
ਕ ਪਾਸੇ ਜਿੱਥੇ ਜੰਮੂ-ਕਸ਼ਮੀਰ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਭਾਰਤ ਦਾ ਪਾਕਿਸਤਾਨ ਨਾਲ ਤਣਾਅ ਬਣਿਆ ਹੋਇਆ ਹੈ
ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਜੰਮੂ-ਕਸ਼ਮੀਰ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਭਾਰਤ ਦਾ ਪਾਕਿਸਤਾਨ ਨਾਲ ਤਣਾਅ ਬਣਿਆ ਹੋਇਆ ਹੈ ਇਸ ਮਸਲੇ ਦੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ ਟੈਲੀਫ਼ੋਨਿਕ ਗੱਲਬਾਤ ਕੀਤੀ। ਪਾਕਿਸਤਾਨ ਨਾਲ ਤਣਾਅ ਦੇ ਕਰਕੇ ਮੋਦੀ ਨੇ ਟਰੰਪ ਨਾਲ ਗੱਲਬਾਤ ਵਿੱਚ ਇੱਕ ਵਾਰ ਫਿਰ ਅੱਤਵਾਦ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਸਰਹੱਦ ਪਾਰ ਤੋਂ ਅੱਤਵਾਦ ਨੂੰ ਰੋਕਣਾ ਜ਼ਰੂਰੀ ਹੈ।
PM Narendra Modi And US President Donald Trump
ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਸ ਤੇ ਰੋਕ ਨਾ ਲਗਾਈ ਗਈ ਤਾਂ ਇਹ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ। ਪੀਐਮ ਮੋਦੀ ਅਤੇ ਟਰੰਪ ਵਿਚਕਾਰ ਤਕਰੀਬਨ ਅੱਧੇ ਘੰਟੇ ਤੱਕ ਫ਼ੋਨ 'ਤੇ ਗੱਲਬਾਤ ਹੋਈ। ਦੱਸ ਦਈਏ ਕਿ ਪੀਐਮ ਮੋਦੀ ਨੇ ਟਰੰਪ ਨਾਲ ਪਾਕਿਸਤਾਨ ਬਾਰੇ ਗੱਲ ਕੀਤੀ ਤੇ ਕਿਹਾ ਕਿ ਪਾਕਿਸਤਾਨ ਦੀ ਭਾਰਤ ਵਿਰੋਧੀ ਗਤੀਵਿਧੀਆਂ ਕਾਰਨ ਖੇਤਰ ਚ ਸ਼ਾਂਤੀ ਨੂੰ ਖ਼ਤਰਾ ਹੈ, ਭਾਰਤ ਅਜਿਹੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ।
pm narendra modi had a telephone conversation today with us president donald trump'
ਟਰੰਪ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਲਦ ਹੀ ਭਾਰਤ ਦੇ ਵਣਜ ਮੰਤਰੀ ਅਤੇ ਅਮਰੀਕੀ ਪ੍ਰਸ਼ਾਸਨ ਵਿਚਾਲੇ ਗੱਲਬਾਤ ਹੋਵੇਗੀ ਅਤੇ ਦੁਵੱਲੇ ਵਪਾਰ ਨੂੰ ਅੱਗੇ ਵਧਾਉਣ ਲਈ ਕੁਝ ਅਹਿਮ ਕਦਮ ਚੁੱਕੇ ਜਾਣਗੇ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖਿੱਤੇ ਦੇ ਕੁਝ ਨੇਤਾਵਾਂ ਵੱਲੋਂ ਭਾਰਤ ਵਿਰੁੱਧ ਹਿੰਸਾ ਲਈ ਭੜਕਾਉਣਾ ਅਤੇ ਬਿਆਨਬਾਜ਼ੀ ਕਰਨਾ ਅਤੇ ਆਸ਼ਾਂਤੀ ਫੈਲਾਉਣਾ ਸਹੀ ਨਹੀਂ ਹੈ।
PM Narendra Modi And US President Donald Trump
ਇਸ ਦੇ ਨਾਲ ਹੀ ਪੀਐਮ ਮੋਦੀ ਨੇ ਅੱਤਵਾਦ ਅਤੇ ਅਹਿੰਸਾ ਨੂੰ ਦੂਰ ਕਰਨ ਅਤੇ ਸਰਹੱਦ ਪਾਰ ਤੋਂ ਅੱਤਵਾਦ ਨੂੰ ਰੋਕਣ ਦੀ ਵਿਸ਼ੇਸ਼ਤਾ ਉੱਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ, ਸਰਕਾਰੀ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਵਿਚਾਲੇ 30 ਮਿੰਟਾਂ ਦੀ ਗੱਲਬਾਤ ਨਿੱਘੀ ਅਤੇ ਸਕਾਰਾਤਮਕ ਸੀ ਤੇ ਇਸ ‘ਚ ਦੁਵੱਲੇ, ਖੇਤਰੀ ਮਾਮਲੇ ਸ਼ਾਮਲ ਸਨ।