ਦਿੱਲੀ ਵਿਚ ਕੱਲ੍ਹ ਤੋਂ 18+ ਦਾ ਟੀਕਾਕਰਨ ਬੰਦ, ਸੀਐਮ ਕੇਜਰੀਵਾਲ ਨੇ ਕੇਂਦਰ ਨੂੰ ਦੱਸਿਆ ਜ਼ਿੰਮੇਵਾਰ
Published : May 22, 2021, 3:10 pm IST
Updated : May 22, 2021, 3:10 pm IST
SHARE ARTICLE
Delhi halts COVID-19 vaccination for 18 plus group amid shortage
Delhi halts COVID-19 vaccination for 18 plus group amid shortage

ਵੈਕਸੀਨ ਵਧਾਉਣ ਲਈ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਦਿੱਤੇ ਸੁਝਾਅ

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਜ਼ਰੀਏ ਦਿੱਲੀ ਵਿਚ ਕੋਰੋਨਾ ਦੀ ਸਥਿਤੀ ਅਤੇ ਵੈਕਸੀਨ ਦੀ ਕਮੀ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਵੈਕਸੀਨ ਦੀ ਕਮੀ ਕਾਰਨ ਦਿੱਲੀ ਵਿਚ ਐਤਵਾਰ ਤੋਂ 18+ ਦਾ ਟੀਕਾਕਰਨ ਬੰਦ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਟੀਕਿਆਂ ਦਾ ਸਟਾਕ ਖਤਮ ਹੋਣ ਕਾਰਨ 18 ਤੋਂ 44 ਸਾਲ ਲਈ ਟੀਕਾਕਰਨ ਕੇਂਦਰਾਂ ਨੂੰ ਬੰਦ ਕਰਨਾ ਪਵੇਗਾ।

Arvind KejriwalArvind Kejriwal

ਇਸ ਦੇ ਨਾਲ ਹੀ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਸੁਝਾਅ ਵੀ ਦਿੱਤੇ ਕਿ ਕਿਵੇਂ ਵੈਕਸੀਨ ਦੀ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ। ਉਹਨਾਂ ਨੇ ਪਹਿਲਾ ਸੁਝਾਅ ਦਿੰਦੇ ਹਏ ਕਿਹਾ ਕਿ ਦੇਸ਼ ਵਿਚ ਵੈਕਸੀਨ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਬੁਲਾ ਕੇ ਭਾਰਤ ਬਾਈਓਟੈੱਕ ਦੀ ਵੈਕਸੀਨ ਬਣਾਉਣ ਦਾ ਆਦੇਸ਼ ਦਿੱਤਾ ਜਾਵੇ।

Delhi halts COVID-19 vaccination for 18 plus group amid shortageDelhi halts COVID-19 vaccination for 18 plus group amid shortage

ਦੂਜੇ ਸੁਝਾਅ ਵਿਚ ਉਹਨਾਂ ਨੇ ਕਿਹਾ ਕਿ ਵਿਦੇਸ਼ੀ ਵੈਕਸੀਨ ਕੰਪਨੀਆਂ ਦੀ ਵੈਕਸੀਨ ਨੂੰ ਭਾਰਤ ਵਿਚ ਵਰਤੋਂ ਲਈ ਤੁਰੰਤ ਮਨਜ਼ੂਰੀ ਦਿੱਤੀ ਜਾਵੇ। ਤੀਜੇ ਸੁਝਾਅ ਵਿਚ ਕੇਜਰੀਵਾਲ ਨੇ ਕਿਹਾ ਕਿ ਕੁਝ ਦੇਸ਼ ਅਜਿਹੇ ਹਨ, ਜਿਨ੍ਹਾਂ ਨੇ ਲੋੜ ਤੋਂ ਜ਼ਿਆਦਾ ਵੈਕਸੀਨ ਦਾ ਸਟਾਕ ਜਮਾਂ ਕਰ ਲਿਆ ਹੈ। ਭਾਰਤ ਸਰਕਾਰ ਉਹਨਾਂ ਦੇਸ਼ਾਂ ਤੋਂ ਵੈਕਸੀਨ ਲਵੇ।

Covid VaccinationCovid Vaccination

ਆਖਰੀ ਸੁਝਾਅ ਵਿਚ ਉਹਨਾਂ ਕਿਹਾ ਕਿ ਦੂਜੇ ਦੇਸ਼ਾਂ ਦੀਆਂ ਵੈਕਸੀਨ ਨਿਰਮਾਤਾ ਕੰਪਨੀਆਂ ਨੂੰ ਭਾਰਤ ਵਿਚ ਉਤਪਾਦਨ ਦੀ ਮਨਜ਼ੂਰੀ ਦਿੱਤੀ ਜਾਵੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਹਰ ਮਹੀਨੇ 80 ਲੱਖ ਵੈਕਸੀਨ ਖੁਰਾਕਾਂ ਦੀ ਲੋੜ ਹੈ ਪਰ ਇਸ ਦੇ ਮੁਕਾਬਲੇ ਮਈ ਵਿਚ ਸਾਨੂੰ ਸਿਰਫ 16 ਲੱਖ ਖੁਰਾਕਾਂ ਹੀ ਮਿਲੀਆਂ।

VaccineCorona Vaccine

ਜੂਨ ਲਈ ਵੀ ਕੇਂਦਰ ਨੇ ਦਿੱਲੀ ਦਾ ਕੋਟਾ ਹੋਰ ਘੱਟ ਕਰ ਦਿੱਤਾ ਹੈ, ਜੂਨ ਵਿਚ ਦਿੱਲੀ ਨੂੰ ਸਿਰਫ਼ 8 ਲੱਖ ਖੁਰਾਕਾਂ ਦਿੱਤੀਆਂ ਜਾਣਗੀਆਂ। ਜੇਕਰ ਹਰ ਮਹੀਨੇ ਕੇਂਦਰ ਕੋਲੋਂ 8 ਲੱਖ ਖੁਰਾਕਾਂ ਮਿਲੀਆਂ ਤਾਂ ਦਿੱਲੀ ਦੇ ਨੌਜਵਾਨਾਂ ਨੂੰ ਵੈਕਸੀਨ ਲਗਾਉਣ ਵਿਚ 30 ਮਹੀਨਿਆਂ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ। ਉਹਨਾਂ ਕਿਹਾ ਕਿ ਉਦੋਂ ਤੱਕ ਪਤਾ ਨਹੀਂ ਕਿੰਨੀ ਲਹਿਰਾਂ ਆਉਣਗੀਆਂ ਤੇ ਕਿੰਨੇ ਲੋਕਾਂ ਦੀ ਜਾਨ ਜਾਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement