
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਲੌਕਡਾਊਨ ਲਗਾਇਆ ਗਿਆ ਸੀ।
ਨਵੀਂ ਦਿੱਲੀ : ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਵਿਚ ਲੌਕਡਾਊਨ ਲਗਾਇਆ ਗਿਆ ਸੀ। ਪਰ ਹੁਣ ਸਥਿਤੀਆਂ ਨੂੰ ਦੇਖਦਿਆਂ ਲੌਕਡਾਊਨ ਦੇ ਚੋਥੇ ਪੜਾਅ ਵਿਚ ਕੁਝ ਛੋਟਾਂ ਦਿੱਤੀਆਂ ਗਈਆਂ ਹਨ। ਇਸੇ ਤਹਿਤ ਹੁਣ 25 ਮਈ ਤੋਂ ਦੇਸ਼ ਵਿਚ ਘਰੇਲੂ ਹਵਾਈ ਸੇਵਾ ਵੀ ਸ਼ੁਰੂ ਹੋ ਰਹੀ ਹੈ। ਜਿਸ ਦੇ ਲਈ ਹੁਣ ਟਿਕਟਾਂ ਬੁੱਕ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।
Flight
ਉਧਰ ਏਅਰ ਇੰਡਿਆ ਦੇ ਵੱਲੋਂ ਵੀ ਇਸ ਸਬੰਧ ਵਿਚ ਟਵੀਟ ਕਰ ਕੇ ਕਿਹਾ ਕਿ ਅਸੀਂ ਟਿਕਟਾਂ ਦੀ ਬੁਕਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਏਅਰ ਇੰਡਿਆ ਦੇ ਵੱਲੋਂ ਵੈੱਬ ਸਾਈਟ ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਕਿਹਾ ਕਿ ਪੁਛ ਗਿੱਛ ਲਈ ਕਸਟਮਕੇਅਰ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ। ਅੱਜ ਸ਼ੁੱਕਰਵਾਰ 12:30 ਤੇ ਟਿਕਟਾਂ ਬੁੱਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।
Flights
ਦੱਸ ਦੱਈਏ ਕਿ ਸਰਕਾਰ ਵੱਲੋਂ ਇਕ ਤਿਹਾਈ ਜਹਾਜ਼ਾਂ ਦੀ ਉਡਾਣ ਨੂੰ ਇਜ਼ਾਜਤ ਦੇ ਦਿੱਤੀ ਗਈ ਹੈ। ਏਅਰਲਾਇੰਸਾਂ ਆਪਣੀ ਮਨ-ਮਰਜ਼ੀ ਦੇ ਰੇਟ ਨਾ ਰੱਖਣ ਇਸ ਲਈ ਸਰਕਾਰ ਵੱਲੋਂ ਅਗਸਤ ਤੱਕ ਟਿਕਟਾਂ ਦਾ ਰੇਟ ਵੀ ਫਿਕਸ ਕੀਤਾ ਗਿਆ ਹੈ।
Flights
ਇਸ ਦੇ ਨਾਲ ਹੀ ਯਾਤਰੀਆਂ ਦੇ ਲਈ ਕੁਝ ਦਿਸ਼ਾਂ-ਨਿਰਦੇਸ਼ ਵੀ ਜ਼ਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਦਿਸ਼ਾਂ-ਨਿਰਦੇਸ਼ਾਂ ਦੀ ਪਾਲਣਾ ਕਰਨਾਂ ਲਾਜ਼ਮੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਨੂੰ 7 ਰੂਟਾਂ ਵਿਚ ਵੰਡਿਆ ਗਿਆ ਹੈ। ਜਿਸ ਵਿਚ ਮੈਟ੍ਰੋ-ਟੂ-ਮੈਟ੍ਰੋ ਅਤੇ ਮੈਟ੍ਰੋ-ਟੂ-ਨਾਨ ਮੈਟ੍ਰੋ ਦੇ ਲਈ ਸੇਵਾ ਸ਼ੁਰੂ ਕੀਤੀ ਗਈ ਹੈ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।