
ਉਤਰ ਪ੍ਰਦੇਸ਼ ਦੇ ਬਹਰਾਇਚ ਜਿਲ੍ਹੇ ਦੇ ਹੁਜ਼ੂਰਪੁਰ ਥਾਣਾ ਖੇਤਰ ਦੇ ਇਕ ਪਿੰਡ ਵਿਚ ਮੰਗਲਵਾਰ ਨੂੰ ਇਕ ਨੌਜਵਾਨ ਨੇ ਪੰਜ ਸਾਲ ਦੀ ਚਚੇਰੀ ਭੈਣ ਦੇ ਨਾਲ ਕਥਿਤ ਤੌਰ 'ਤੇ ਬਲਾਤਕ...
ਬਹਰਾਇਚ : ਉਤਰ ਪ੍ਰਦੇਸ਼ ਦੇ ਬਹਰਾਇਚ ਜਿਲ੍ਹੇ ਦੇ ਹੁਜ਼ੂਰਪੁਰ ਥਾਣਾ ਖੇਤਰ ਦੇ ਇਕ ਪਿੰਡ ਵਿਚ ਮੰਗਲਵਾਰ ਨੂੰ ਇਕ ਨੌਜਵਾਨ ਨੇ ਪੰਜ ਸਾਲ ਦੀ ਚਚੇਰੀ ਭੈਣ ਦੇ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿਤਾ ਹੈ। ਪੁਲਿਸ ਸੁਪਰਡੈਂਟ ਸਭਾਰਾਜ ਨੇ ਬੁੱਧਵਾਰ ਨੂੰ ਦੱਸਿਆ ਕਿ ਥਾਣਾ ਹੁਜ਼ੂਰਪੁਰ ਖੇਤਰ ਦੇ ਇਕ ਪਿੰਡ ਵਿਚ ਬੁਧਈ ਦਾ ਪੁੱਤ ਮਨੀਸ਼ (18) ਅਪਣੀ ਪੰਜ ਸਾਲ ਦੀ ਚਚੇਰੀ ਭੈਣ ਨੂੰ ਘੁਮਾਉਣ ਦੇ ਬਹਾਨੇ ਮੋਟਰ ਸਾਇਕਲ 'ਤੇ ਬਿਠਾ ਕੇ ਘਰ ਤੋਂ ਦੂਰ ਇਕ ਉਜਾੜ ਖੇਤਰ 'ਤੇ ਲੈ ਗਿਆ।
child rape
ਸਭਾਰਾਜ ਨੇ ਦੱਸਿਆ ਕਿ ਉਥੇ ਮਨੀਸ਼ ਨੇ ਬੱਚੀ ਦੇ ਨਾਲ ਬਲਾਤਕਾਰ ਕੀਤਾ ਅਤੇ ਖੂਨ ਨਾਲ ਲਿਬੜੀ ਬੱਚੀ ਨੂੰ ਲੈ ਕੇ ਵਾਪਸ ਘਰ ਪਹੁੰਚ ਗਿਆ। ਪਹਿਲਾਂ ਉਸ ਨੇ ਘਰ ਵਾਲਿਆਂ ਤੋਂ ਮਾਮਲੇ ਨੂੰ ਦਬਾਉਣ ਲਈ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੁੜੀ ਦੀ ਤਬਿਅਤ ਵਿਗੜਦੇ ਦੇਖ ਉਹ ਘਰ ਤੋਂ ਫਰਾਰ ਹੋ ਗਿਆ। ਪੀੜਿਤਾ ਬੱਚੀ ਦੇ ਪਿਤਾ ਦੀ ਤਹਰੀਰ 'ਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜਿਆ ਦਿਤਾ ਗਿਆ ਹੈ। ਬੱਚੀ ਨੂੰ ਇਲਾਜ ਲਈ ਜਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੇਵੀਪਾਟਨ ਸੰਭਾਗ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਅਨਿਲ ਰਾਏ ਅਤੇ ਪੁਲਿਸ ਸੁਪਰਡੈਂਟ ਸਭਾਰਾਜ ਨੇ ਹੋਰ ਅਧਿਕਾਰੀਆਂ ਦੇ ਨਾਲ ਘਟਨਾ ਵਾਲੀ ਥਾਂ ਅਤੇ ਪੀਡ਼ਿਤ ਦੇ ਪਿੰਡ ਦਾ ਦੌਰਾ ਕੀਤਾ ਹੈ।
Child Rape
ਉਥੇ ਹੀ ਬਲਿਆ ਜਿਲ੍ਹੇ ਦੇ ਸੁਖਪੁਰਾ ਥਾਣਾ ਖੇਤਰ ਦੇ ਇਕ ਪਿੰਡ ਵਿਚ 15 ਸਾਲ ਦੀ ਕੁੜੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਲੜਕੀ ਦਾ ਗੁਆਂਢੀ ਅਵਨੀਸ਼ ਸਿੰਘ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਨਾਲ ਪਿਛਲੇ 11 ਮਹੀਨੇ ਤੋਂ ਬਲਾਤਕਾਰ ਕਰ ਰਿਹਾ ਸੀ। ਪੁਲਿਸ ਦੇ ਮੁਤਾਬਕ, ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਕੱਲ ਅਵਨੀਸ਼ ਦੇ ਵਿਰੁਧ ਮੁਕੱਦਮਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲੜਕੀ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ।