ਬਿਜਲੀ ਠੀਕ ਕਰਨ ਵਾਲੇ ਦੇ ਬੇਟੇ ਨੂੰ ਮਿਲੀ ਅਮਰੀਕਾ 'ਚ 70 ਲੱਖ ਦੀ ਨੌਕਰੀ
Published : Aug 22, 2018, 1:45 pm IST
Updated : Aug 22, 2018, 1:45 pm IST
SHARE ARTICLE
Jamia student makes history, bags 70 lakh per annum job in US
Jamia student makes history, bags 70 lakh per annum job in US

ਮਿਹਨਤ ਕਦੇ ਖਰਾਬ ਨਹੀਂ ਜਾਂਦੀ। ਮੁਹੰਮਦ ਆਮਿਰ ਅਲੀ ਨੇ ਇਸ ਗੱਲ ਨੂੰ ਸੱਚ ਸਾਬਤ ਕਰ ਦਿਤਾ ਹੈ। ਅਲੀ ਨੂੰ ਅਮਰੀਕਾ ਦੀ ਇਕ ਕੰਪਨੀ ਤੋਂ ਇੱਕ ਲੱਖ ਡਾਲਰ ਦਾ ਪੈਕੇਜ ਆਫ਼ਰ...

ਨਵੀਂ ਦਿੱਲੀ : ਮਿਹਨਤ ਕਦੇ ਖਰਾਬ ਨਹੀਂ ਜਾਂਦੀ। ਮੁਹੰਮਦ ਆਮਿਰ ਅਲੀ ਨੇ ਇਸ ਗੱਲ ਨੂੰ ਸੱਚ ਸਾਬਤ ਕਰ ਦਿਤਾ ਹੈ। ਅਲੀ ਨੂੰ ਅਮਰੀਕਾ ਦੀ ਇਕ ਕੰਪਨੀ ਤੋਂ ਇੱਕ ਲੱਖ ਡਾਲਰ ਦਾ ਪੈਕੇਜ ਆਫ਼ਰ ਹੋਇਆ ਹੈ। ਜਾਮਿਆ ਤੋਂ ਡਿਪਲੋਮਾ ਕਰਨ ਵਾਲੇ ਕਿਸੇ ਵੀ ਵਿਦਿਆਰਥੀ ਦੇ ਇਤਹਾਸ ਵਿਚ ਇਹ ਹੁਣੇ ਤੱਕ ਦਾ ਸੱਭ ਤੋਂ ਵੱਡਾ ਆਫ਼ਰ ਹੈ। ਅਲੀ ਦੇ ਪਿਤਾ ਜਾਮਿਆ ਮਿਲਿਆ ਇਸਲਾਮਿਆ ਵਿਚ ਇਲੈਕਟ੍ਰਿਸ਼ਿਅਨ ਹਨ।

JMIJMI

ਜੇਐਮਆਈ ਸਕੂਲ ਬੋਰਡ ਪ੍ਰੀਖਿਆ ਵਿਚ ਚੰਗੇ ਨੰਬਰਾਂ ਦੇ ਬਾਵਜੂਦ ਅਲੀ ਜਾਮਿਆ ਦੇ ਬੀ ਟੈਕ ਕੋਰਸ ਵਿਚ ਲਗਾਤਾਰ ਤਿੰਨ ਸਾਲ ਤੱਕ ਦਾਖਲਾ ਨਹੀਂ ਲੈ ਪਾਏ। ਉਨ੍ਹਾਂ ਦਾ ਚੋਣ ਝਾਰਖੰਡ ਐਏਨਆਈਟੀ ਵਿਚ ਆਰਕੀਟੈਕਚਰ ਕੋਰਸ ਲਈ ਹੋਇਆ ਸੀ ਪਰ ਪੈਸਿਆਂ ਦੀ ਕਮੀ ਦੀ ਵਜ੍ਹਾ ਨਾਲ ਅਲੀ ਉੱਥੇ ਵੀ ਦਾਖਿਲਾ ਨਹੀਂ ਲੈ ਪਾਏ। 2015 ਵਿਚ ਅਲੀ ਨੇ ਜਾਮਿਆ ਵਿਚ ਮਕੈਨਿਕਲ ਇੰਜੀਨਿਅਰਿੰਗ ਵਿਚ ਡਿਪਲੋਮਾ ਕੋਰਸ ਵਿਚ ਦਾਖਲਾ ਲਿਆ ਅਤੇ ਇੱਥੇ ਤੋਂ ਇਲੈਕਟ੍ਰਿਕ ਗੱਡੀਆਂ ਲਈ ਉਨ੍ਹਾਂ ਦੇ ਜਨੂੰਨ ਨੂੰ ਹਵਾ ਮਿਲੀ।

indian boy get job in Americaindian boy get job in America

ਅਲੀ ਨੇ ਕਿਹਾ ਕਿ ਭਾਰਤ ਵਿਚ ਬਿਜਲੀ ਵਾਹਨ ਨੂੰ ਚਾਰਜ ਕਰਨਾ ਸੱਭ ਤੋਂ ਵੱਡੀ ਚੁਣੋਤੀ ਹੈ। ਮੈਂ ਇਕ ਅਜਿਹੀ ਥਿਊਰੀ ਦੀ ਖੋਜ ਕੀਤੀ ਹੈ ਜਿਸ ਦੇ ਨਾਲ ਗੱਡੀਆਂ ਨੂੰ ਚਾਰਜ ਕਰਨ ਦਾ ਖਰਚ ਜ਼ੀਰੋ ਹੋ ਜਾਵੇਗਾ। ਸ਼ੁਰੂਆਤ ਵਿਚ ਮੇਰੇ ਅਧਿਆਪਕਾਂ ਨੇ ਮੇਰਾ ਯਕੀਨ ਨਹੀਂ ਕੀਤਾ ਪਰ ਅਸਿਸਟੈਂਟ ਪ੍ਰੋਫੈਸਰ ਵਕਾਰ ਆਲਮ  ਨੇ ਮੇਰੀ ਮਿਹਨਤ ਨੂੰ ਸਮਝਿਆ ਅਤੇ ਮੈਨੂੰ ਗਾਈਡ ਕੀਤਾ। ਮੈਂ ਅਪਣੀ ਰਿਸਰਚ ਦਾ ਇਕ ਪ੍ਰੋਟੋਟਾਈਪ ਵੀ ਵਿਕਸਿਤ ਕੀਤਾ ਹੈ ਅਤੇ ਉਸ ਨੂੰ ਜਾਮਿਆ ਦੇ ਤਾਲਿਮੀ ਮੇਲਾ ਵਿਚ ਦਿਖਾਇਆ ਵੀ ਹੈ।

indian boy get job in Americaindian boy get job in America

ਸੀਆਈਈ ਦੇ ਡਾਇਰੈਕਟਰ ਪ੍ਰੋਫੈਸਰ ਜਿਸ਼ਾਨ ਹੁਸੈਨ ਨੇ ਮੇਰੇ ਪ੍ਰੋਜੈਕਟ ਨੂੰ ਕਈ ਪੱਧਰਾਂ ਨੂੰ ਵਧਾਵਾ ਦਿਤਾ ਅਤੇ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਉਸ ਨੂੰ ਪਾਇਆ। ਅਲੀ ਦੇ ਆਇਡਿਆ ਨੇ ਫ੍ਰੀਸਨ ਮੋਟਰ ਵਰਕਸ, ਚੈਰਲੋ, ਨਾਰਥ ਕੈਰੋਲਿਨਾ ਦਾ ਧਿਆਨ ਅਪਣੇ ਵੱਲ  ਖਿੱਚਿਆ। ਉਨ੍ਹਾਂ ਨੇ ਅਲੀ ਤੋਂ ਯੂਨੀਵਰਸਿਟੀ ਦੇ ਜ਼ਰੀਏ ਸੰਪਰਕ ਕੀਤਾ ਅਤੇ ਉਸ ਦੇ ਆਇਡਿਆ ਦੇ 'ਤੇ ਕੰਮ ਕਰਨ ਲਈ ਨੌਕਰੀ ਦਾ ਆਫ਼ਰ ਦਿਤਾ। ਅਲੀ ਨੂੰ ਅਮਰੀਕਾ ਵਿਚ ਬੈਟਰੀ ਮੈਨੇਜਮੈਂਟ ਸਿਸਟਮ ਇੰਜੀਨੀਅਰ ਦੇ ਤੌਰ 'ਤੇ ਅਮਰੀਕਾ ਵਿਚ ਕੰਮ ਕਰਨਾ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM
Advertisement