Google Pixel 8: ਆਈਫੋਨ ਵਾਂਗ ਹੁਣ ਹੁਣ ਭਾਰਤ 'ਚ ਹੀ ਬਣਨਗੇ ਗੂਗਲ ਪਿਕਸਲ ਫੋਨ, ਜਾਣੋ ਕਿਸ ਕੰਪਨੀ ਨੂੰ ਮਿਲਿਆ ਪ੍ਰੋਜੈਕਟ ?
Published : May 22, 2024, 6:05 pm IST
Updated : May 22, 2024, 6:05 pm IST
SHARE ARTICLE
Google Pixel 8
Google Pixel 8

ਕੀ ਸਸਤੇ ਹੋ ਜਾਣਗੇ Pixel ਫੋਨ ?

Google Pixel 8 phones in India  : Alphabet Inc ਨੇ ਭਾਰਤ ਵਿੱਚ ਆਪਣੇ ਸੁਪਰ-ਪ੍ਰੀਮੀਅਮ Google Pixel 8 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਗੂਗਲ ਨੇ ਇਸ ਦੇ ਲਈ ਲੋਕਲ ਕੰਟਰੈਕਟ ਨਿਰਮਾਤਾ ਡਿਕਸਨ ਟੈਕਨਾਲੋਜੀ ਨੂੰ ਚੁਣਿਆ ਹੈ। ਰਿਪੋਰਟ ਮੁਤਾਬਕ ਪ੍ਰੋਡਕਸ਼ਨ ਦਾ ਟ੍ਰਾਇਲ ਫੇਜ ਸ਼ੁਰੂ ਹੋ ਗਿਆ ਹੈ। ਇਹ ਮੇਡ ਇਨ ਇੰਡੀਆ ਗੂਗਲ ਪਿਕਸਲ ਫੋਨ ਇਸ ਸਾਲ ਸਤੰਬਰ ਤੱਕ ਬਾਜ਼ਾਰ 'ਚ ਉਪਲੱਬਧ ਹੋ ਸਕਦੇ ਹਨ।

ਆਈਫੋਨ ਤੋਂ ਬਾਅਦ ਹੁਣ ਗੂਗਲ ਨੇ ਲਗਾਇਆ ਦਾਅ 

ਇੱਕ ਰਿਪੋਰਟ ਅਨੁਸਾਰ ਗੂਗਲ ਨੇ ਭਾਰਤ ਵਿੱਚ ਪਿਕਸਲ ਫੋਨ ਦੇ ਉਤਪਾਦਨ ਲਈ ਲੋਕਲ ਕੰਟਰੈਕਟ ਨਿਰਮਾਤਾ ਡਿਕਸਨ ਟੈਕਨਾਲੋਜੀਜ਼ 'ਤੇ ਦਾਅ ਲਗਾਇਆ ਹੈ। ਗੂਗਲ ਘਰੇਲੂ ਬਾਜ਼ਾਰ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਅਤੇ ਸੰਭਾਵੀ ਤੌਰ 'ਤੇ ਨਿਰਯਾਤ ਲਈ ਵੀ ਭਾਰਤੀ ਉਤਪਾਦਨ ਦਾ ਉਪਯੋਗ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਗੂਗਲ ਤੋਂ ਪਹਿਲਾਂ ਐਪਲ ਨੇ ਆਈਫੋਨ ਬਣਾਉਣ ਲਈ ਭਾਰਤ 'ਤੇ ਦਾਅ ਲਗਾਇਆ ਸੀ।

ਭਾਰਤ 'ਚ ਬਣੇਗਾ ਗੂਗਲ ਦਾ ਇਹ ਫੋਨ  

ਗੂਗਲ ਭਾਰਤ 'ਚ ਆਪਣੀ ਲੇਟੈਸਟ ਸਮਾਰਟਫੋਨ ਸੀਰੀਜ਼ ਗੂਗਲ ਪਿਕਸਲ 8 ਨੂੰ ਬਣਾਏਗਾ। ਇਸ ਸੀਰੀਜ਼ ਦੇ ਤਹਿਤ ਦੋ ਮਾਡਲ  ਗੂਗਲ ਪਿਕਸਲ 8 ਅਤੇ ਗੂਗਲ ਪਿਕਸਲ 8 ਪ੍ਰੋ ਆਉਂਦੇ ਹਨ। ਇਸ ਤੋਂ ਇਲਾਵਾ ਗੂਗਲ ਪਿਕਸਲ 8ਏ ਨੂੰ ਵੀ ਹਾਲ ਹੀ 'ਚ ਭਾਰਤ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਇਸ ਫੋਨ ਨੂੰ ਭਾਰਤ 'ਚ ਬਣਾਉਣ 'ਤੇ ਵੀ ਕੰਮ ਕਰ ਸਕਦੀ ਹੈ।

 ਕੀ ਸਸਤੇ ਹੋ ਜਾਣਗੇ Pixel ਫੋਨ ?


ਜੇਕਰ ਭਾਰਤ 'ਚ Google Pixel 8 ਅਤੇ Pixel 8 Pro ਬਣਦੇ ਹਨ ਤਾਂ ਇਨ੍ਹਾਂ ਦੀ ਕੀਮਤ ਘੱਟ ਸਕਦੀ ਹੈ। ਭਾਰਤ ਵਿੱਚ Pixel 8 ਦੀ ਕੀਮਤ 8GB ਰੈਮ ਅਤੇ 128GB ਇਨਬਿਲਟ ਸਟੋਰੇਜ ਮਾਡਲ ਲਈ 75,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦੋਂ ਕਿ Pixel 8 Pro ਦੀ ਕੀਮਤ 12GB ਰੈਮ ਅਤੇ 128GB ਇਨਬਿਲਟ ਸਟੋਰੇਜ ਮਾਡਲ ਲਈ 1,06,999 ਰੁਪਏ ਤੋਂ ਸ਼ੁਰੂ ਹੁੰਦੀ ਹੈ।

Location: India, Delhi, Delhi

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement