ਪਾਕਿ ਦਾ ਲੜਾਕੂ ਜਹਾਜ਼ ਸਮਝ ਕੇ ਆਈਐਫ ਦੀ ਮਿਸਾਇਲ ਨੇ ਉਡਾਇਆ ਅਪਣਾ ਹੀ ਜਹਾਜ਼
Published : May 22, 2019, 11:12 am IST
Updated : May 22, 2019, 11:12 am IST
SHARE ARTICLE
IAF missile destroyed its own chopper MI-17
IAF missile destroyed its own chopper MI-17

6 ਜਵਾਨ ਹੋ ਗਏ ਸਨ ਸ਼ਹੀਦ

ਨਵੀਂ ਦਿੱਲੀ: 27 ਫਰਵਰੀ ਨੂੰ ਦੁਰਘਟਨਾ ਦੇ ਮਾਮਲੇ ਵਿਚ ਐਮਆਈ-17 ਹੈਲੀਕਾਪਟਰ ਮਾਮਲੇ ਵਿਚ ਭਾਰਤੀ ਹਵਾਈ ਫ਼ੌਜ ਦੀ ਜਾਂਚ 20 ਦਿਨਾਂ ਵਿਚ ਪੂਰੀ ਹੋਵੇਗੀ। ਸਬੂਤਾਂ ਦੀ ਜਾਣਕਾਰੀ ਇਸ ਦੇ ਤੁਰੰਤ ਬਾਦ ਪੇਸ਼ ਕੀਤੀ ਜਾਵੇਗੀ ਅਤੇ ਹੈਲੀਕਾਪਟਰ ਵਿਚ 6 ਜਵਾਨ ਅਤੇ ਜ਼ਮੀਨ ਤੇ ਇਕ ਨਾਗਰਿਕ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ’ਤੇ ਹਵਾਈ ਫ਼ੌਜ ਧਾਰਾ 1950 ਦੇ ਫ਼ੌਜ ਕਾਨੂੰ ਤਹਿਤ ਗੈਰ ਇਰਾਦਾ ਹੱਤਿਆ ਦਾ ਮਾਮਲਾ ਚਲਾਇਆ ਜਾ ਸਕਦਾ ਹੈ।

IAFPhotoਭਾਰਤੀ ਹਵਾਈ ਫ਼ੌਜ ਦੇ ਸੂਤਰਾਂ ਨੇ ਦਸਿਆ ਕਿ 27 ਫਰਵਰੀ ਨੂੰ ਸ਼੍ਰੀਨਗਰ ਹਵਾਈ ਅੱਡੇ ਤੋਂ ਇਜ਼ਰਾਇਲ ਬਣਾਇਆ ਸਪਾਈਡਰ ਅਤੇ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਸਾਇਲ ਦੇ ਨਤੀਜੇ ’ਤੇ ਕੋਈ ਸ਼ੱਕ ਨਹੀਂ ਸੀ। ਜਾਂਚ ਵਿਚ ਇਸ ਲਈ ਸਮਾਂ ਵਧ ਲਗਾਇਆ ਜਾ ਰਿਹਾ ਹੈ ਕਿਉਂਕਿ ਭਾਰਤੀ ਹਵਾਈ ਫ਼ੌਜ ਨੂੰ ਇਸ ਘਟਨਾ ਲਈ ਦੋਸ਼ੀ ਠਹਿਰਾਇਆ ਗਿਆ ਹੈ।

PhotoPhoto

ਸੂਤਰਾਂ ਮੁਤਾਬਕ ਪੂਰੀ ਘਟਨਾ 12 ਸੈਕੰਡ ਵਿਚ ਵਾਪਰੀ, ਐਮਆਈ ਹੈਲੀਕਾਪਟਰ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਕਿ ਉਹ ਹਮਲੇ ਦੇ ਦਾਇਰੇ ਵਿਚ ਹੈ। ਦਸ ਦਈਏ ਕਿ 27 ਫਰਵਰੀ ਨੂੰ 8 ਭਾਰਤੀ ਹਵਾਈ ਫ਼ੌਜ ਦੇ ਜਵਾਨ, ਐਫ-16 ਦੇ 24 ਪਾਕਿਸਤਾਨੀ ਹਵਾਈ ਫ਼ੌਜ ਦੇ ਜਵਾਨਾਂ ਨੂੰ ਰੋਕਣ ਲਈ ਗਏ ਸਨ। ਐਫ-16 ਨੇ ਐਲਓਸੀ ਪਾਰ ਕਰ ਲਿਆ ਸੀ ਅਤੇ ਭਾਰਤੀ ਫ਼ੌਜ ਸੈਨਾ ’ਤੇ ਨਿਸ਼ਾਨਾ ਲਾ ਰਿਹਾ ਸੀ।

PhotoPhoto

ਪੱਛਮ ਵਿਚ ਜਾਰੀ ਹਵਾਈ ਹਮਲੇ ਵਿਚਕਾਰ ਕਸ਼ਮੀਰ ਵਿਚ ਭਾਰਤੀ ਹਵਾਈ ਫ਼ੌਜ ਅਲਰਟ ’ਤੇ ਸੀ ਅਤੇ ਕਿਸੇ ਵੀ ਸਮੇਂ ਪਾਕਿਸਤਾਨੀ ਜਹਾਜ਼ ਦੇ ਹਮਲੇ ਦਾ ਜਵਾਬ ਦੇਣ ਲਈ ਤਿਆਰ ਸੀ। ਇਸ ਸਮੇਂ ਸ਼੍ਰੀਨਗਰ ਏਅਰਪੋਰਟ ’ਤੇ ਏਅਰ ਡਿਫੈਂਸ ਦੀ ਰਡਾਰ ਨੇ ਅਪਣੀ ਸਕਰੀਨ ’ਤੇ ਘੱਟ ਉਡਾਨ ਵਾਲਾ ਜਹਾਜ਼ ਦੇਖਿਆ। ਉਸ ਸਮੇਂ ਟਰਮੀਨਲ ਵੀਪਨ ਡਾਇਰੈਕਟਰ ਦੇ ਆਹੁਦੇ ’ਤੇ ਇਕ ਸੀਨੀਅਰ ਅਧਿਕਾਰੀ ਸਨ ਜੋ ਕਿ ਏਅਰ ਬੇਸ ਦੇ ਵੀ ਚੀਫ ਆਪਰੇਸ਼ਨ ਅਧਿਕਾਰੀ ਸਨ।

ਹੋ ਸਕਦਾ ਹੈ ਕਿ ਆਈਐਫਐਫ ਟ੍ਰਾਂਸਪੋਡਰ ਸਿਸਟਮ ਘਟ ਉਡਾਨ ਵਾਲੇ ਜਹਾਜ਼ ਦੀ ਪਛਾਣ ਨਾ ਸਕਿਆ ਹੋਵੇ ਅਤੇ ਅਧਿਕਾਰੀ ਨੇ ਫਾਇਰ ਕਰਨ ਦਾ ਆਦੇਸ਼ ਦੇ ਦਿੱਤਾ ਹੋਵੇ। ਏਅਰਕ੍ਰਾਫਟ ਵਿਚ ਆਈਐਫਐਫ ਸਿਸਟਮ ਨੂੰ ਗ੍ਰਾਉਂਡ ’ਤੇ ਇੰਟੇਰੋਗੇਸ਼ਨ ਸਿਗਨਲ ਲਈ ਪ੍ਰਯੋਗ ਕੀਤਾ ਜਾਂਦਾ ਹੈ। ਇਹ ਦਸਦਾ ਹੈ ਕਿ ਉਹ ਸਾਡਾ ਦੋਸਤ ਹੈ, ਦੁਸ਼ਮਣ ਨਹੀਂ ਹੈ।

ਇਸ ਸਿਸਟਮ ਨੂੰ ਇਸ ਲਈ ਤਿਆਰ ਕੀਤਾ ਗਿਆ ਹੈ ਕਿਉਂ ਕਿ ਯੁੱਧ ਦੌਰਾਨ ਦੋਸਤਾਨਾ ਤੌਰ ’ਤੇ ਫਾਇਰਿੰਗ ਦੀ ਘਟਨਾ ਨਾ ਹੋਵੇ। ਇਹ ਅਜੇ ਸਪੱਸ਼ਟ ਨਹੀਂ ਹੋਇਆ ਕਿ ਆਈਏਐਫ ਦੇ ਹੈਲੀਕਾਪਟਰ ਵਿਚ ਆਈਏਐਫ ਸਵਿਚ ਆਫ ਸੀ ਅਤੇ ਜਦੋਂ ਇਸ ਜਹਾਜ਼ ਨੂੰ ਸੁਟਿਆ ਗਿਆ ਉਸ ਸਮੇਂ ਇਹ ਕੰਮ ਨਹੀਂ ਕਰ ਰਿਹਾ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement