
ਕੱਲ੍ਹ ਤੋਂ ਸ਼ੁਰੂ ਹੋਵੇਗੀ ਨੋਟ ਬਦਲਣ ਦੀ ਪ੍ਰਕਿਰਿਆ
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ 2000 ਰੁਪਏ ਦੇ ਨੋਟ ਕਾਨੂੰਨੀ ਟੈਂਡਰ ਹਨ ਅਤੇ ਇਸ ਬਾਰੇ ਫ਼ੈਸਲਾ 30 ਸਤੰਬਰ ਤੋਂ ਬਾਅਦ ਲਿਆ ਜਾਵੇਗਾ। ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ, “ਨੋਟ ਬਦਲਣ ਦੀ ਪ੍ਰਕਿਰਿਆ ਅਜੇ ਸ਼ੁਰੂ ਨਹੀਂ ਹੋਈ ਹੈ। ਇਹ ਪ੍ਰਕਿਰਿਆ ਕੱਲ੍ਹ ਤੋਂ ਸ਼ੁਰੂ ਹੋ ਜਾਵੇਗੀ। ਅਸੀਂ (ਨੋਟ ਬਦਲਣ ਦੌਰਾਨ) ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਦਾ ਧਿਆਨ ਰੱਖਾਂਗੇ। ਇਸ ਸਬੰਧੀ ਬੈਂਕਾਂ ਨੂੰ ਦਿਸ਼ਾ-ਨਿਰਦੇਸ਼ ਦਿਤੇ ਗਏ ਹਨ।
ਇਹ ਵੀ ਪੜ੍ਹੋ: ਖੰਨਾ ‘ਚ ਵਾਪਰਿਆ ਦਰਦਨਾਕ ਹਾਦਸਾ : ਤੇਜ਼ ਰਫ਼ਤਾਰ ਨੇ ਲਈ 2 ਨੌਜਵਾਨਾਂ ਦੀ ਜਾਨ
ਉਨ੍ਹਾਂ ਕਿਹਾ ਕਿ ਆਰ.ਬੀ.ਆਈ. ਦੇਸ਼-ਵਿਦੇਸ਼ 'ਚ ਰਹਿੰਦੇ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਨੋਟ ਬਦਲਣ ਦੀ ਸਮੁੱਚੀ ਪ੍ਰਕਿਰਿਆ 'ਤੇ ਨਜ਼ਰ ਰੱਖੇਗਾ। ਗਵਰਨਰ ਨੇ ਕਿਹਾ, "ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਜੋ ਵਿਦੇਸ਼ ਵਿਚ ਰਹਿੰਦੇ ਹਨ ਜਾਂ ਉਹ ਬਜ਼ੁਰਗ ਜੋ ਅਪਣੇ ਬੱਚਿਆਂ ਨੂੰ ਮਿਲਣ ਲਈ ਵਿਦੇਸ਼ ਗਏ ਹਨ, ਅਸੀਂ ਤੁਹਾਨੂੰ ਆਉਣ ਵਾਲੀਆਂ ਮੁਸ਼ਕਲਾਂ ਪ੍ਰਤੀ ਸੰਵੇਦਨਸ਼ੀਲ ਰਹਾਂਗੇ।"
ਇਹ ਵੀ ਪੜ੍ਹੋ: ਹੁਣ ਕੈਨੇਡਾ ਵਿਚ ਕਮਾਓ 3 ਲੱਖ ਪ੍ਰਤੀ ਮਹੀਨਾ, ਨਹੀਂ ਹੋਵੇਗੀ IELTS ਦੀ ਲੋੜ
ਆਰ.ਬੀ.ਆਈ. ਨੇ ਸ਼ੁਕਰਵਾਰ ਨੂੰ ਇਕ ਬਿਆਨ ਜਾਰੀ ਕਰਕੇ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦੇ ਫ਼ੈਸਲੇ ਦੀ ਜਾਣਕਾਰੀ ਦਿਤੀ ਸੀ। ਆਰ.ਬੀ.ਆਈ. ਨੇ ਕਿਹਾ ਹੈ ਕਿ ਇਹ ਨੋਟ ਵੈਧ ਰਹਿਣਗੇ ਅਤੇ 30 ਸਤੰਬਰ 2023 ਤਕ ਬੈਂਕਾਂ 'ਚ ਜਮ੍ਹਾ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦਸਿਆ ਕਿ ਕਿੰਨੇ ਨੋਟ ਬਦਲੇ ਗਏ ਅਤੇ ਕਿੰਨੇ ਜਮ੍ਹਾਂ ਕੀਤੇ ਗਏ ਇਸ ਦਾ ਰੋਜ਼ਾਨਾ ਹਿਸਾਬ ਰਖਿਆ ਜਾਵੇਗਾ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਮੀਡੀਆ ਨੂੰ ਦਸਿਆ ਕਿ 2000 ਰੁਪਏ ਦੇ ਨੋਟ ਨੂੰ ਪੇਸ਼ ਕਰਨ ਦਾ ਉਦੇਸ਼ ਹਾਸਲ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਜੇਲ ’ਚ ਬੰਦ ਬੀਮਾਰ ਪੁੱਤ ਦੇ ਇਲਾਜ ਲਈ ਪਿਓ ਨੇ ਸੀਐੱਮ ਮਾਨ ਨੂੰ ਲਿਖੀ ਚਿੱਠੀ
ਉਨ੍ਹਾਂ ਕਿਹਾ, “ਜਦ 1000 ਅਤੇ 500 ਰੁਪਏ ਦੇ ਨੋਟ ਵਾਪਸ ਲਏ ਗਏ ਸਨ, ਤਾਂ ਉਸ ਰਕਮ ਦੀ ਭਰਪਾਈ ਕਰਨ ਲਈ 2000 ਰੁਪਏ ਦੇ ਨੋਟ ਜਲਦਬਾਜ਼ੀ ਵਿਚ ਜਾਰੀ ਕੀਤੇ ਗਏ ਸਨ। ਹੁਣ ਇਹ ਮਕਸਦ ਪੂਰਾ ਹੋ ਗਿਆ ਹੈ। ਹੁਣ ਹੋਰ ਮੁੱਲਾਂ ਦੇ ਕਾਫ਼ੀ ਨੋਟ ਸਰਕੂਲੇਸ਼ਨ ਵਿਚ ਹਨ”। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਚਿੰਤਾ ਦੀ ਕੋਈ ਗੱਲ ਨਹੀਂ ਹੈ। ਲੋਕਾਂ ਕੋਲ ਨੋਟ ਬਦਲਣ ਲਈ 4 ਮਹੀਨੇ ਦਾ ਸਮਾਂ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਜਲਦੀ ਹੀ ਬੈਂਕ ਵਿਚ ਪਹੁੰਚ ਜਾਣ ਅਤੇ ਭੀੜ ਇਕੱਠੀ ਕਰਨ। ਚੰਗਾ ਹੋਵੇਗਾ ਕਿ ਹੌਲੀ-ਹੌਲੀ ਲੋਕ ਅਪਣੇ ਸਮੇਂ ਅਨੁਸਾਰ ਨੋਟ ਬਦਲਣ ਲਈ ਬੈਂਕ ਵਿਚ ਜਾਣ। ਉਨ੍ਹਾਂ ਕਿਹਾ ਕਿ ਲੋਕ 4 ਮਹੀਨਿਆਂ ਦੀ ਮਿਆਦ ਨੂੰ ਗੰਭੀਰਤਾ ਨਾਲ ਲੈਣ।
ਗਵਰਨਰ ਵਲੋਂ ਬੈਂਕਾਂ ਨੂੰ ਨਿਰਦੇਸ਼
ਆਰ.ਬੀ.ਆਈ. ਨੇ ਬੈਂਕਾਂ ਨੂੰ ਨਿਰਦੇਸ਼ ਦਿਤੇ ਹਨ ਕਿ ਆਮ ਲੋਕਾਂ ਨੂੰ 2000 ਰੁਪਏ ਦੇ ਨੋਟਾਂ ਨੂੰ ਕਾਊਂਟਰ 'ਤੇ ਬਦਲਣ ਦੀ ਸਹੂਲਤ ਆਮ ਤਰੀਕੇ ਨਾਲ ਮੁਹਈਆ ਕਰਵਾਈ ਜਾਵੇਗੀ, ਜੋ ਪਹਿਲਾਂ ਦਿਤੀ ਜਾ ਰਹੀ ਸੀ। ਬੈਂਕਾਂ ਨੂੰ ਗਰਮੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਾਖਾਵਾਂ ਵਿਚ ਢੁਕਵੇਂ ਬੁਨਿਆਦੀ ਢਾਂਚੇ ਜਿਵੇਂ ਕਿ ਛਾਂਦਾਰ ਵੇਟਿੰਗ ਰੂਮ, ਪੀਣ ਵਾਲੇ ਪਾਣੀ ਦੀ ਸਹੂਲਤ ਆਦਿ ਪ੍ਰਦਾਨ ਕਰਨ ਦੀ ਸਲਾਹ ਦਿਤੀ ਗਈ ਹੈ।
ਇਹ ਵੀ ਪੜ੍ਹੋ: ਬ੍ਰੇਨ ਡੈੱਡ ਔਰਤ ਨੇ 2 ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ, ਚੰਡੀਗੜ੍ਹ ਦੀ ਸੁਨੀਤਾ ਸ਼ਰਮਾ ਨੇ ਦਾਨ ਕੀਤੇ ਅੰਗ
ਗਵਰਨਰ ਨੇ ਕਿਹਾ ਕਿ ਪਹਿਲਾਂ ਵੀ ਛੋਟੀਆਂ ਦੁਕਾਨਾਂ ਨੇ ਕਦੇ ਵੀ 2000 ਰੁਪਏ ਦੇ ਨੋਟ ਸਵੀਕਾਰ ਨਹੀਂ ਕੀਤੇ ਸਨ। ਉਨ੍ਹਾਂ ਨੇ ਡਿਜੀਟਲ ਭੁਗਤਾਨ ਨੂੰ ਤਰਜੀਹ ਦਿਤੀ। ਇਹ ਰੁਝਾਨ ਹੁਣ ਵਧ ਸਕਦਾ ਹੈ ਪਰ ਕੋਈ ਨਵੀਂ ਗੱਲ ਨਹੀਂ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ 30 ਸਤੰਬਰ ਤੋਂ ਬਾਅਦ 2000 ਰੁਪਏ ਦੇ ਨੋਟ ਕਾਨੂੰਨੀ ਤੌਰ 'ਤੇ ਜਾਰੀ ਰਹਿਣਗੇ ਪਰ ਇਸ ਨੂੰ ਸਰਕੂਲੇਸ਼ਨ ਤੋਂ ਬਾਹਰ ਕਰ ਦਿਤਾ ਗਿਆ ਹੈ।