ਸੂਰਜ ਗ੍ਰਹਿਣ ਨੇ ਪੰਛੀਆਂ ਨੂੰ ਆਲ੍ਹਣਿਆਂ ਵਿਚ ਡਕਿਆ
Published : Jun 22, 2020, 8:58 am IST
Updated : Jun 22, 2020, 8:58 am IST
SHARE ARTICLE
File
File

ਕਈ ਥਾਈਂ ਪੰਛੀਆਂ ਅੰਦਰ ਵੇਖੀ ਗਈ ਘਬਰਾਹਟ

ਭਰਤਪੁਰ, 21 ਜੂਨ : ਪਰਿੰਦਿਆਂ ਦੇ ਸਵਰਗ ਦੇ ਨਾਂ ਤੋਂ ਵਿਸ਼ਵ ਪ੍ਰਸਿੱਧ ਰਾਜਸਥਾਨ ਦੇ ਭਰਤਪੁਰ ਦੇ ਕੇਵਲਾ ਦੇਵ ਰਾਸ਼ਟਰੀ ਪਾਰਕ 'ਚ ਸੂਰਜ ਗ੍ਰਹਿਣ ਦਾ ਪੰਛੀਆਂ 'ਤੇ ਡੂੰਘਾ ਅਸਰ ਨਜ਼ਰ ਆਇਆ। ਰਾਸ਼ਟਰੀ ਪਾਰਕ ਨਾਲ ਜੁੜੇ ਸੂਤਰਾਂ ਮੁਤਾਬਕ ਸੂਰਜ ਗ੍ਰਹਿਣ ਦੌਰਾਨ ਸੂਰਜ ਦੀ ਰੌਸ਼ਨੀ ਵਿਚ ਬਦਲਾਅ ਹੋਣ ਦੇ ਨਾਲ-ਨਾਲ ਪੰਛੀਆਂ ਦੇ ਵਿਵਹਾਰ ਵਿਚ ਵੀ ਫ਼ਰਕ ਮਹਿਸੂਸ ਕੀਤਾ ਜਾ ਸਕਦਾ ਸੀ। ਰਾਸ਼ਟਰੀ ਪਾਰਕ ਵਿਚ ਰਹਿ ਰਹੇ ਪੰਛੀਆਂ ਵਿਚ ਗ੍ਰਹਿਣ ਦੌਰਾਨ ਕੁੱਝ ਦੇਰ ਲਈ ਬੇਚੈਨੀ ਅਤੇ ਘਬਰਾਹਟ ਦੇ ਲੱਛਣਾਂ ਨਾਲ ਇਕ ਕੁਦਰਤੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਸੂਤਰਾਂ ਨੇ ਦਸਿਆ ਕਿ ਜ਼ਿਆਦਾਤਰ ਪੰਛੀ ਜੰਗਲ ਦੇ ਖੁਲ੍ਹੇ ਆਸਮਾਨ ਵਿਚ ਉਡਾਣ ਭਰਨ ਦੀ ਥਾਂ ਅਪਣੇ-ਅਪਣੇ ਆਲ੍ਹਣਿਆਂ ਵਲ ਪਰਤ ਗਏ।

FileFile

ਹਾਲਾਂਕਿ ਗ੍ਰਹਿਣ ਦੀ ਸਮਾਪਤੀ ਦੇ ਕੁੱਝ ਦੇਰ ਬਾਅਦ ਪੰਛੀ ਅਪਣੀ ਸਥਿਤੀ ਵਿਚ ਵਾਪਸ ਪਰਤ ਆਏ, ਉਹ ਰਾਸ਼ਟਰੀ ਪਾਰਕ ਵਿਚ ਕਲੋਲ ਕਰਦੇ ਨਜ਼ਰ ਆਏ ਪਰ ਗ੍ਰਹਿਣ ਦੌਰਾਨ ਸੂਰਜ ਦੇ ਅੱਗ ਦੇ ਛੱਲੇ 'ਚ ਤਬਦੀਲ ਹੋਣ ਦੇ ਸਮੇਂ ਪੰਛੀਆਂ ਵਿਚਾਲੇ ਘਬਰਾਹਟ ਨੂੰ ਪੰਛੀ ਪ੍ਰੇਮੀਆਂ ਨੇ ਬਾਖ਼ੂਬੀ ਮਹਿਸੂਸ ਕੀਤਾ। ਜ਼ਿਕਰਯੋਗ ਹੈ ਕਿ ਸਾਲ ਦਾ ਸੱਭ ਤੋਂ ਵੱਡੇ ਦਿਨ ਅੱਜ ਸੂਰਜ ਗ੍ਰਹਿਣ ਲਗਿਆ। ਸੂਰਜ ਗ੍ਰਹਿਣ ਦੌਰਾਨ ਭਾਰਤ ਦੇ ਕਈ ਸ਼ਹਿਰਾਂ ਵਿਚ ਆਸਮਾਨ 'ਚ ਸੂਰਜ ਦਾ ਘੇਰਾ ਇਕ ਚਮਕਦੀ ਅੰਗੂਠੀ ਵਾਂਗ ਨਜ਼ਰ ਆਇਆ। ਇਸ ਸੂਰਜ ਗ੍ਰਹਿਣ ਨੂੰ ਕੰਗਣਾਕਾਰ ਗ੍ਰਹਿਣ ਆਖਿਆ ਗਿਆ। ਸੂਰਜ ਗ੍ਰਹਿਣ ਅਫ਼ਰੀਕਾ, ਏਸ਼ੀਆ, ਯੂਰਪ ਅਤੇ ਆਸਟ੍ਰੇਲੀਆ ਦੇ ਕੁੱਝ ਹਿੱਸਿਆਂ 'ਚ ਦੇਖਿਆ ਗਿਆ। ਸੂਰਜ ਗ੍ਰਹਿਣ ਦੌਰਾਨ ਆਮ ਥਾਵਾਂ 'ਤੇ ਵੀ ਪੰਛੀ ਬਾਹਰ ਨਹੀਂ ਨਿਕਲੇ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement