
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਟ੍ਰੈਫਿ਼ਕ ਜਾਮ ਦੀ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਮੰਗਲਵਾਰ ਨੂੰ ਕੇਂਦਰੀ ਅਵਾਸ ਅਤੇ ਸ਼ਹਿਰੀ ....
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਟ੍ਰੈਫਿ਼ਕ ਜਾਮ ਦੀ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਮੰਗਲਵਾਰ ਨੂੰ ਕੇਂਦਰੀ ਅਵਾਸ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਖ਼ੁਦ ਟ੍ਰੈਫਿ਼ਕ ਜਾਮ ਵਿਚ ਫਸ ਗਏ। ਹਾਲਾਂਕਿ ਲੱਖਾਂ ਦਿੱਲੀ ਵਾਲਿਆਂ ਵਾਂਗ ਪੁਰੀ ਦੇ ਲਈ ਵੀ ਇਸ ਸੰਕਟ ਤੋਂ ਨਿਜ਼ਾਤ ਦਿਵਾਉਣ ਵਿਚ ਮੈਟਰੋ ਰੇਲ ਸਹਾਇਕ ਬਣੀ।
Hardeep Singh
ਹਰਦੀਪ ਪੁਰੀ ਮੰਗਲਵਾਰ ਨੂੰ ਆਈਜੀਆਈ ਏਅਰਪੋਰਟ ਦੇ ਰਸਤੇ 'ਤੇ ਸਨ ਤਾਂ ਉਹ ਧੌਲਾ ਖੂਹ ਦੇ ਕੋਲ ਟ੍ਰੈਫਿ਼ਕ ਜਾਮ ਵਿਚ ਫਸ ਗਏ। ਉਨ੍ਹਾਂ ਟਵੀਟ ਕੀਤਾ ''ਭਾਰੀ ਟ੍ਰੈਫਿ਼ਕ ਜਾਮ ਵਿਚ ਫਸਣ ਤੋਂ ਬਾਅਦ ਮੇਰੇ ਕੋਲ ਫਲਾਈਟ ਛੱਡਣ ਜਾਂ ਮੈਟਰੋ ਦੀ ਸਵਾਰੀ ਕਰਨ ਦਾ ਹੀ ਬਦਲ ਬਚਿਆ ਸੀ ਅਤੇ ਮੈਂ ਦੂਜੇ ਬਦਲ ਨੂੰ ਚੁਣਿਆ।'' ਮੈਟਰੋ ਵਿਚ ਸਫ਼ਰ ਕਰਦੇ ਹੋਏ ਅਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਹੋਏ ਹਰਦੀਪ ਸਿੰਘ ਪੁਰੀ ਨੇ ਏਅਰਪੋਰਟ ਮੈਟਰੋ ਨੂੰ ਸਭ ਤੋਂ ਸਾਫ਼, ਸੁਰੱਖਿਅਤ ਅਤੇ ਆਵਾਜਾਈ ਦਾ ਵਧੀਆ ਸਾਧਨ ਦਸਿਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਹੀ ਮਾਇਨੇ ਵਿਚ ਮੈਟਰੋ ਦੇ ਰੂਪ ਵਿਚ ਭਰੋਸੇਯੋਗ ਪੂੰਜੀ ਹੈ।
Hardeep Singh tweet
ਜ਼ਿਕਰਯੋਗ ਹੈ ਕਿ ਹਰਦੀਪ ਪੁਰੀ ਲਗਾਤਾਰ ਇਸ ਗੱਲ ਦੀ ਵਕਾਲਤ ਕਰਦੇ ਰਹੇ ਹਨ ਕਿ ਦਿੱਲੀ ਵਿਚ ਟ੍ਰੈ਼ਫਿ਼ਕ ਜਾਮ ਦੀ ਗੰਭੀਰ ਹੁੰਦੀ ਸਮੱਸਿਆ ਦਾ ਇਕੋ ਇਕ ਹੱਲ ਜਨਤਕ ਵਾਹਨ ਹੈ। ਦਿੱਲੀ ਸਰਕਾਰ ਵਲੋਂ ਲੋੜੀਂਦੀ ਗਿਣਤੀ ਵਿਚ ਬੱਸਾਂ ਦੀ ਖ਼ਰੀਦ ਨਾ ਕਰਨ ਦਾ ਹਵਾਲਾ ਦਿੰਦੇ ਹੋਏ ਉਹ ਦਿੱਲੀ ਮੈਟਰੋ ਨੂੰ ਜਨਤਕ ਆਵਾਜਾਈ ਦਾ ਸਭ ਤੋਂ ਵਧੀਆ ਸਾਧਨ ਮੰਨਦੇ ਹਨ।