ਭਾਰਤ ਨੂੰ ਮਿਲਿਆ ਖ਼ਤਰਨਾਕ ਹੈਲੀਕਾਪਟਰ Apache, ਹਨੇਰੇ ‘ਚ ਵੀ ਦੁਸ਼ਮਣਾਂ ਨੂੰ ਕਰ ਸਕਦੈ ਟਾਰਗੇਟ
Published : May 11, 2019, 2:04 pm IST
Updated : May 11, 2019, 2:04 pm IST
SHARE ARTICLE
Helicopter Apache
Helicopter Apache

ਭਾਰਤ ਨੇ ਆਪਣੀ ਹਵਾਈ ਫ਼ੌਜ ਲਈ ਪਹਿਲਾ ‘ਅਪਾਚੇ ਗਾਰਜਿਅਨ ਅਟੈਕ’ ਹੈਲਿਕਾਪਟਰ ਖਰੀਦ ਲਿਆ ਹੈ...

ਨਵੀਂ ਦਿੱਲੀ: ਭਾਰਤ ਦੀ ਤਾਕਤ ਹੁਣ ਹੋਰ ਵੱਧ ਗਈ ਹੈ। ਅਮਰੀਕਾ ਤੋਂ ਭਾਰਤ ਨੇ ਆਪਣੀ ਹਵਾਈ ਫ਼ੌਜ ਲਈ ਪਹਿਲਾ ‘ਅਪਾਚੇ ਗਾਰਜਿਅਨ ਅਟੈਕ’ ਹੈਲਿਕਾਪਟਰ ਖਰੀਦ ਲਿਆ ਹੈ। ਹਵਾਈ ਫੌਜ ਨੇ ਅਮਰੀਕਾ ਦੇ ਐਰੀਜੋਨਾ ਵਿੱਚ ਸਥਿਤ ਪ੍ਰੋਡਕਸ਼ਨ ਫੈਸਿਲਿਟੀ ਸੈਂਟਰ ਵਿਚ ਪਹਿਲਾ ਅਪਾਚੇ ਪ੍ਰਾਪਤ ਕੀਤਾ। ਇਹ ਹੈਲੀਕਾਪਟਰ ਦੁਸ਼ਮਨ ਦੇ ਘਰ ‘ਚ ਵੜਕੇ ਵਾਰ ਕਰਨ ਲਈ ਜਾਣਿਆ ਜਾਂਦਾ ਹੈ। ਭਾਰਤ ਨੇ ਅਮਰੀਕਾ ਤੋਂ ਇਸੇ ਤਰ੍ਹਾਂ  ਦੇ 22 ਅਪਾਚੇ ਗਾਰਜਿਅਨ ਹੈਲਿਕਾਪਟਰ ਖਰੀਦੇ ਹਨ। 

Helicopter ApacheHelicopter Apache

ਭਾਰਤੀ ਹਵਾਈ ਫੌਜ ਨੇ ਇਸ ਮੌਕੇ ‘ਤੇ ਟਵੀਟ ਕਰਕੇ ਕਿਹਾ- ਇਸ ਸਾਲ ਜੁਲਾਈ ਤੱਕ ਹੈਲੀਕਾਪਟਰ ਦਾ ਪਹਿਲਾ ਬੈਚ ਭਾਰਤ ਭੇਜਣ ਦਾ ਪ੍ਰੋਗਰਾਮ ਹੈ। ਏਅਰ-ਕਰੂ ਅਤੇ ਗਰਾਉਂਡ ਕਰੂ ਨੇ ਅਲਬਾਮਾ ਸਥਿਤ ਅਮਰੀਕੀ ਫੌਜ ਦੇ ਟ੍ਰੇਨਿੰਗ ਫੈਸਿਲਿਟੀ ਵਿੱਚ ਟ੍ਰੇਨਿੰਗ ਲਈ ਹੈ। ਅਪਾਚੇ ਗਾਰਜਿਅਨ ਮਲਟੀ ਰੋਲ ਫਾਇਟਰ ਹੈਲਿਕਾਪਟਰ ਹੈ। ਇਹ 284 ਕਿਮੀ ਪ੍ਰਤੀ ਘੰਟੇ ਤੱਕ ਦੀ ਸਪੀਡ ਨਾਲ ਉੱਡ ਸਕਦਾ ਹੈ, ਇਸ ਵਿੱਚ 2 ਹਾਈ ਪਰਫਾਰਮੈਂਸ ਇੰਜਨ ਲੱਗਿਆ ਹੋਇਆ ਹੈ।

Helicopter ApacheHelicopter Apache

ਹੈਲੀਕਾਪਟਰ ਵਿੱਚ ਲੇਜਰ,  ਇੰਫਰਾਰੇਡ ਅਤੇ ਹੋਰ ਨਾਇਟ ਨਿਰਜਨ ਸਿਸਟਮ ਲਗਾਏ ਗਏ ਹਨ। ਇਹ ਹਨ੍ਹੇਰੇ ਵਿੱਚ ਵੀ ਦੁਸ਼ਮਨਾਂ ਨੂੰ ਟਾਰਗੇਟ ਕਰਕੇ ਵਾਰ ਕਰ ਸਕਦਾ ਹੈ। ਹੈਲਿਕਾਪਟਰ ਵਲੋਂ ਅਤਿਆਧੁਨਿਕ ਮਿਜ਼ਾਇਲ ਫਾਇਰ ਕੀਤੇ ਜਾ ਸਕਦੇ ਹਨ, ਨਾਲ ਹੀ ਕਈ ਤਰ੍ਹਾਂ ਦੇ ਗੋਲੇ-ਬਾਰੂਦ ਸੁੱਟਣ ਵਿੱਚ ਵੀ ਸਮਰੱਥਾ ਰੱਖਦਾ ਹੈ। ਦੁਸ਼ਮਨਾਂ ਨੂੰ ਬਿਨਾਂ ਨਜ਼ਰ ਆਏ,  ਇਹ ਹੈਲੀਕਾਪਟਰ ਟਾਰਗੇਟ ਲੋਕੇਸ਼ਨ ਨੂੰ ਤਬਾਹ ਕਰ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement