
ਪ੍ਰੀਖਿਆ ਵਿਚ 33 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ
ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਸ਼ੁੱਕਰਵਾਰ ਨੂੰ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ, ਜਿਸ ਵਿਚ 92.71 ਫੀਸਦੀ ਵਿਦਿਆਰਥੀ ਪਾਸ ਹੋਏ ਹਨ। CBSE ਨੇ ਦੱਸਿਆ ਕਿ ਕੁੜੀਆਂ ਨੇ ਮੁੰਡਿਆਂ ਨਾਲੋਂ 3.29 ਫੀਸਦੀ ਵਧੀਆ ਪ੍ਰਦਰਸ਼ਨ ਕੀਤਾ ਹੈ। ਪ੍ਰੀਖਿਆ ਵਿਚ 33 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਜਦਕਿ 1.34 ਲੱਖ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।
ਪਹਿਲੀ ਵਾਰ ਬੋਰਡ ਪ੍ਰੀਖਿਆਵਾਂ ਅਕਾਦਮਿਕ ਸੈਸ਼ਨ 2021-22 ਲਈ ਦੋ ਸੈਸ਼ਨਾਂ ਵਿਚ ਆਯੋਜਿਤ ਕੀਤੀਆਂ ਗਈਆਂ ਸਨ। ਸੀਬੀਐਸਈ ਦੇ ਇਕ ਅਧਿਕਾਰੀ ਨੇ ਕਿਹਾ, “ਥਿਊਰੀ ਪੇਪਰ ਨੂੰ ਪਹਿਲੇ ਸੈਸ਼ਨ ਲਈ 30 ਫੀਸਦੀ ਵੇਟੇਜ ਦਿੱਤਾ ਗਿਆ ਹੈ, ਜਦਕਿ ਦੂਜੇ ਸੈਸ਼ਨ ਲਈ 70 ਫੀਸਦੀ ਵੇਟੇਜ ਹੈ। ਦੋਵਾਂ ਸੈਸ਼ਨਾਂ ਵਿਚ ਪ੍ਰੈਕਟੀਕਲ ਪੇਪਰ ਦਾ ਵੇਟੇਜ ਵੀ ਇਸੇ ਤਰ੍ਹਾਂ ਕੀਤਾ ਗਿਆ ਹੈ। ਬੋਰਡ ਦੇ ਨਤੀਜੇ ਸੀਬੀਐਸਈ ਦੀ ਅਧਿਕਾਰਕ ਵੈੱਬਸਾਈਟ cbse.gov.in ਜਾਂ cbseresults.nic.in ’ਤੇ ਜਾਰੀ ਕੀਤੇ ਗਏ ਹਨ।
CBSE 12th Result 2022 Announced
ਇਸ ਤਰ੍ਹਾਂ ਚੈੱਕ ਕਰੋ ਆਪਣਾ ਨਤੀਜਾ
- ਸਭ ਤੋਂ ਪਹਿਲਾਂ ਅਧਿਕਾਰਕ ਵੈੱਬਸਾਈਟ cbseresults.nic.in ’ਤੇ ਜਾਓ
-ਫਿਰ ਕਲਾਸ 10ਵੀਂ ਜਾਂ 12ਵੀਂ ਦਾ ਨਤੀਜਾ 2022 ਲਿੰਕ ’ਤੇ ਕਲਿੱਕ ਕਰੋ
-ਇਸ ਤੋਂ ਬਾਅਦ ਬੋਰਡ ਰੋਲ ਨੰਬਰ, ਜਨਮ ਦਿਨ ਅਤੇ ਸਕੂਲ ਨੰਬਰ ਦਰਜ ਕਰੋ
-ਹੁਣ ਸਬਮਿਟ ਬਟਨ ’ਤੇ ਕਲਿੱਕ ਕਰੋ
-ਸੀਬੀਐਸਈ ਬੋਰਡ ਕਲਾਸ 10ਵੀਂ, 12ਵੀਂ ਦਾ ਨਤੀਜਾ ਸਕ੍ਰੀਨ ’ਤੇ ਆ ਜਾਵੇਗਾ
- ਇਸ ਨੂੰ ਚੈੱਕ ਕਰੋ ਅਤੇ ਪ੍ਰਿੰਟ ਕਢਵਾ ਲਓ।