ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਲਈ ਰਵਾਨਾ
Published : Aug 22, 2019, 8:11 pm IST
Updated : Aug 22, 2019, 8:11 pm IST
SHARE ARTICLE
PM Modi embarks on three-nation tour to France, UAE and Bahrain
PM Modi embarks on three-nation tour to France, UAE and Bahrain

ਕਿਹਾ, ਸਦਾਬਹਾਰ ਮਿੱਤਰਾਂ ਨਾਲ ਸਬੰਧ ਮਜਬੂਤ ਹੋਣਗੇ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ਰਾਂਸ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਲਈ ਵੀਰਵਾਰ ਨੂੰ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਦੀ ਇਸ ਯਾਤਰਾ ਨਾਲ ਭਾਰਤ ਦੇ ਸਦਾਬਹਾਰ ਮਿੱਤਰਾਂ ਨਾਲ ਸਬੰਧ ਹੋਰ ਮਜਬੂਤ ਹੋਣਗੇ ਅਤੇ ਸਹਿਯੋਗ ਦੇ ਨਵੇਂ ਰਾਹ ਤਲਾਸ਼ੇ ਜਾਣਗੇ। ਮੋਦੀ 22 ਅਗੱਸਤ ਤੋਂ 26 ਅਗੱਸਤ ਤਕ ਤਿੰਨ ਦੇਸ਼ਾਂ ਦੀ ਯਾਤਰਾ 'ਤੇ ਹੋਣਗੇ।

PM Modi embarks on three-nation tour to France, UAE and BahrainPM Modi embarks on three-nation tour to France, UAE and Bahrain

ਮੋਦੀ ਨੇ ਜਾਣ ਤੋਂ ਪਹਿਲਾਂ ਦਿਤੇ ਅਪਣੇ ਬਿਆਨ ਵਿਚ ਕਿਹਾ ਕਿ ਫ਼ਰਾਂਸ ਭਾਰਤ ਦਾ ਮਜਬੂਤ ਸਿਆਸੀ ਭਾਈਵਾਲ ਹੈ ਅਤੇ ਦੋਵੇਂ ਹੀ ਦੇਸ਼ ਇਸ ਦੀ  ਅਹਿਮੀਅਤ ਸਮਝਦੇ ਹਨ। ਪ੍ਰਧਾਨ ਮੰਤਰੀ 22-23 ਨੂੰ ਫ਼ਰਾਂਸ 'ਚ ਦੁਵੱਲੇ ਮੁੱਦਿਆਂ 'ਤੇ ਚਰਚਾ ਕਰਣਗੇ। ਇਸ ਦੌਰਾਨ ਉਹ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਇਲ ਮੈਕਰੋਂ ਨਾਲ ਗੱਲਬਾਤ ਕਰਣਗੇ ਅਤੇ ਪ੍ਰਧਾਨ ਮੰਤਰੀ ਐਡਵਰਡ ਫ਼ਿਲਿਪ ਨਾਲ ਮੁਲਾਕਾਤ ਕਰਣਗੇ।

Article 370 was a hurdle for development of Jammu & Kashmir : ModiPM Modi

ਮੋਦੀ ਅਪਣੀ ਇਸ ਯਾਤਰਾ ਦੌਰਾਨ ਇਥੇ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕਰਣਗੇ ਅਤੇ ਫ਼ਰਾਂਸ 'ਚ 1950 ਅਤੇ 1960 ਦੇ ਦਹਾਕਿਆਂ 'ਚ ਮਾਰੇ ਗਏ ਪੀੜਤਾਂ ਦੀ ਯਾਦ ਵਿਚ ਬਣਾਏ ਗਏ ਇਕ ਸਮਾਰਕ ਦਾ ਉਦਘਾਟਨ ਕਰਣਗੇ। ਇਸ ਤੋਂ ਬਾਅਦ 25-26 ਅਗੱਸਤ ਨੂੰ ਮੋਦੀ ਰਾਸ਼ਟਰਪਤੀ ਮੈਕਰੋਂ ਦੇ ਸੱਦੇ 'ਤੇ ਜੀ7 ਸ਼ਿਖ਼ਰ ਸੰਮੇਲਨ 'ਚ ਵੀ ਭਾਈਵਾਲ ਦੇਸ਼ ਦੇ ਰੂਪ 'ਚ ਹਿੱਸਾ ਲੈਣਗੇ। ਮੋਦੀ ਇਥੇ ਵਾਤਾਵਰਣ, ਜਲਵਾਯੂ, ਸਮੁੰਦਰ ਅਤੇ ਡਿਜੀਟਲ ਟ੍ਰਾਂਸਫ਼ਾਰਮੇਸ਼ਨ ਇਜਲਾਸ 'ਚ ਹਿੱਸਾ ਲੈਣਗੇ। 

PM Modi embarks on three-nation tour to France, UAE and BahrainPM Modi embarks on three-nation tour to France, UAE and Bahrain

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਫ਼ਰਾਂਸ ਵਿਚਕਾਰ ਦੁਵੱਲੇ ਸਹਿਯੋਗ ਹੈ ਅਤੇ ਅੱਗੇ ਵੀ ਦੋਹਾਂ ਦੇਸ਼ਾਂ ਅਤੇ ਦੁਨੀਆਂ 'ਚ ਸ਼ਾਂਤੀ ਅਤੇ ਤਰੱਕੀ ਨੂੰ ਵਧਾਵਾ ਦੇਣ ਦੇ ਸਾਂਝੇ ਮਕਸਦ ਨਾਲ ਇਸ ਸਬੰਧ ਨੂੰ ਮਜਬੂਤੀ ਮਿਲਦੀ ਹੈ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀ ਇਸ ਯਾਤਰਾ ਨਾਲ ਦੋਹਾਂ ਦੇਸ਼ਾਂ ਵਿਚਕਾਰ ਮਿੱਤਰਤਾ, ਤਰੱਕੀ ਅਤੇ ਸ਼ਾਂਤੀ ਨੂੰ ਮਜਬੂਤੀ ਮਿਲੇਗੀ। 

ਉਨ੍ਹਾਂ ਕਿਹਾ ਕਿ ਉਹ ਅਬੂ ਧਾਬੀ ਦੇ ਸ਼ਹਿਜਾਜੇ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਮਿਲਣ ਅਤੇ ਆਪਸੀ ਹਿੱਤ ਵਾਲੇ ਸਥਾਨਕ ਅਤੇ ਆਲਮੀ ਮਾਮਲਿਆਂ 'ਤੇ ਦੁਵੱਲੇ ਵਿਚਾਰ ਕਰਣ ਲਈ ਉਤਸ਼ਾਹਤ ਹਨ। ਉਨ੍ਹਾਂ ਕਿਹਾ, ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮਨਾਉਣ ਲਈ ਸ਼ਹਿਜਾਦੇ ਨਾਲ ਸੰਯੁਕਤ ਰੂਪ 'ਚ ਟਿਕਟ ਜਾਰੀ ਕਰਨ ਲਈ ਵੀ ਉਹ ਉਤਸੁਕ ਹਨ।'' ਇਸ ਬਿਆਨ ਵਿਚ ਉਨ੍ਹਾਂ ਕਿਹਾ ਕਿ ਇਸ ਯਾਤਰਾ ਦੌਰਾਨ ਸੰਯੁਕਤ ਅਰਬ ਅਮੀਰਾਤ ਸਰਕਾਰ ਵਲੋਂ ਦਿਤੇ ਜਾਣ ਵਾਲੇ ਚੋਟੀ ਦੇ ਨਾਗਰਿਕਤਾ ਸਨਮਾਨ ਲੈਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੋਵੇਗੀ। 

Pm Narendra ModiPM Narendra Modi

ਜ਼ਿਕਰਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ ਭਾਰਤ ਲਈ ਤੀਜਾ ਵੱਡਾ ਕਾਰੋਬਾਰ ਸਹਿਯੋਗੀ ਅਤੇ ਚੌਥਾ ਵੱਡਾ ਕੱਚਾ ਤੇਲ ਨਿਰਯਾਤਕ ਹੈ। ਇਸ ਤੋਂ ਬਾਅਦ 24-25 ਅਗੱਸਤ ਨੂੰ ਮੋਦੀ ਬਹਿਰੀਨ ਹੋਣਗੇ। ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਬਹਿਰੀਨ ਯਾਤਰਾ ਹੋਵੇਗੀ। ਉਥੋਂ ਦੇ ਹਮ ਰੁਤਬਾ ਪ੍ਰਿੰਸ ਸ਼ੇਖ਼ ਖ਼ਲੀਫ਼ਾ ਬਿਨ ਸਲਮਾਨ ਅਲ ਖ਼ਲੀਫ਼ਾ  ਅਤੇ ਹੋਰ ਨੇਤਾਵਾਂ ਨਾਲ ਮੁਲਾਕਾਤ ਕਰਣਗੇ। ਉਨ੍ਹਾਂ ਕਿਹਾ, ''ਇਸ ਦੌਰਾਨ ਮੈਂ ਭਾਰਤੀ ਮੂਲ ਦੇ ਲੋਕਾਂ ਨਾਲ ਗੱਲਬਾਤ ਕਰਾਂਗਾ। ਜਨਮਅਸ਼ਟਮੀ ਸੰਬਧੀ, ਖਾੜੀ ਇਲਾਕੇ 'ਚ ਸਭ ਤੋਂ ਪੁਰਾਣੇ ਸ਼੍ਰੀਨਾਥਜੀ ਮੰਦਰ ਦੇ ਮੁੜ ਨਿਰਮਾਣ ਦੀ ਰਸਮੀ ਸ਼ੁਰੂਆਤ ਦੌਰਾਨ ਮੌਜੂਦ ਰਹਿਣ ਦਾ ਮੌਕਾ ਮਿਲੇਗਾ। ਮੈਨੂੰ ਵਿਸ਼ਵਾਸ ਹੈ ਕਿ ਇਹ ਯਾਤਰਾ ਵੱਖ ਵੱਖ ਖੇਤਰਾਂ 'ਚ ਸਾਡੇ ਸੰਬਧੀ ਹੋਰ ਮਜਬੂਤ ਬਣਾਵੇਗੀ।''

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement