ਹਿਮਾਚਲ ਪ੍ਰਦੇਸ਼ ਸਰਕਾਰ ਨੇ ਬਲੈਕ ਫੰਗਸ ਨੂੰ 1 ਸਾਲ ਲਈ ਐਲਾਨਿਆ ਮਹਾਮਾਰੀ, ਨੋਟੀਫਿਕੇਸ਼ਨ ਜਾਰੀ 
Published : May 22, 2021, 4:03 pm IST
Updated : May 22, 2021, 4:03 pm IST
SHARE ARTICLE
Black Fungus in Himachal Declared as an Epidemic
Black Fungus in Himachal Declared as an Epidemic

ਬਲੈਕ ਫੰਗਸ ਨੂੰ ਲੈ ਕੇ ਸਿਹਤ ਵਿਭਾਗ ਦੀ ਮਨਜ਼ੂਰੀ ਦੇ ਬਿਨਾਂ ਕੋਈ ਵੀ ਵਿਅਕਤੀ, ਸੰਸਥਾ ਕਿਸੇ ਸੂਚਨਾ ਜਾਂ ਸਮੱਗਰੀ ਦਾ ਪ੍ਰਸਾਰ ਨਹੀਂ ਕਰ ਸਕਣਗੇ।

ਸ਼ਿਮਲਾ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਬਲੈਕ ਫੰਗਸ (ਮਿਊਕਰਮਾਈਕੋਸਿਸ) ਨੂੰ ਇਕ ਸਾਲ ਲਈ ਮਹਾਮਾਰੀ ਐਲਾਨ ਕਰ ਦਿੱਤਾ ਹੈ। ਸੂਬੇ ਦੇ ਸਿਹਤ ਸਕੱਤਰ ਅਮਿਤਾਭ ਅਵਸਥੀ ਵਲੋਂ ਸ਼ੁੱਕਰਵਾਰ ਨੂੰ ਬਲੈਕ ਫੰਗਸ ਨੂੰ ਮਹਾਮਾਰੀ ਐਲਾਨ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ, ਜਿਸ ਦੇ ਅਧੀਨ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲ ਬਲੈਕ ਫੰਗਸ ਦੀ ਸਕ੍ਰੀਨਿੰਗ ਅਤੇ ਪ੍ਰਬੰਧਨ ਲਈ ਕੇਂਦਰੀ ਸਿਹਤ ਮੰਤਰਾਲਾ, ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਵਲੋਂ ਸਮੇਂ-ਸਮੇਂ 'ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਗੇ।

Black Fungus, white fungusBlack Fungus

ਬਲੈਕ ਫੰਗਸ ਨੂੰ ਲੈ ਕੇ ਸਿਹਤ ਵਿਭਾਗ ਦੀ ਮਨਜ਼ੂਰੀ ਦੇ ਬਿਨਾਂ ਕੋਈ ਵੀ ਵਿਅਕਤੀ, ਸੰਸਥਾ ਕਿਸੇ ਸੂਚਨਾ ਜਾਂ ਸਮੱਗਰੀ ਦਾ ਪ੍ਰਸਾਰ ਨਹੀਂ ਕਰ ਸਕਣਗੇ। ਮਹਾਮਾਰੀ ਨਾਲ ਸੰਬੰਧਤ ਨਿਯਮਾਂ ਦੀ ਪਾਲਣ ਅਤੇ ਨਿਗਰਾਨੀ ਯਕੀਨੀ ਕਰਨ ਲਈ ਹਰ ਜ਼ਿਲ੍ਹੇ 'ਚ ਮੁੱਖ ਮੈਡੀਕਲ ਅਧਿਕਾਰੀ ਦੀ ਪ੍ਰਧਾਨਗੀ 'ਚ ਕਮੇਟੀ ਗਠਿਤ ਕੀਤੀ ਜਾਵੇਗੀ।

ਸਥਾਨਕ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਹਾਲ ਹੀ 'ਚ ਬਲੈਕ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। 52 ਸਾਲ ਕੋਰੋਨਾ ਪਾਜ਼ੇਟਿਵ ਇਕ ਮਹਿਲਾ ਦੀ ਜਾਂਚ ਤੋਂ ਬਾਅਦ ਉਸ 'ਚ ਬਲੈਕ ਫੰਗਸ ਦਾ ਸੰਕਰਮਣ ਹੋਣ ਦੀ ਹਸਪਤਾਲ ਪ੍ਰਬੰਧਨ ਨੇ ਪੁਸ਼ਟੀ ਕੀਤੀ ਸੀ। ਉਸ ਤੋਂ ਬਾਅਦ ਤੋਂ ਪ੍ਰਦੇਸ਼ ਸਰਕਾਰ ਬਲੈਕ ਫੰਗਸ ਨੂੰ ਲੈ ਕੇ ਚੌਕਸ ਹੋ ਗਈ ਹੈ।

Black Fungus Black Fungus

ਕੇਂਦਰ ਸਰਕਾਰ ਨੇ ਵੀ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਨੂੰ ਮਹਾਮਾਰੀ ਐਲਾਨ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਅਧੀਨ ਹਰਿਆਣਾ, ਰਾਜਸਥਾਨ, ਪੰਜਾਬ, ਤੇਲੰਗਾਨਾ, ਤਾਮਿਲਨਾਡੂ ਹੁਣ ਤੱਕ ਇਸ 'ਤੇ ਅਮਲ ਕਰ ਚੁਕੇ ਹਨ। ਹੁਣ ਹਿਮਾਚਲ ਨੇ ਵੀ ਇਸ ਸੰਬੰਧ 'ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। 

 ਵਾਤਾਵਰਣ 'ਚ ਮੌਜੂਦ ਇਹ ਫੰਗਸ ਸਾਹ ਰਾਹੀਂ ਅਤੇ ਜ਼ਖਮ ਰਾਹੀਂ ਸਰੀਰ 'ਚ ਪਹੁੰਚਦੇ ਹਨ ਜੋ ਬਾਅਦ 'ਚ ਜਾਨਲੇਵਾ ਸਾਬਤ ਹੋ ਸਕਦੇ ਹਨ। ਇਸ ਨਾਲ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਇਸ ਦੇ ਹੋਰ ਲੱਛਣ ਬੁਖ਼ਾਰ, ਸਿਰਦਰਦ, ਖੰਘ, ਸਾਹ ਲੈਣ 'ਚ ਤਕਲੀਫ਼, ਖੂਨੀ ਉਲਟੀ, ਅੱਖਾਂ ਜਾਂ ਨੱਕ ਦੇ ਨੇੜੇ-ਤੇੜੇ ਦਰਦ ਅਤੇ ਲਾਲੀ, ਛਾਲੇ ਪੈ ਸਕਦੇ, ਚਮੜੀ ਦਾ ਕਾਲਾ ਪੈਣਾ, ਅੱਖਾਂ 'ਚ ਦਰਦ, ਧੁੰਦਲਾ ਦਿਖਾਈ ਦੇਣਾ, ਪੇਟ ਦਰਦ, ਉਲਟੀ ਆਦਿ ਹਨ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement