆ

ਮੁੰਬਈ : ਅਤਿਵਾਦੀਆਂ ਦੇ ਆਉਣ ’ਤੇ  ਪਰਵਾਰ  ਡਰ ਦੇ ਮਾਰੇ ਕੈਂਪ ’ਚ ਲੁਕ ਕੇ ਡਰ ਨਾਲ ਘਬਰਾ ਰਿਹਾ ਸੀ। ਉਨ੍ਹਾਂ ਨੇ ਸੰਤੋਸ਼ ਜਗਦਾਲੇ (54) ਨੂੰ ਬਾਹਰ ਆਉਣ ਅਤੇ ਇਸਲਾਮਿਕ ਆਇਤ ਪੜ੍ਹਨ ਲਈ ਕਿਹਾ। ਜਦੋਂ ਉਹ ਅਜਿਹਾ ਨਹੀਂ ਕਰ ਸਕਿਆ, ਤਾਂ ਉਨ੍ਹਾਂ ਨੇ ਉਸ ਨੂੰ ਤਿੰਨ ਗੋਲੀਆਂ ਮਾਰੀਆਂ: ਇਕ ਵਾਰ ਸਿਰ ਵਿਚ, ਫਿਰ ਕੰਨ ਦੇ ਪਿੱਛੇ ਅਤੇ ਫਿਰ ਉਸ ਦੀ ਪਿੱਠ ਵਿਚ। 

ਪੁਣੇ ਦੇ ਕਾਰੋਬਾਰੀ ਦੀ 26 ਸਾਲ ਦੀ ਬੇਟੀ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਭਿਆਨਕ ਹਮਲੇ ’ਚ ਪਰਵਾਰ  ਨੂੰ ਹੋਏ ਦਹਿਸ਼ਤ ਬਾਰੇ ਦਸਿਆ। ਉਸ ਦੇ ਪਿਤਾ ਦੇ ਜ਼ਮੀਨ ’ਤੇ  ਡਿੱਗਣ ਤੋਂ ਬਾਅਦ, ਬੰਦੂਕਧਾਰੀਆਂ ਨੇ ਉਸ ਦੇ ਨਾਲ ਹੀ ਲੇਟੇ ਉਸ ਦੇ ਚਾਚੇ ’ਤੇ  ਹਮਲਾ ਕੀਤਾ ਅਤੇ ਉਸ ਦੀ ਪਿੱਠ ’ਤੇ  ਕਈ ਗੋਲੀਆਂ ਮਾਰੀਆਂ। 

ਗੋਲੀਬਾਰੀ ਦੇ ਪੰਜ ਘੰਟੇ ਬਾਅਦ ਅਸਾਵਰੀ ਜਗਦਾਲੇ ਨੇ ਪੀ.ਟੀ.ਆਈ. ਨਾਲ ਟੈਲੀਫੋਨ ’ਤੇ ਕੀਤੀ ਗੱਲਬਾਤ ’ਚ ਕਿਹਾ ‘‘ਅਸੀਂ ਪੰਜ ਲੋਕਾਂ ਦਾ ਸਮੂਹ ਸੀ, ਜਿਸ ’ਚ ਮੇਰੇ ਮਾਪੇ ਵੀ ਸ਼ਾਮਲ ਸਨ। ਅਸੀਂ ਪਹਿਲਗਾਮ ਨੇੜੇ ਬੈਸਰਨ ਘਾਟੀ ’ਚ ਸੀ ਅਤੇ ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਅਸੀਂ ਮਿੰਨੀ ਸਵਿਟਜ਼ਰਲੈਂਡ ਦੇ ਦਰ ’ਤੇ ਸੀ।’’

ਅਧਿਕਾਰੀਆਂ ਮੁਤਾਬਕ ਹਾਲ ਹੀ ਦੇ ਸਾਲਾਂ ’ਚ ਕਸ਼ਮੀਰ ’ਚ ਹੋਏ ਸੱਭ ਤੋਂ ਭਿਆਨਕ ਅਤਿਵਾਦੀ ਹਮਲੇ ’ਚ ਕੁਲ  26 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਜ਼ਿਆਦਾਤਰ ਸੈਲਾਨੀ ਸਨ। ਅਸਾਵਰੀ ਨੂੰ ਨਹੀਂ ਪਤਾ ਕਿ ਉਸ ਦੇ ਪਿਤਾ ਅਤੇ ਚਾਚਾ ਜ਼ਿੰਦਾ ਹਨ ਜਾਂ ਮੁਰਦਿਆਂ ਵਿਚ। 

ਉਹ, ਉਸ ਦੀ ਮਾਂ ਅਤੇ ਇਕ ਹੋਰ ਮਹਿਲਾ ਰਿਸ਼ਤੇਦਾਰ ਨੂੰ ਬਚਾ ਲਿਆ ਗਿਆ ਅਤੇ ਸਥਾਨਕ ਲੋਕਾਂ ਅਤੇ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਪਹਿਲਗਾਮ ਕਲੱਬ ਲਿਜਾਇਆ ਜਿੱਥੇ ਉਨ੍ਹਾਂ ਨੂੰ ਦੋਹਾਂ  ਵਿਅਕਤੀਆਂ ਦੀ ਕਿਸਮਤ ਬਾਰੇ ਕੋਈ ਜਾਣਕਾਰੀ ਨਹੀਂ ਹੈ। 

ਪੁਣੇ ’ਚ ਮਨੁੱਖੀ ਸਰੋਤ ਪੇਸ਼ੇਵਰ 26 ਸਾਲ ਦੀ ਅਸਾਵਰੀ ਨੇ ਕਿਹਾ ਕਿ ਪਰਵਾਰ  ਛੁੱਟੀਆਂ ਮਨਾਉਣ ਲਈ ਮੌਕੇ ’ਤੇ  ਗਿਆ ਹੋਇਆ ਸੀ, ਜਦੋਂ ਉਨ੍ਹਾਂ ਨੇ ਨੇੜੇ ਦੀ ਪਹਾੜੀ ਤੋਂ ਹੇਠਾਂ ਉਤਰ ਰਹੇ ਸਥਾਨਕ ਪੁਲਿਸ  ਵਰਗੇ ਕਪੜੇ  ਪਹਿਨੇ ਲੋਕਾਂ ਤੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਉਨ੍ਹਾਂ ਕਿਹਾ, ‘‘ਅਸੀਂ ਤੁਰਤ  ਸੁਰੱਖਿਆ ਲਈ ਨੇੜਲੇ ਤੰਬੂ ’ਚ ਗਏ। ਛੇ ਤੋਂ ਸੱਤ ਹੋਰ (ਸੈਲਾਨੀਆਂ) ਨੇ ਵੀ ਅਜਿਹਾ ਹੀ ਕੀਤਾ। ਅਸੀਂ ਸਾਰੇ ਗੋਲੀਬਾਰੀ ਤੋਂ ਬਚਾਅ ਲਈ ਜ਼ਮੀਨ ’ਤੇ  ਲੇਟ ਗਏ, ਜਿਸ ਨੂੰ ਅਸੀਂ ਅਤਿਵਾਦੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਸਮਝਿਆ।’’

ਉਨ੍ਹਾਂ ਕਿਹਾ, ‘‘ਅਤਿਵਾਦੀਆਂ ਦਾ ਸਮੂਹ ਪਹਿਲਾਂ ਨੇੜਲੇ ਤੰਬੂ ’ਚ ਆਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿਤੀ । ਫਿਰ ਉਹ ਸਾਡੇ ਤੰਬੂ ’ਚ ਆਏ ਅਤੇ ਮੇਰੇ ਪਿਤਾ ਨੂੰ ਬਾਹਰ ਆਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ‘ਚੌਧਰੀ ਤੂੰ ਬਹਾਰ ਆ ਜਾ’।’’

ਫਿਰ ਅਤਿਵਾਦੀਆਂ ਨੇ ਉਨ੍ਹਾਂ ’ਤੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਨ ਦਾ ਦੋਸ਼ ਲਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕਰਨ ਲਈ ਕੁੱਝ ਬਿਆਨ ਦਿਤੇ ਕਿ ਕਸ਼ਮੀਰੀ ਅਤਿਵਾਦੀ ਨਿਰਦੋਸ਼ ਲੋਕਾਂ, ਔਰਤਾਂ ਅਤੇ ਬੱਚਿਆਂ ਨੂੰ ਮਾਰਦੇ ਹਨ। ਉਨ੍ਹਾਂ ਕਿਹਾ, ‘‘ਫਿਰ ਉਨ੍ਹਾਂ ਨੇ ਮੇਰੇ ਪਿਤਾ ਨੂੰ ਇਕ  ਇਸਲਾਮੀ ਆਇਤ (ਸ਼ਾਇਦ ਕਲਮਾ) ਪੜ੍ਹਨ ਲਈ ਕਿਹਾ। ਜਦੋਂ ਉਹ ਅਜਿਹਾ ਕਰਨ ਤੋਂ ਇਨਕਾਰ ਕਰ ਦਿਤਾ ਤਾਂ ਉਨ੍ਹਾਂ ਨੇ ਉਸ ’ਤੇ  ਤਿੰਨ ਗੋਲੀਆਂ ਚਲਾਈਆਂ, ਇਕ ਸਿਰ ’ਤੇ, ਇਕ ਕੰਨ ਦੇ ਪਿੱਛੇ ਅਤੇ ਦੂਜੀ ਪਿੱਠ ਵਿਚ। ਮੇਰੇ ਚਾਚਾ ਮੇਰੇ ਨਾਲ ਸਨ। ਅਤਿਵਾਦੀਆਂ ਨੇ ਉਸ ’ਤੇ  ਚਾਰ ਤੋਂ ਪੰਜ ਗੋਲੀਆਂ ਚਲਾਈਆਂ।’’

ਉਨ੍ਹਾਂ ਨੇ ਮੌਕੇ ’ਤੇ  ਮੌਜੂਦ ਕਈ ਹੋਰ ਮਰਦਾਂ ਨੂੰ ਗੋਲੀ ਮਾਰ ਦਿਤੀ। ਮਦਦ ਕਰਨ ਵਾਲਾ ਕੋਈ ਨਹੀਂ ਸੀ। ਕੋਈ ਪੁਲਿਸ ਜਾਂ ਫੌਜ ਨਹੀਂ, ਜੋ 20 ਮਿੰਟ ਬਾਅਦ ਪਹੁੰਚੀ। ਇੱਥੋਂ ਤਕ  ਕਿ ਉੱਥੋਂ ਦੇ ਸਥਾਨਕ ਲੋਕ ਵੀ ਇਸਲਾਮੀ ਆਇਤ ਦਾ ਪਾਠ ਕਰ ਰਹੇ ਸਨ। 

ਉਨ੍ਹਾਂ ਕਿਹਾ, ‘‘ਜਿਹੜੇ ਲੋਕ ਸਾਨੂੰ ਪੌਨੀ ’ਤੇ  ਮੌਕੇ ’ਤੇ  ਲੈ ਗਏ, ਉਨ੍ਹਾਂ ਨੇ ਮੇਰੀ ਅਤੇ ਮੇਰੀ ਮਾਂ ਸਮੇਤ ਤਿੰਨ ਔਰਤਾਂ ਦੀ ਵਾਪਸੀ ਦੀ ਯਾਤਰਾ ਕਰਨ ’ਚ ਸਾਡੀ ਮਦਦ ਕੀਤੀ। ਬਾਅਦ ’ਚ ਸੱਟਾਂ ਦੀ ਜਾਂਚ ਕਰਨ ਲਈ ਸਾਡੀ ਡਾਕਟਰੀ ਜਾਂਚ ਕੀਤੀ ਗਈ ਅਤੇ ਫਿਰ ਪਹਿਲਗਾਮ ਕਲੱਬ ’ਚ ਤਬਦੀਲ ਕਰ ਦਿਤਾ ਗਿਆ।’’ ਉਨ੍ਹਾਂ ਕਿਹਾ, ‘‘ਗੋਲੀਬਾਰੀ ਦੁਪਹਿਰ ਕਰੀਬ 3:30 ਵਜੇ ਹੋਈ। 5 ਘੰਟੇ ਹੋ ਗਏ ਹਨ ਅਤੇ ਮੇਰੇ ਪਿਤਾ ਅਤੇ ਚਾਚੇ ਦੀ ਡਾਕਟਰੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।’’

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement