
ਜਾਨੀ ਮਾਲੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਨਵੀਂ ਦਿੱਲੀ: ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਵਿੱਚ ਅੱਜ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਸੀ। ਭੂਚਾਲ ਦੇ ਝਟਕੇ ਇਥੇ ਕੱਲ ਅਤੇ ਸ਼ੁੱਕਰਵਾਰ ਨੂੰ ਵੀ ਮਹਿਸੂਸ ਕੀਤੇ ਗਏ।
An earthquake of magnitude 3.6 on the Richter scale hit Ladakh at 8.27 am today: National Center for Seismology (NCS)
— ANI (@ANI) May 22, 2021
ਭੂਚਾਲ ਦੇ ਝਟਕੇ ਸ਼ਨੀਵਾਰ ਸਵੇਰੇ ਲਗਭਗ 8.27 ਵਜੇ ਮਹਿਸੂਸ ਕੀਤੇ। ਹਾਲਾਂਕਿ ਕਿਤੇ ਵੀ ਕਿਸੇ ਦੇ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 3.6 ਮਾਪੀ ਗਈ ਹੈ।
Earthquake
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਲੱਦਾਖ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਸ ਵੇਲੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.2 ਸੀ।
Earthquake