ਅਪਣੇ ਵੱਡੇ ਭਰਾ ਵਲੋਂ ਮਾਊਂਟ ਫੂਜੀ ’ਤੇ ਚੜ੍ਹਨ ਦੇ ਠੀਕ 5 ਸਾਲ ਬਾਅਦ ਰਿਹਾਨਾ ਨੇ ਇਸ ਨੂੰ ਫਤਿਹ ਕੀਤਾ
ਜੰਮੂ- ਪਹਿਲੀ ਜਮਾਤ ਦੀ ਵਿਦਿਆਰਥਣ ਰਿਹਾਨਾ ਸੰਬਿਆਲ ਪੁੱਤਰੀ ਡਾ. ਪ੍ਰਗੁਨਾ ਸੰਬਿਆਲ ਨੇ ਜਾਪਾਨ ਦੇ 3,776 ਮੀਟਰ ਉੱਚੇ ਪ੍ਰਸਿੱਧ ਮਾਊਂਟ ਫੂਜੀ ’ਤੇ ਸਫਲਤਾਪੂਰਵਕ ਚੜ੍ਹਾਈ ਕੀਤੀ ਅਤੇ ਭਾਰਤ ਦੇ ਤਿਰੰਗੇ ਨੂੰ ਲਹਿਰਾ ਕੇ ਨਾ ਸਿਰਫ ਜੰਮੂ-ਕਸ਼ਮੀਰ ਦਾ ਨਾਂ ਰੌਸ਼ਨ ਕੀਤਾ ਬਲਕਿ ਦੇਸ਼ ਨੂੰ ਵੀ ਮਾਣ ਮਹਿਸੂਸ ਕਰਵਾਇਆ ਹੈ।
ਰਿਹਾਨਾ ਨੇ ਪਿਛਲੇ ਮਹੀਨੇ ਅਪਣੇ ਪਿਤਾ ਦੇ ਨਾਲ ਜਾਪਾਨ ਦਾ ਦੌਰਾ ਕੀਤਾ ਅਤੇ 2 ਜੁਲਾਈ ਨੂੰ ਮਾਊਂਟ ਫੂਜੀ ’ਤੇ ਚੜ੍ਹਾਈ ਆਰੰਭ ਕੀਤੀ। ਅਪਣੇ ਵੱਡੇ ਭਰਾ ਵਲੋਂ ਮਾਊਂਟ ਫੂਜੀ ’ਤੇ ਚੜ੍ਹਨ ਦੇ ਠੀਕ 5 ਸਾਲ ਬਾਅਦ ਰਿਹਾਨਾ ਨੇ ਇਸ ਨੂੰ ਫਤਿਹ ਕੀਤਾ।