
11 ਵਿਦਿਆਰਥੀ ਗੰਭੀਰ ਜ਼ਖਮੀ
ਉਜੈਨ : ਉਜੈਨ ਨੇੜੇ ਨਗਦਾ 'ਚ ਸਵੇਰੇ 7 ਵਜੇ ਇਕ ਭਿਆਨਕ ਹਾਦਸਾ ਵਾਪਰ ਗਿਆ। ਇਥੇ ਸਕੂਲੀ ਬੱਚਿਆਂ ਨਾਲ ਭਰੀ ਗੱਡੀ ਨੇ ਟਰੱਕ ਨੂੰ ਭਿਆਨਕ ਟੱਕਰ ਮਾਰ ਦਿੱਤੀ। ਇਸ ਹਾਦਸਾ ਵਿਚ 4 ਬੱਚਿਆਂ ਦੀ ਮੌਤ ਹੋ ਗਈ। 11 ਬੱਚੇ ਗੰਭੀਰ ਜ਼ਖਮੀ ਹਨ। ਐਂਬੂਲੈਂਸ ਨਾ ਮਿਲਣ ਕਾਰਨ ਜ਼ਖ਼ਮੀਆਂ ਨੂੰ ਬੱਸ ਵਿੱਚ ਲੇਟ ਕੇ ਹਸਪਤਾਲ ਪਹੁੰਚਾਇਆ ਗਿਆ। ਤਿੰਨ ਬੱਚਿਆਂ ਨੂੰ ਗੰਭੀਰ ਹਾਲਤ 'ਚ ਇੰਦੌਰ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਬਾਕੀ ਜ਼ਖਮੀਆਂ ਦਾ ਚਾਰ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਗੱਡੀ ਵਿਚ 15 ਬੱਚੇ ਸਵਾਰ ਸਨ। ਇਹ ਹਾਦਸਾ ਉਨਹੇਲ-ਨਾਗਦਾ ਰੋਡ 'ਤੇ ਵਾਪਰਿਆ।
Accident
ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕੁਲੈਕਟਰ ਅਸ਼ੀਸ਼ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਗੱਡੀ ਵਿਚ 15 ਬੱਚੇ ਸਵਾਰ ਸਨ। ਇਹ ਸਾਰੇ ਬੱਚੇ ਤੀਜੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀ ਹਨ, ਜਿਨ੍ਹਾਂ ਦੀ ਉਮਰ 6 ਤੋਂ 15 ਸਾਲ ਦੇ ਵਿਚਕਾਰ ਹੈ। ਜ਼ਖਮੀਆਂ ਦਾ ਓਰਥੋ, ਉਜੈਨ ਦੇ ਸੰਜੀਵਨੀ, ਇੰਦੌਰ ਦੇ ਬੰਬੇ ਹਸਪਤਾਲ ਅਤੇ ਨਾਗਦਾ ਵਿੱਚ ਇਲਾਜ ਚੱਲ ਰਿਹਾ ਹੈ।
Accident
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਬੱਚਿਆਂ ਵਿੱਚ ਭਵਿਆਂਸ਼ ਪੁੱਤਰ ਸਤੀਸ਼ ਜੈਨ ਵਾਸੀ ਉਨਹੇਲ, ਸੁਮਿਤ ਪੁੱਤਰ ਸੁਰੇਸ਼, ਉਮਾ ਪੁੱਤਰੀ ਈਸ਼ਵਰਲਾਲ ਧਾਕੜ, ਇਨਾਇਆ ਪੁੱਤਰੀ ਰਮੇਸ਼ ਨੰਦੇਦਾ ਸ਼ਾਮਿਲ ਹਨ। ਇਸ ਹਾਦਸੇ ਸਬੰਧੀ ਐੱਸਪੀ ਸਤੇਂਦਰ ਸ਼ੁਕਲ ਨੇ ਦੱਸਿਆ ਕਿ ਦੋਨੋਂ ਡਰਾਈਵਰਾਂ ਨੂੰ ਕਸਟੱਡੀ ਵਿੱਚ ਲੈ ਲਿਆ ਗਿਆ ਹੈ।
Accident
ਮੌਜੂਦਾ ਸਮੇਂ ਵਿੱਚ ਸਾਰਿਆਂ ਦਾ ਧਿਆਨ ਬੱਚਿਆਂ ਦੇ ਇਲਾਜ ‘ਤੇ ਹੈ। ਪੁਲਿਸ ਵੱਲੋਂ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਜਿਸਦੀ ਵੀ ਗਲਤੀ ਪਾਈ ਜਾਵੇਗੀ ਉਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
Accident