
ਓਮਾਨ ਦੀ ਸੁਪਰ ਮਾਰਕਿਟ ਵਿਚ ਕੰਮ ਕਰਨ ਵਾਲੇ ਕੇਰਲ ਦੇ ਇਕ ਵਿਅਕਤੀ ਵਲੋਂ ਇਕ ਅਸੰਵੇਦਨਸ਼ੀਲ ਅਤੇ ਭੱਦੀ ਟਿੱਪਣੀ ਕਰਨ ਕਰਕੇ ...
ਤਿਰੂਵੰਤਪੁਰਮ : ਓਮਾਨ ਦੀ ਸੁਪਰ ਮਾਰਕਿਟ ਵਿਚ ਕੰਮ ਕਰਨ ਵਾਲੇ ਕੇਰਲ ਦੇ ਇਕ ਵਿਅਕਤੀ ਵਲੋਂ ਇਕ ਅਸੰਵੇਦਨਸ਼ੀਲ ਅਤੇ ਭੱਦੀ ਟਿੱਪਣੀ ਕਰਨ ਕਰਕੇ ਉਸ ਨੂੰ ਅਪਣੀ ਨੌਕਰੀ ਤੋਂ ਹੱਥ ਧੋਣੇ ਪੈ ਗਏ। ਇਹ ਟਿੱਪਣੀ ਉਸ ਨੇ ਬੁਰੀ ਤਰ੍ਹਾਂ ਹੜ੍ਹ ਨਾਲ ਤਬਾਹ ਹੋਏ ਸੂਬੇ ਕੇਰਲ ਦੇ ਬਾਰੇ ਵਿਚ ਕੀਤੀ ਸੀ। ਰਾਹੁਲ ਸੀ ਪਲਾਯਟੂ ਨਾਂ ਦਾ ਇਹ ਵਿਅਕਤੀ ਬਸ਼ਰ ਦੇ ਲੁਲੁ ਹਾਈਪਰ ਮਾਰਕਿਟ ਵਿਚ ਕੈਸ਼ੀਅਰ ਦੇ ਤੌਰ 'ਤੇ ਕੰਮ ਕਰਦਾ ਸੀ। ਇਸ ਟਿੱਪਣੀ ਤੋਂ ਬਾਅਦ ਕੰਪਨੀ ਨੇ ਉਸ ਨੂੰ ਬਰਖ਼ਾਸਤਗੀ ਦਾ ਨੋਟਿਸ ਫੜਾ ਦਿਤਾ।
Kerala Floodਇਸ ਨੋਟਿਸ ਵਿਚ ਕਿਹਾ ਗਿਆ ਹੈ ਕਿ ਉਸ ਦੀ ਬੇਹੱਦ ਅਸੰਵੇਦਨਸ਼ੀਲ ਅਤੇ ਅਪਮਾਨਜਨਕ ਟਿੱਪਣੀ ਦੇ ਕਾਰਨ ਇਹ ਕਾਰਵਾਈ ਕੀਤੀ ਗਈ ਹੈ।
ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਵੱਖ-ਵੱਖ ਰਾਹਤ ਕੈਂਪਾਂ ਵਿਚ ਜਲਦ ਤੋਂ ਜਲਦ ਸੈਨੀਟਰੀ ਨੈਪਕਿਨਸ ਦੀ ਸਪਲਾਈ ਦੀ ਮੰਗ ਕੀਤੀ ਗਈ, ਜਿਸ ਦੇ ਜਵਾਬ ਵਿਚ ਉਸ ਨੇ ਲਿਖਿਆ ਕਿ ਕੰਡੋਮ ਵੀ ਭੇਜਿਆ ਜਾਣਾ ਚਾਹੀਦਾ ਹੈ।
Kerala Floodਕੇਰਲ ਦੇ ਵਪਾਰੀ ਐਮ ਏ ਯੂਸਫ਼ ਲੁਲੁ ਸਮੂਹ ਦੇ ਮੁਖੀ ਹਨ ਜੋ ਦੁਨੀਆਂ ਭਰ ਵਿਚ 150 ਸੁਪਰ ਮਾਰਕਿਟ ਦੇ ਮਾਲਕ ਹਨ ਅਤੇ ਲਗਭਗ 25000 ਕੇਰਲ ਵਾਸੀਆਂ ਨੂੰ ਰੁਜ਼ਗਾਰ ਪ੍ਰਦਾਨ ਕਰਦੀ ਹੈ। ਪਲਾਯਟੂ ਦੀ ਬਰਖ਼ਾਸਤਗੀ ਦਾ ਪੱਤਰ ਹੁਣ ਸੋਸ਼ਲ ਮੀਡੀਆ ਵਿਚ ਪ੍ਰਸਾਰਤ ਕੀਤਾ ਜਾ ਰਿਹਾ ਹੈ, ਹਾਲਾਂਕਿ ਪਲਾਯਟੂ ਨੇ ਬਾਅਦ ਵਿਚ ਅਪਣੀ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਤੁਹਾਨੂੰ ਦਸ ਦਈਏ ਕਿ ਕੇਰਲ ਦੇ ਕਈ ਇਲਾਕਿਆਂ ਵਿਚ ਹੜ੍ਹ ਦਾ ਪਾਣੀ ਘਟਣ ਨਾਲ ਹਾਲਾਤ ਵਿਚ ਸੁਧਾਰ ਹੈ ਪਰ ਰਾਹਤ-ਬਚਾਅ ਵਿਚ ਜੁਟੀਆਂ ਸਰਕਾਰੀ ਏਜੰਸੀਆਂ ਨੇ ਹੁਣ ਇਕ ਨਵੀਂ ਚੁਣੌਤੀ ਨਾਲ ਜੂਝਣਾ ਹੈ। ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਕਿਸੇ ਮਹਾਮਾਰੀ ਨੂੰ ਰੋਕਣ ਦੀ ਚੁਣੌਤੀ ਹੈ।
Kerala Floodਕੇਰਲ ਵਿਚ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਬਚਾਉਣ ਵਿਚ ਜੁਟੀ ਐਨਡੀਆਰਐਫ ਨੇ ਹੁਣ ਹੜ੍ਹ ਪੀੜਤਾਂ ਤਕ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਦਵਾਈਆਂ ਪੰਹੁਚਾਉਣਾ ਸ਼ੁਰੂ ਕਰ ਦਿਤਾ ਹੈ। ਰਾਹਤ ਕੈਂਪਾਂ ਵਿਚ ਹੁਣ ਹੈਲਥ ਕੈਂਪ ਵੀ ਲਗਾਏ ਜਾ ਰਹੇ ਹਨ। ਹੜ੍ਹ ਪੀੜਛਾਂ ਦੇ ਲਈ 3757 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ। 90 ਤਰ੍ਹਾਂ ਦੀਆਂ ਦਵਾਈਆਂ ਪਹੁੰਚਾਈਆਂ ਜਾ ਚੁੱਕੀਆਂ ਹਨ। ਖ਼ਾਸ ਧਿਆਨ ਤੇਜ਼ੀ ਨਾਲ ਫ਼ੈਲਣ ਵਾਲੀਆਂ ਬਿਮਾਰੀਆਂ 'ਤੇ ਹੈ।
Kerala Floodਤਬਾਹ ਹੋਏ ਮੁਢਲੇ ਸਿਹਤ ਕੇਂਦਰਾਂ ਨੂੰ ਫਿਰ ਤੋਂ ਬਹਾਲ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੀ ਸਿਹਤ ਦੇ ਲਈ ਕਵਿਕ ਰਿਸਪਾਂਸ ਟੀਮਾਂ ਭੇਜੇਗੀ। ਤਿਆਰੀ ਕਿਸੇ ਵੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੀ ਹੈ।