ਚਲਾਨ ਭਰਨ ਪਹੁੰਚਿਆ ਤਾਂ ਹੈਰਾਨ ਰਹਿ ਗਿਆ ਵਿਅਕਤੀ, 189 ਚਲਾਨ ਪਹਿਲਾਂ ਤੋਂ ਹੀ ਲੰਬਿਤ
Published : Sep 22, 2019, 10:29 am IST
Updated : Sep 22, 2019, 10:29 am IST
SHARE ARTICLE
Chandigarh biker finds 189 challans pending against him
Chandigarh biker finds 189 challans pending against him

ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਹਰ ਚਾਲਕ ਹੁਣ ਇਹੀ ਸੋਚ ਰਿਹਾ ਹੈ ਕਿ ਕਿਤੇ ਉਸ ਦਾ ਚਲਾਨ ਨਾ ਕੱਟਿਆ ਜਾਵੇ।

ਚੰਡੀਗੜ੍ਹ: ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਹਰ ਚਾਲਕ ਹੁਣ ਇਹੀ ਸੋਚ ਰਿਹਾ ਹੈ ਕਿ ਕਿਤੇ ਉਸ ਦਾ ਚਲਾਨ ਨਾ ਕੱਟਿਆ ਜਾਵੇ। ਇਸ ਦੌਰਾਨ ਹੀ ਚੰਡੀਗੜ੍ਹ ਵਿਚ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਦੇ ਸੈਕਟਰ 39 ਦੇ ਰਹਿਣ ਵਾਲੇ 21 ਸਾਲਾ ਸੰਜੀਵ ਅਪਣਾ ਚਲਾਨ ਕਟਵਾਉਣ ਕੋਰਟ ਪਹੁੰਚੇ। ਬੀਤੀ 26 ਜੁਲਾਈ ਨੂੰ ਉਹਨਾਂ ਦਾ ਯੂ-ਟਰਨ ਦਾ ਚਲਾਨ ਕੱਟਿਆ ਸੀ। ਇਹ ਚਲਾਨ 300 ਰੁਪਏ ਦਾ ਸੀ।

Challans Of VehiclesChallans Of Vehicles

ਇਸ ਨੂੰ ਭਰਨ ਜਦੋਂ ਉਹ ਜ਼ਿਲ੍ਹਾ ਅਦਾਲਤ ਗਏ ਤਾਂ ਕਰਮਚਾਰੀਆਂ ਤੋਂ ਪਤਾ ਚੱਲਿਆ ਕਿ ਰਿਕਾਰਡ ਮੁਤਾਬਕ ਉਹਨਾਂ ਦੇ ਪਹਿਲਾਂ ਤੋਂ ਹੀ 189 ਚਲਾਨ ਲੰਬਿਤ ਹਨ। ਇਹ ਸਾਰੇ ਚਵਾਨ ਸਾਲ 2017  ਤੋਂ ਲੈ ਕੇ ਜੁਲਾਈ 2019 ਤੱਕ ਦੇ ਹਨ। ਇਹ ਸਾਰੇ ਚਲਾਨ ਟ੍ਰੈਫਿਕ ਨਿਯਮਾਂ ਦੀ ਵੱਖ-ਵੱਖ ਤਰ੍ਹਾਂ ਦੀ ਕੀਤੀ ਗਈ ਉਲੰਘਣਾ ਲਈ ਸਨ। ਹਰੇਕ ਉਲੰਘਣਾ ਸੜਕਾਂ ‘ਤੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ ਅਤੇ ਟ੍ਰੈਫਿਕ ਵਾਇਓਲੇਸ਼ਨ ਇੰਨਫਾਰਮੇਸ਼ਨ ਸਲਿੱਪ (ਟੀਵੀਆਈਐਸ) ਦੇ ਜ਼ਰੀਏ ਇਹ ਚਲਾਨ ਕੱਟਦੇ ਰਹੇ। ਸੰਜੀਵ ਦਾ ਕਹਿਣਾ ਹੈ ਕਿ ਉਹ ਇਕ ਬੀਮਾ ਕੰਪਨੀ ਵਿਚ ਕੰਮ ਕਰਦੇ ਹਨ। ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਉਹ ਬਹੁਤ ਧਿਆਨ ਨਾਲ ਮੋਟਰ ਸਾਇਕਲ ਚਲਾਉਂਦੇ ਹਨ, ਪਰ ਸਾਰੇ ਇਸ ਗੱਲ ਤੋਂ ਹੈਰਾਨ ਹਰ ਕਿ ਉਹਨਾਂ ਦੇ ਇੰਨੇ ਚਲਾਨ ਲੰਬਿਤ ਹਨ।

Chandigarh biker finds 189 challans pending against himChandigarh biker finds 189 challans pending against him

ਇਸ ਬਾਰੇ ਐਸਐਸਪੀ ਟ੍ਰੈਫਿਕ ਪੁਲਿਸ ਸ਼ਸ਼ਾਂਕ ਅਨੰਦ ਨੇ ਦੱਸਿਆ ਕਿ ਆਨ ਲਾਈਨ ਚਲਾਨ ਕੱਟਣ ਦੀ ਸਹੂਲਤ ਸਾਲ 2018 ਤੋਂ ਲਾਗੂ ਕੀਤੀ ਗਈ ਸੀ ਜਦਕਿ ਸੰਜੀਵ ਦੇ ਚਲਾਨ ਸਾਲ 2017 ਤੋਂ ਲੰਬਿਤ ਦੱਸੇ ਜਾ ਰਹੇ ਹਨ। ਇਹ ਤਕਨੀਕੀ ਖ਼ਰਾਬੀ ਕਾਰਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨੂੰ ਜਲਦ ਹੀ ਠੀਕ ਕਰ ਦਿੱਤਾ ਜਾਵੇਗਾ। ਟੀਵੀਆਈਐਸ ਦੇ ਜ਼ਰੀਏ ਚਲਾਨ ਕੱਟਦਾ ਹੈ ਤਾਂ ਉਸ ਦਾ ਮੈਸਜ ਰਜਿਸਟਰਡ ਮੋਬਾਈਲ ‘ਤੇ ਭੇਜ ਦਿੱਤਾ ਜਾਂਦਾ ਹੈ। ਜੇਕਰ ਫਿਰ ਵੀ ਉਸ ਵਿਅਕਤੀ ਨੂੰ ਪਤਾ ਨਹੀਂ ਚੱਲਦਾ ਤਾਂ ਉਸ ਨੂੰ ਨੋਟਿਸ ਭੇਜ ਦਿੱਤਾ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement