ਕੋਰੋਨਾ ਵਾਇਰਸ  ਵੈਕਸੀਨ: ਅਮਰੀਕਾ ਨੇ ਖ਼ਰੀਦੀ 300 ਮਿਲੀਅਨ ਖ਼ੁਰਾਕ, ਖਰਚੇ ਅਰਬਾਂ 
Published : May 22, 2020, 11:25 am IST
Updated : May 22, 2020, 11:25 am IST
SHARE ARTICLE
file photo
file photo

ਦੁਨੀਆ ਦੀਆਂ ਵੱਡੀਆਂ ਤਾਕਤਾਂ ਆਪਣੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਸੰਘਰਸ਼ ਕਰ ਰਹੀਆਂ ਹਨ...........

ਨਿਊਯਾਰਕ: ਦੁਨੀਆ ਦੀਆਂ ਵੱਡੀਆਂ ਤਾਕਤਾਂ ਆਪਣੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਸੰਘਰਸ਼ ਕਰ ਰਹੀਆਂ ਹਨ ਅਤੇ ਵਿਸ਼ਵ ਨੇਤਾ ਆਪਣੀ ਖੜੋਤ ਵਾਲੀ ਕਾਰਜਸ਼ੈਲੀ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਇਕੋ ਇਕ ਅਸਲ ਢੰਗ ਵਜੋਂ ਕੋਰੋਨਾ ਵਾਇਰਸ ਵੈਕਸੀਨ ਨੂੰ ਵੇਖ ਰਹੇ ਹਨ।

file photo photo

ਅਤੇ ਇਸ ਦਿਸ਼ਾ ਵਿਚ, ਯੂਐਸ ਨੇ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੇਨੇਕਾ ਦੀ ਇਕ ਬਿਲੀਅਨ ਸੰਭਾਵੀ ਕੋਰੋਨਾ ਵਾਇਰਸ ਵੈਕਸੀਨ ਲਗਭਗ ਤੀਜਾ ਹਿੱਸਾ ਪ੍ਰਾਪਤ ਲਈ 1.2 ਬਿਲੀਅਨ ਡਾਲਰ ਖਰਚ ਕੀਤੇ ਹਨ।

Dollerphoto

ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਗ ਤੋਂ ਬਾਅਦ, ਯੂਐਸ ਦੇ ਸਿਹਤ ਵਿਭਾਗ ਟੀਕਾ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ 1.2 ਬਿਲੀਅਨ ਡਾਲਰ ਦੇਣ ਦਾ ਭੁਗਤਾਨ ਕਰਨ ਲਈ ਸਹਿਮਤ ਹੋਏ ਹਨ ਅਤੇ ਯੂਐਸ ਨੇ ਆਪਣੇ ਲਈ 300 ਮਿਲੀਅਨ ਟੀਕੇ  ਦੀ  ਖੁਰਾਕ ਨੂੰ ਯਕੀਨੀ ਬਣਾਇਆ ਹੈ।

file photo photo

ਵੈਕਸੀਨ ਨੂੰ ਪਹਿਲਾਂ ChAdOx1 nCoV-19 ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਹੁਣ AZD1222 ਵਜੋਂ ਜਾਣਿਆ ਜਾਂਦਾ ਹੈ, ਉਸਨੂੰ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤਾ ਗਿਆ ਸੀ ਅਤੇ ਇੰਗਲਿਸ਼ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੇਨੇਕਾ ਨੂੰ ਇਸਦਾ ਲਾਇਸੰਸ ਦਿੱਤਾ ਗਿਆ ਸੀ।

Corona Virusphoto

ਅਮਰੀਕਾ ਵਿਚ ਇਸ ਸੌਦੇ ਨੇ ਟੀਕੇ ਦੇ ਆਖਰੀ ਪੜਾਅ ਦੀ ਇਜਾਜ਼ਤ ਦਿੱਤੀ ਹੈ - 30,000 ਅਮਰੀਕੀਆਂ 'ਤੇ ਕਲੀਨਿਕਲ ਟਰਾਇਲ ਦੀ ਆਗਿਆ ਮਿਲ ਗਈ। 
ਕੈਮਬ੍ਰਿਜ, ਇੰਗਲੈਂਡ ਵਿੱਚ ਸਥਿਤ ਐਸਟਰਾਜ਼ੇਨੇਕਾ ਦਾ ਕਹਿਣਾ ਹੈ।

Coronavirusphoto

ਕਿ ਉਸਨੇ ਟੀਕੇ ਦੀਆਂ ਲਗਭਗ 400 ਮਿਲੀਅਨ ਖੁਰਾਕਾਂ ਲਈ ਇਕਰਾਰਨਾਮਾ ਕੀਤਾ ਹੈ ਅਤੇ ਇਕ ਅਰਬ ਖੁਰਾਕਾਂ ਲਈ ਨਿਰਮਾਣ ਸਮਰੱਥਾ ਦੀ ਪੁਸ਼ਟੀ ਕੀਤੀ ਹੈ, ਇਸਦੀ ਪਹਿਲੀ ਡਿਲੀਵਰੀ ਸਤੰਬਰ ਵਿੱਚ ਸ਼ੁਰੂ ਹੋ ਜਾਵੇਗੀ। 

ਯੂਕੇ ਨੇ ਪਹਿਲਾਂ ਹੀ ਐਸਟ੍ਰਾਜ਼ੇਨੇਕਾ ਟੀਕਾ ਦੀਆਂ 100 ਮਿਲੀਅਨ ਖੁਰਾਕਾਂ ਸੁਰੱਖਿਅਤ ਕਰ ਲਈਆਂ ਹਨ, ਜਿਨ੍ਹਾਂ ਵਿਚੋਂ 30 ਮਿਲੀਅਨ ਉਹਨਾਂ ਨੂੰ ਸਤੰਬਰ ਵਿਚ ਮਿਲਣਗੀਆਂ। ਉਸਨੇ ਇਸ ਲਈ ਫੰਡ ਦੇਣ ਦਾ ਵਾਅਦਾ ਵੀ ਕੀਤਾ ਹੈ। ਉਥੋਂ ਦੇ ਮੰਤਰੀਆਂ ਨੇ ਇਹ ਵਾਅਦਾ ਵੀ ਕੀਤਾ ਹੈ ਕਿ ਇਹ ਵੈਕਸੀਨ ਪਹਿਲਾਂ ਬ੍ਰਿਟੇਨ ਨੂੰ ਦਿੱਤੀ ਜਾਵੇਗੀ।

ਐਸਟਰਾਜ਼ੇਨੇਕਾ ਨੇ ਕਿਹਾ ਕਿ ਟੀਕਾ ਦੇ ਉਤਪਾਦਨ ਨੂੰ ਵਧਾਉਣ ਲਈ ਵਿਸ਼ਵ ਭਰ ਦੀਆਂ ਸਰਕਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ - ਉਦਾਹਰਣ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਨਾਲ। ਉਨ੍ਹਾਂ ਇਹ ਵੀ ਕਿਹਾ ਕਿ ਟੀਕੇ ਦੀ ਸਹੀ ਵੰਡ ਬਾਰੇ ਵੀ ਵੱਖ-ਵੱਖ ਸੰਸਥਾਵਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ।

ਏਜੇਡੀ1222 ਦੇ ਕਲੀਨਿਕਲ ਅਜ਼ਮਾਇਸ਼ ਦਾ ਪੜਾਅ I / II ਪਿਛਲੇ ਮਹੀਨੇ ਦੱਖਣੀ ਇੰਗਲੈਂਡ ਦੇ ਕਈ ਟੈਸਟਿੰਗ ਸੈਂਟਰਾਂ ਵਿਚ 18 ਤੋਂ 55 ਸਾਲ ਦੀ ਉਮਰ ਦੇ 1000 ਤੋਂ ਵੱਧ ਲੋਕਾਂ ਤੇ ਸੁਰੱਖਿਆ, ਛੋਟ ਅਤੇ ਕਾਰਜਕੁਸ਼ਲਤਾ ਦਾ ਮੁਲਾਂਕਣ ਕਰਨ ਲਈ ਕੀਤਾ ਗਿਆ ਸੀ। ਇਸ ਟ੍ਰਾਇਲ ਤੋਂ ਡੇਟਾ ਦੀ ਜਲਦੀ ਹੀ ਉਮੀਦ ਕੀਤੀ ਜਾਂਦੀ ਹੈ।

ਇਸ ਵੇਲੇ ਦੁਨੀਆ ਭਰ ਦੇ ਫਾਰਮਾਸਿਊਕਲ ਦਿੱਗਜਾਂ ਕੋਲ ਕੋਵਿਡ -19 ਦਾ ਕੋਈ ਪ੍ਰਵਾਨਤ ਇਲਾਜ ਨਹੀਂ ਹੈ। ਨਿਰਮਾਤਾ ਅਤੇ ਖੋਜਕਰਤਾ ਲਗਭਗ 100 ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਹਨ। ਮਾਹਰ ਮੰਨਦੇ ਹਨ ਕਿ ਇਸ ਬਿਮਾਰੀ ਨੂੰ ਰੋਕਣ ਲਈ ਸੁਰੱਖਿਅਤ ਅਤੇ ਪ੍ਰਭਾਵੀ ਦਵਾਈ ਬਣਾਉਣ ਵਿਚ ਲਗਭਗ 12 ਤੋਂ 18 ਮਹੀਨੇ ਲੱਗ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement