
ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਕਰੀਬ 6100 ਮਾਮਲੇ ਸਾਹਮਣੇ ਆਏ।
ਨਵੀਂ ਦਿੱਲੀ: ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਕਰੀਬ 6100 ਮਾਮਲੇ ਸਾਹਮਣੇ ਆਏ। ਸ਼ੁੱਕਰਵਾਰ ਨੂੰ ਆਏ ਅੰਕੜਿਆਂ ਅਨੁਸਾਰ ਦੇਸ਼ ਭਰ ਵਿਚ ਕੁੱਲ ਮਾਮਲੇ 1,18,447 ਹੋ ਗਏ ਹਨ, ਜਿਸ ਵਿਚ 66,330 ਐਕਟਿਵ ਕੇਸ, 48,533 ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ,3583 ਦੀ ਮੌਤ ਅਤੇ 1 ਮਰੀਜ਼ ਠੀਕ ਹੋਣ ਤੋਂ ਪਹਿਲਾਂ ਵੀ ਵਿਦੇਸ਼ ਜਾ ਚੁੱਕਾ ਹੈ।
Photo
ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ਵਿਚ ਦੇਸ਼ ਵਿਚ 6,088 ਨਵੇਂ ਮਾਮਲੇ ਸਾਹਮਣੇ ਆਏ। ਹੁਣ ਤੱਕ ਅੰਡੇਮਾਨ ਅਤੇ ਨਿਕੋਬਾਰ ਵਿਚ 33, ਆਂਧਰਾ ਪ੍ਰਦੇਸ਼ ਵਿਚ 2647, ਅਰੁਣਾਚਲ ਪ੍ਰਦੇਸ਼ ਵਿਚ 1, ਅਸਾਮ 203, ਬਿਹਾਰ 1982, ਚੰਡੀਗੜ੍ਹ 217, ਛੱਤੀਸਗੜ੍ਹ 128, ਦਾਦਰ-ਨਗਰ ਹਵੇਲੀ 1, ਦਿੱਲੀ 11659, ਗੋਆ 52, ਗੁਜਰਾਤ 12905, ਹਰਿਆਣਾ 1031, ਜੰਮੂ- ਕਸ਼ਮੀਰ 1449, ਝਾਰਖੰਡ 290, ਕਰਨਾਟਕ 1605, ਕੇਰਲ 690, ਲੱਦਾਖ 44, ਮੱਧ ਪ੍ਰਦੇਸ਼ 5981
Photo
ਮਹਾਰਾਸ਼ਟਰ 41642, ਮਨੀਪੁਰ 25, ਮੇਘਾਲਿਆ 14, ਮਿਜ਼ੋਰਮ 1, ਓਡੀਸ਼ਾ 1103, ਪੁਡੂਚੇਰੀ 20, ਪੰਜਾਬ 2028, ਰਾਜਸਥਾਨ 6227, ਤਮਿਲਨਾਡੂ 13967, ਉਤਰਾਖੰਡ 146, ਉੱਤਰ ਪ੍ਰਦੇਸ਼ 5515 ਅਤੇ ਪੱਛਮੀ ਬੰਗਾਲ ਵਿਚ 3197, ਤ੍ਰਿਪੁਰਾ ਵਿਚ 173, ਤੇਲੰਗਾਨਾ ਵਿਚ 1699 ਅਤੇ ਹਿਮਾਚਲ ਪ੍ਰਦੇਸ਼ ਵਿਚ 152 ਕੇਸ ਦਰਜ ਹਨ।
Photo
ਦੇਸ਼ ਭਰ ਵਿਚ ਠੀਕ ਹੋ ਰਹੇ ਮਰੀਜ਼ਾਂ ਵਿਚ ਅੰਡੇਮਾਨ ਅਤੇ ਨਿਕੋਬਾਰ ਵਿਚ 33, ਆਂਧਰਾ ਪ੍ਰਦੇਸ਼ ਵਿਚ 1709, ਅਰੁਣਾਚਲ ਪ੍ਰਦੇਸ਼ ਵਿਚ 1, ਅਸਾਮ 54, ਬਿਹਾਰ 593, ਚੰਡੀਗੜ੍ਹ 139, ਛੱਤੀਸਗੜ੍ਹ 59, ਦਿੱਲੀ 5567, ਗੋਆ 7, ਗੁਜਰਾਤ 5488, ਹਰਿਆਣਾ 681, ਜੰਮੂ -ਕਸ਼ਮੀਰ 684, ਝਾਰਖੰਡ 129, ਕਰਨਾਟਕ 571, ਕੇਰਲ 510, ਲੱਦਾਖ 43, ਮੱਧ ਪ੍ਰਦੇਸ਼ 2843, ਮਹਾਰਾਸ਼ਟਰ ਵਿਚ 11726, ਮਨੀਪੁਰ 2, ਮੇਘਾਲਿਆ 12, ਮਿਜ਼ੋਰਮ 1, ਓਡੀਸ਼ਾ 393, ਪੁਡੂਚੇਰੀ 10, ਪੰਜਾਬ 1819, ਰਾਜਸਥਾਨ 3485, ਤਾਮਿਲਨਾਡੂ 6282, ਉਤਰਾਖੰਡ 54 , ਉੱਤਰ ਪ੍ਰਦੇਸ਼ 3204, ਪੱਛਮੀ ਬੰਗਾਲ 1193, ਤੇਲੰਗਾਨਾ 1035, ਤ੍ਰਿਪੁਰਾ 1148 ਅਤੇ ਹਿਮਾਚਲ ਪ੍ਰਦੇਸ਼ 59 ਕੇਸ ਸ਼ਾਮਲ ਹਨ।
Photo
ਇਸ ਦੇ ਨਾਲ ਹੀ ਮ੍ਰਿਤਕ ਮਰੀਜਾਂ ਦੀ ਗਿਣਤੀ ਆਂਧਰਾ ਪ੍ਰਦੇਸ਼ ਵਿਚ 53, ਅਸਾਮ 4, ਬਿਹਾਰ 11, ਚੰਡੀਗੜ੍ਹ 3, ਦਿੱਲੀ 194, ਗੁਜਰਾਤ 773, ਹਰਿਆਣਾ 15, ਜੰਮੂ-ਕਸ਼ਮੀਰ 20, ਝਾਰਖੰਡ 3, ਕਰਨਾਟਕ 41, ਕੇਰਲਾ 4, ਮੱਧ ਪ੍ਰਦੇਸ਼ 270, ਮਹਾਰਾਸ਼ਟਰ ਵਿਚ 1454, ਮੇਘਾਲਿਆ 1, ਓਡੀਸ਼ਾ 7, ਪੰਜਾਬ 39, ਰਾਜਸਥਾਨ 151, ਤਾਮਿਲਨਾਡੂ 94, ਉਤਰਾਖੰਡ 1, ਉੱਤਰ ਪ੍ਰਦੇਸ਼ 138, ਪੱਛਮੀ ਬੰਗਾਲ ਵਿਚ 259, ਤੇਲੰਗਾਨਾ 45 ਅਤੇ ਹਿਮਾਚਲ ਪ੍ਰਦੇਸ਼ ਵਿਚ 3 ਹੈ।