ਅੱਜ ਤੇ ਭਲਕੇ ਧਰਤੀ ਦੇ ਬਹੁਤ ਨੇੜੇ ਵੇਖਿਆ ਜਾ ਸਕੇਗਾ ਧੂਮਕੇਤੂ, ਮੁੜ 6400 ਵਰ੍ਹੇ ਬਾਅਦ ਹੋਣਗੇ ਦਰਸ਼ਨ!
Published : Jul 22, 2020, 5:58 pm IST
Updated : Jul 22, 2020, 5:58 pm IST
SHARE ARTICLE
Comet
Comet

ਵਿਗਿਆਨੀਆਂ ਮੁਤਾਬਕ ਪੂਰਾ ਜੁਲਾਈ ਮਹੀਨਾ ਨਜ਼ਰ ਆਵੇਗਾ ਧੂਮਕੇਤੂ

ਨਵੀਂ ਦਿੱਲੀ : ਮਨੁੱਖ ਦੀ ਧਰਤੀ ਤੋਂ ਇਲਾਵਾ ਦੂਜੇ ਗ੍ਰਹਿਆਂ ਬਾਰੇ ਜਾਣਨ ਦੀ ਹਮੇਸ਼ਾ ਪ੍ਰਬਲ ਇੱਛਾ ਰਹੀ ਹੈ। ਸੂਰਜ, ਚੰਦ ਅਤੇ ਤਾਰਿਆਂ ਦੀ ਵਚਿੱਤਰ ਦੁਨੀਆ ਬਾਰੇ ਸਮੇਂ ਸਮੇਂ ਵਿਗਿਆਨਕ ਕਾਂਡਾ ਜ਼ਰੀਏ ਇਨਸਾਨ ਵੱਧ ਤੋਂ ਵੱਧ ਜਾਣਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਇਨ੍ਹਾਂ ਗ੍ਰਹਿਆਂ ਦੀ ਚਾਲ ਮਨੁੱਖ ਨੂੰ ਆਕਰਸ਼ਤ ਕਰਦੀ ਹੈ। ਅੱਜਕੱਲ੍ਹ ਅਸਮਾਨ 'ਚ ਇਕ ਅਜਿਹਾ ਹੀ ਮਹਿਮਾਨ ਨਜ਼ਰ ਆ ਰਿਹਾ ਹੈ, ਜਿਹੜਾ ਦੁਨੀਆਂ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

NEOWISE CometNEOWISE Comet

ਧੂਮਕੇਤੂ ਨਾਮ ਦਾ ਇਹ ਸਿਤਾਰਾ 22 ਤੇ 23 ਜੁਲਾਈ ਨੂੰ ਇਹ ਧਰਤੀ ਦੇ ਬੇਹੱਦ ਨੇੜੇ ਹੋਵੇਗਾ। ਪੁਲਾੜ ਵਿਗਿਆਨੀਆਂ ਨੇ ਇਸ ਨੂੰ N5OW9S5 ਨਾਂ ਦਿੱਤਾ ਹੈ। ਇਹ ਇਕ ਬਹੁਤ ਹੀ ਦੁਰਲੱਭ ਕਿਸਮ ਦਾ ਸਿਤਾਰਾ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਹੁਣ ਦੁਬਾਰਾ 6500 ਸਾਲ ਬਾਅਦ ਨਜ਼ਰ ਆਵੇਗਾ। ਇਸ ਨੂੰ ਦੁਬਾਰਾ ਨਜ਼ਰ ਆਉਣ ਤਕ ਅੱਜ ਧਰਤੀ 'ਤੇ ਜੀਵਨ ਇਨਸਾਨਾਂ ਦੀਆਂ ਹਜ਼ਾਰਾਂ ਪੀੜ੍ਹੀਆਂ ਗੁਜਰ ਚੁੱਕੀਆਂ ਹੋਣਗੀਆਂ।

NEOWISE CometNEOWISE Comet

ਨੀਲੀ ਤੇ ਹਰੀ ਰੋਸ਼ਨੀ ਵਾਲਾ ਇਹ ਧੂਮਕੇਤੂ ਬੀਤੀ 27 ਮਾਰਚ ਨੂੰ ਲੱਭਿਆ ਗਿਆ ਸੀ। 3 ਜੁਲਾਈ ਨੂੰ ਇਹ ਸੂਰਜ ਦਾ ਚੱਕਰ ਲਗਾ ਕੇ ਸਿੱਧਾ ਧਰਤੀ ਵੱਲ ਵਧ ਰਿਹਾ ਹੈ। ਹਾਲਾਂਕਿ ਪੁਲਾੜ ਦੀ ਭਾਸ਼ਾ 'ਚ ਕਰੀਬ ਵੀ ਕਾਫ਼ੀ ਦੂਰ ਹੁੰਦਾ ਹੈ। 23 ਜੁਲਾਈ ਨੂੰ ਇਸ ਦੀ ਧਰਤੀ ਤੋਂ ਦੂਰੀ 200 ਮਿਲੀਅਨ ਕਿਲੋਮੀਟਰ ਰਹਿ ਜਾਵੇਗੀ ਯਾਨੀ 20 ਕਰੋੜ ਕਿੱਲੋਮੀਟਰ। ਇਹ ਧਰਤੀ ਤੇ ਚੰਦਰਮਾ ਦੀ ਦੂਰੀ ਦਾ ਸੈਂਕੜੇ ਗੁਣਾ ਜ਼ਿਆਦਾ ਫ਼ੈਸਲਾ ਹੈ। ਚੰਦਰਮਾ ਸਾਡੇ ਤੋਂ 3 ਲੱਖ ਕਿੱਲੋਮੀਟਰ ਦੂਰ ਹੈ।

NEOWISE CometNEOWISE Comet

ਵਰਤਮਾਨ 'ਚ ਇਹ ਫਿਲਹਾਲ ਧਰਤੀ ਤੋਂ ਕਰੀਬ 132 ਮਿਲੀਅਨ ਕਿਲੋਮੀਟਰ ਦੀ ਦੂਰੀ 'ਤੇ ਹੈ। ਜਦੋਂ ਇਹ ਧਰਤੀ ਦੇ ਨੇੜਿਓਂ ਗੁਜ਼ਰੇਗਾ, ਉਦੋਂ ਇਸ ਦੀ ਚਮਕ ਓਨੀ ਨਹੀਂ ਰਹਿ ਜਾਵੇਗੀ ਜਿਹੜੀ ਹੁਣ ਨਜ਼ਰ ਆ ਰਹੀ ਹੈ। ਇਹ ਥੋੜ੍ਹੀ ਘਟ ਜਾਵੇਗੀ। ਜਿਵੇਂ-ਜਿਵੇਂ ਇਹ ਸੂਰਜ ਤੋਂ ਦੂਰ ਹੋਵੇਗਾ, ਇਸ ਦੀ ਲੰਬੀ ਪੂੰਛ ਵੀ ਛੋਟੇ ਅਕਾਰ ਦੀ ਨਜ਼ਰ ਆਉਣ ਲੱਗੇਗੀ। ਧੂਮਕੇਤੂ ਨੂੰ ਪੁੱਛਲ ਤਾਰਾ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੀ ਪੂੰਛ ਧੂੜ, ਬਰਫ਼, ਚੱਟਾਨ ਆਦਿ ਦਾ ਜੋੜ ਹੁੰਦਾ ਹੈ ਜੋ ਸੂਰਜ ਦੀ ਰੋਸ਼ਨੀ 'ਤੇ ਸੰਪਰਕ 'ਚ ਆ ਕੇ ਚਮਕ ਉੱਠਦਾ ਹੈ। 20 ਜੁਲਾਈ ਤਕ ਇਹ ਬੁੱਧ ਗ੍ਰਹਿ ਦੇ ਪੰਧ 'ਚ ਦਾਖ਼ਲ ਹੋ ਚੁੱਕਾ ਸੀ। ਬੀਤੀ 3 ਜੁਲਾਈ ਨੂੰ ਸੂਰਜ ਦੇ ਸਭ ਤੋਂ ਨੇੜੇ ਸੀ।

comet neowisecomet neowise

ਇਸ ਦਾ ਸਿਸਟਮ ਇਹ ਹੈ ਕਿ ਸਾਡੇ ਸੌਰ ਮੰਡਲ ਦੇ ਅੰਦਰੂਨੀ ਪੰਧ ਪੂਰੇ ਕਰਨ 'ਚ ਇਸ ਨੂੰ ਪੂਰੇ ਸਾਢੇ ਚਾਰ ਹਜ਼ਾਰ ਸਾਲ ਲੱਗ ਜਾਂਦੇ ਹਨ, ਇਹ ਸਥਿਤੀ ਵੀ ਉਦੋਂ ਹੈ ਜਦੋਂ ਇਸ ਦੀ ਰਫ਼ਤਾਰ 40 ਮੀਲ ਪ੍ਰਤੀ ਸੈਕੰਡ ਹੈ। ਬਾਹਰੀ ਪੰਧ ਨੂੰ ਪਾਰ ਕਰਨ 'ਚ ਇਸ ਨੂੰ ਪੂਰੇ ਸਾਢੇ ਛੇ ਹਜ਼ਾਰ ਸਾਲ ਲੱਗ ਜਾਣਗੇ। ਇਸ ਧੂਮਕੇਤੂ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਜੁਲਾਈ 'ਚ ਪੂਰਾ ਮਹੀਨਾ ਦੇਖਿਆ ਜਾ ਸਕੇਗਾ। ਯੂਰਪ 'ਚ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਵਿਗਿਆਨੀਆਂ ਮੁਤਾਬਕ ਇਸ ਦੀ ਚਮਕ ਪੂਰੇ ਜੁਲਾਈ ਮਹੀਨੇ ਬਰਕਰਾਰ ਰਹਿਣ ਦੀ ਸੰਭਾਵਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement