
ਜ਼ਿਲ੍ਹਾ ਕੁਰੂਕਸ਼ੇਤਰ ਦੇ ਪ੍ਰਸਿਦ ਗੋਤਾਖੋਰ ਸ੍ਰਦਾਰ ਪਰਗਟ ਸਿੰਘ ਦਬਖੇੜੀ ਨੇ ਦਸਿਆ ਕਿ ਬੀਤੇ ਦਿਨੀ ਉਨ੍ਹਾਂ ਨੇ 5 ਨੌਜਵਾਨਾਂ ਲੜਕਿਆਂ ਨੂੰ ਅਪਣੀ ਪੱਗ.............
ਸ਼ਾਹਬਾਦ ਮਾਰਕੰਡਾ : ਜ਼ਿਲ੍ਹਾ ਕੁਰੂਕਸ਼ੇਤਰ ਦੇ ਪ੍ਰਸਿਦ ਗੋਤਾਖੋਰ ਸ੍ਰਦਾਰ ਪਰਗਟ ਸਿੰਘ ਦਬਖੇੜੀ ਨੇ ਦਸਿਆ ਕਿ ਬੀਤੇ ਦਿਨੀ ਉਨ੍ਹਾਂ ਨੇ 5 ਨੌਜਵਾਨਾਂ ਲੜਕਿਆਂ ਨੂੰ ਅਪਣੀ ਪੱਗ ਦੀ ਸਹਾਇਤਾ ਨਾਲ ਬਚਾਇਆ। ਮਿਲੀ ਸੁਚਨਾ ਦੇ ਅਨੁਸਾਰ ਬੀਤੇ ਦਿਨੀ 5 ਨੌਜਵਾਨ ਲੜਕੇ ਨਸ਼ਾ ਕਰ ਕੇ ਭਾਖੜਾ ਨਹਿਰ ਵਿਚ ਨਹਾਉਣ ਲਈ ਉਤਰੇ ਸਨ। ਪਾਣੀ ਦੇ ਤੇਜ ਵਹਾਅ ਕਾਰਨ ਉਹ ਆਪਣਾ ਸੰਤੂਲਨ ਖੋ ਗਏ ਅਤੇ ਇਕ ਦੂਜੇ ਨੂੰ ਫੜਦੇ ਹੋਏ ਨਹਿਰ ਦੇ ਪਾਣੀ ਵਿਚ ਸਾਰੇ ਹੀ ਰੁੜ ਗਏ। ਸੁਚਨਾ ਮਿਲਨ 'ਤੇ ਨਜਦੀਕੀ ਪਿੰਡ ਦਬਖੇੜੀ ਦੇ ਗੋਤਾਖੋਰ ਪ੍ਰਗਟ ਸਿੰਘ ਨੇ ਤੁਰੰਤ ਨਹਿਰ ਵਿਚ ਛਾਲ ਮਾਰ ਦਿੱਤੀ
ਅਤੇ ਪੰਜਾਂ ਨੂੰ ਆਪਣੇ ਸਿਰ ਤੇ ਬਣੀ ਪੱਗ ਦੀ ਸਹਾਇਤਾ ਨਾਲ ਬੜਾ ਜੋਰ ਲਗਾ ਕੇ ਬਚਾ ਕੇ ਬਾਹਰ ਕੱਢਿਆਂ। ਇਸ ਗਲ ਦੀ ਜਿਲਾੱ ਕੁਰੂਕਸ਼ੇਤਰ ਵਿਚ ਬੜੀ ਚਰਚਾ ਹੋ ਰਹੀ ਹੈ। ਪਰਗਟ ਸਿੰਘ ਅਨੁਸਾਰ ਬੀਤੇ ਮਹੀਨੇ ਵੀ ਉਸ ਨੇ ਪੱਗ ਦੀ ਸਹਇਤਾ ਨਾਲ 3 ਨੌਜਵਾਨਾ ਦੀ ਜਾਣ ਬਚਾਈ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮ੍ਰਿਤਕ ਦੇਹ ਨੂੰ ਬਾਹਰ ਕੱਢਣ ਦੀ ਬਜਾਏ ਡੁਬ ਰਹੇ ਵਿਅਕਤੀ ਨੂੰ ਬਾਹਰ ਕੱਢਨਾ ਜਿਆਦਾ ਮੁਸ਼ਿਕਲ ਹੈ, ਕਿਉ ਕਿ ਜਿਹੜਾ ਵਿਅਕਤੀ ਡੁਬ ਰਿਹਾ ਹੁੰਦਾ ਹੈ, ਉਸ ਹੱਥ ਜੋ ਵੀ ਵਸਤੁ ਜਾਂ ਚੀਜ ਲਗਦੀ ਹੈ, ਉਹ ਉਸ ਨੂੰ ਆਪਣੇ ਵਲ ਖਿਚਦਾ ਹੈ।
ਇਸ ਲਈ ਡੁਬ ਰਹੇ ਵਿਅਕਤੀ ਨੂੰ ਬਚਾਉਣ ਲਈ ਜਿਆਦਾ ਜੋਰ ਲਗਾਉਣਾ ਪੈਂਦਾ ਹੈ। ਇੱਥੇ ਵਰਨਣਯੋਗ ਹੈ ਕਿ ਪਰਗਟ ਸਿੰਘ ਨੇ ਪਹਿਲਾਂ ਵੀ ਕਈ ਵਾਰ ਬਹੁਤ ਜਣਿਆਂ ਨੂੰ ਬਚਾਇਆ ਹੈ। ਜਿੱਲਾ ਕੁਰੁਕਸ਼ੇਤਰ ਵਿਚੋਂ ਗੁਜਰਨ ਵਾਲੀਆਂ ਨਹਿਰਾਂ,ਵਿਸ਼ੇਸ ਕਰਕੇ ਭਾਖੜਾ ਬਰਾਂਚ ਨਹਿਰ ਵਿਚੋਂ ਪਿਛੋ ਰੁੜ ਕੇ ਆਉਣ ਵਾਲੇ ਮ੍ਰਿਤਕ ਅਤੇ ਜੀਵਤ ਲੌਕਾਂ ਨੂੰ ਕੱਢਣ ਦਾ ਕੰਮ ਕਰਦਾ ਹੈ। ਪਿਛਲੇ 12 ਸਾਲਾ ਤੋ ਮਾਨਵਤਾ ਦੀ ਸੇਵਾ ਨਾਲ ਜੁੜੇ ਪਰਗਟ ਸਿੰਘ ਨੇ ਹੁਣ ਤਕ ਫਰੀ ਵਿਚ ਸੈਕੜੇਆਂ ਲੌਕਾਂ ਨੂੰ ਨਹਿਰਾਂ ਦੇ ਚਲਦੇ ਤੇਜ ਪਾਣੀ ਵਿਚੋ ਬਾਹਰ ਕਢਿਆ ਹੈ ਅਤੇ ਕਈ ਲੌਕਾਂ ਦੀ ਜਿੰਦਗੀ ਵੀ ਬਚਾਈ ਹੈ।
ਪਰਗਟ ਸਿੰਘ ਅਨੁਸਾਰ ਉਨਾੱ ਨੇ ਹੁਣ ਤਕ 11 ਹਜਾਰ 794 ਮ੍ਰਿਤਕ ਵਿਅਕਤੀਆਂ ਦੀਆਂ ਦੇਹਾਂ ਅਤੇ 1649 ਪਾਣੀ ਵਿਚ ਡੁਬ ਰਹੇ ਲੌਕਾਂ ਨੂੰ ਜਿਉਦਾਂ ਬਚਾਇਆ ਹੈ। ਉਨਾੱ ਨੇ ਆਪਣਾ ਜੀਵਨ ਇਸੇ ਕਾਰਜ ਨੂੰ ਸਮਰਪਿਤ ਕੀਤਾ ਹੋਇਆ ਹੈ,ਇਹ ਕੰਮ ਕਰਕੇ ਉਨਾੱ ਨੂੰ ਖੁਸ਼ੀ ਮਿਲਦੀ ਹੈ। ਸਮੇ- ਸਮੇ ਤੇ ਸ੍ਰਕਾਰ, ਪ੍ਰਸ਼ਾਸਨ, ਸਮਾਜਿਕ ਅਤੇ ਧਾਰਮਿਕ ਸੰਸਥਾਵਾ ਵਲੋਂ ਪਰਗਟ ਸਿੰਘ ਦਬਖੇੜੀ ਨੂੰ ਉਨਾਂ ਦੇ ਇਸ ਮਹਾਨ ਕਾਰਜ ਲਈ ਸਨਮਾਨਿਤ ਵੀ ਕੀਤਾ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 15 ਅਗਸਤ ਨੂੰ ਆਜਾਦੀ ਦਿਹਾਰੇ ਤੇ ਵੀ ਕੁਰੂਕਸ਼ੇਤਰ ਪ੍ਰਸ਼ਾਸਨ ਵਲੋਂ ਪਰਗਟ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਸੀ
ਅਤੇ ਹੁਣ ਤਕ ਉਹ ਕੁਲ 268 ਵਾਰ ਸਨਮਾਨਿਤ ਹੋ ਚੂਕੇ ਹਨ। ਪਰਗਟ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਉਹ ਫਰੀ ਵਿਚ ਪਾਣੀ ਵਿਚ ਡੁਬ ਰਹੇ ਲੌਕਾਂ ਨੂੰ ਬਚਾਉਣ ਦੀ ਸੇਵਾ ਕਰਦੇ ਹਨ , ਕੋਈ ਵੀ ਵਿਅਕਤੀ ਉਨਾੱ ਨਾਲ ਜਰੂਰਤ ਪੈਣ ਤੇ ਉਨਾੱ ਦੇ ਮੋਬਾਇਲ ਨੰਬਰ 97293-34991 ਤੇ ਸੰਪਰਕ ਕਰ ਸਕਦਾ ਹੈ। ਫੋਟੋ-ਪੱਗ ਦੀ ਸਹਾਇਤਾ ਨਾਲ ਪਰਗਟ ਸਿੰਘ 5 ਨੌਜਵਾਨਾ ਨੂੰ ਬਚਾਉਦਾਂ ਹੋਇਆ।