
ਫੂਡ ਡਿਲਿਵਰੀ ਕਰਨ ਵਾਲੀ ਸਵਿਗੀ ਨੇ ਵੀਰਵਾਰ ੂਨੂੰ ਕਿਹਾ ਕਿ ਉਸ ਨੇ ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਸ਼ਰਾਬ ਦੀ ਹੋਮ ਡਿਲਿਵਰੀ
ਨਵੀਂ ਦਿੱਲੀ, 21 ਮਈ : ਫੂਡ ਡਿਲਿਵਰੀ ਕਰਨ ਵਾਲੀ ਸਵਿਗੀ ਨੇ ਵੀਰਵਾਰ ੂਨੂੰ ਕਿਹਾ ਕਿ ਉਸ ਨੇ ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਸ਼ਰਾਬ ਦੀ ਹੋਮ ਡਿਲਿਵਰੀ ਸ਼ੁਰੂ ਕਰ ਦਿਤੀ ਹੈ। ਕੰਪਨੀ ਦੂਜੇ ਰਾਜਾਂ ’ਚ ਆਨਲਾਈਨ ਆਰਡਰ ਪੂਰਾ ਕਰਨ ਅਤੇ ਉਸਦੀ ਹੋਮ ਡਿਲਿਵਰੀ ਲਈ ਸਬੰਧਿਤ ਰਾਜ ਸਰਕਾਰਾਂ ਨਾਲ ਵੀ ਗੱਲਬਾਤ ਕਰ ਰਹੀ ਹੈ। ਸਵੀਗੀ ਨੇ ਇਕ ਬਿਆਨ ਵਿਚ ਕਿਹਾ ਕਿ ਰਾਂਚੀ ’ਚ ਘਰਾਂ ਤਕ ਸ਼ਰਾਬ ਦੀ ਸਪਲਾਈ ਦਾ ਕੰਮ ਸ਼ੁਰੂ ਹੋ ਗਿਆ ਹੈ, ਰਾਜ ਦੇ ਹੋਰ ਸ਼ਹਿਰਾ ਵਿਚ ਇਕ ਹਫ਼ਤੇ ਤਕ ਇਹ ਸ਼ੁਰੂ ਹੋ ਜਾਵੇਗਾ। ਸਵੀਗੀ ਦੇ ਉਪ ਪ੍ਰਧਾਨ ਅਨੁਜ ਰਾਠੀ ਨੇ ਕਿਹਾ, ‘‘ਸੁਰਖਿਅਤ ਤੇ ਜਵਾਬਦੇਹ ਤਰੀਕੇ ਨਾਲ ਸ਼ਰਾਬ ਦੀ ਘਰਾਂ ਤਕ ਸਪਲਾਈ ਰਾਹੀਂ ਅਸੀਂ ਪਰਚੂਨ ਦੁਕਾਨਦਾਰਾਂ ਲਈ ਵਾਧੂ ਕਾਰੋਬਾਰ ਪੈਦਾ ਕਰ ਸਕਦੇ ਹਾਂ। ਨਾਲ ਹੀ ਸ਼ਰਾਬ ਦੀਆਂ ਦੁਕਾਨਾਂ ’ਤੇ ਭੀੜ ਦੀ ਸਮਸਿਆ ਵੀ ਦੂਰ ਹੋਵੇਗੀ ਅਤੇ ਸਮਾਜਿਕ ਦੂਰੀ ਨੂੰ ਵੀ ਯਕੀਨੀ ਬਣਾਇਆ ਜਾ ਸਕੇਗਾ। (ਪੀਟੀਆਈ)