
ਦਿੱਲੀ ਵਿਚ ਵੱਖ-ਵੱਖ ਰੂਟਾਂ 'ਤੇ ਚੱਲ ਰਹੀਆਂ ਪੇਂਡੂ ਸੇਵਾਵਾਂ ਦੇ ਕਿਰਾਏ ਵਿਚ ਵਾਧਾ ਹੋ ਸਕਦਾ ਹੈ।
ਨਵੀਂ ਦਿੱਲੀ: ਦਿੱਲੀ ਦੇ ਵਸਨੀਕਾਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਜੇਬ ਢਿੱਲੀ ਕਰਨੀ ਪੈ ਸਕਦੀ ਹੈ ਕਿਉਂਕਿ ਵਾਹਨ ਕਿਰਾਏ ਦੇ ਵਾਧੇ ਤੋਂ ਬਾਅਦ ਪੇਂਡੂ ਸੇਵਾ ਦਾ ਕਿਰਾਇਆ ਵੀ ਵਧਾਇਆ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਸਰਕਾਰ ਜਲਦੀ ਹੀ ਪੇਂਡੂ ਸੇਵਾ ਦੇ ਕਿਰਾਏ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਸਕਦੀ ਹੈ। ਦਰਅਸਲ ਪੇਂਡੂ ਸੇਵਾ ਚਾਲਕਾਂ ਦੇ ਇੱਕ ਵਫ਼ਦ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ ਕਰ ਕੇ ਕਿਰਾਏ ਵਿਚ ਵਾਧੇ ਦੀ ਮੰਗ ਕੀਤੀ।
Autos
ਇਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਾਲ ਵਿਚਾਰ ਕੀਤਾ। ਦਿੱਲੀ ਵਿਚ ਵੱਖ-ਵੱਖ ਰੂਟਾਂ 'ਤੇ ਚੱਲ ਰਹੀਆਂ ਪੇਂਡੂ ਸੇਵਾਵਾਂ ਦੇ ਕਿਰਾਏ ਵਿਚ ਵਾਧਾ ਹੋ ਸਕਦਾ ਹੈ। ਸੰਯੁਕਤ ਸੰਘਰਸ਼ ਕਮੇਟੀ ਦੇ ਉਪ-ਚੇਅਰਮੈਨ ਚੰਦੂ ਚੌਰਸੀਆ ਨੇ ਦੱਸਿਆ ਕਿ ਸਾਲ 2010 ਤੋਂ ਹੁਣ ਤੱਕ 6138 ਪੇਂਡੂ ਸੇਵਾ ਵਾਹਨ ਦਿੱਲੀ ਵਿਚ 165 ਰੂਟਾਂ ’ਤੇ ਚੱਲ ਰਹੇ ਹਨ।
Autos
ਉਦੋਂ ਤੋਂ ਇਨ੍ਹਾਂ ਵਾਹਨਾਂ ਦੇ ਕਿਰਾਏ 5, 10 ਅਤੇ 15 ਰੁਪਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿਚ ਆਟੋ ਕਿਰਾਏ ਵਿਚ ਤਿੰਨ ਵਾਰ ਵਾਧਾ ਕੀਤਾ ਗਿਆ ਹੈ ਇਸ ਲਈ ਉਨ੍ਹਾਂ ਨੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੇਂਡੂ ਸੇਵਾ ਦਾ ਕਿਰਾਇਆ ਵਧਾਉਣ ਦੀ ਸਿਫਾਰਸ਼ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਚੰਦੂ ਚੌਰਸੀਆ ਨੇ ਕਿਹਾ ਕਿ ਇਸ ਵਾਰ ਕਿਰਾਇਆ ਵਧਾਉਣ ਦੇ ਸਬੰਧ ਵਿਚ ਉਸ ਨੂੰ ਸਕਾਰਾਤਮਕ ਹੁੰਗਾਰਾ ਮਿਲਿਆ ਹੈ ਅਤੇ ਉਨ੍ਹਾਂ ਨੂੰ ਕਿਰਾਇਆ ਵਧਾਉਣ ਬਾਰੇ ਸਰਕਾਰ ਵੱਲੋਂ ਭਰੋਸਾ ਵੀ ਮਿਲਿਆ ਹੈ। ਸਰਕਾਰ ਵੱਲੋਂ ਪੇਂਡੂ ਸੇਵਾ ਵਾਹਨਾਂ ਦਾ ਕਿਰਾਇਆ ਵਧਾਉਣ ਦੇ ਆਦੇਸ਼ ਮਿਲਣ ਤੋਂ ਬਾਅਦ ਦਿੱਲੀ ਵਿਚ ਪੇਂਡੂ ਸੇਵਾ ਵਾਹਨਾਂ ਦਾ ਕਿਰਾਇਆ 10, 20 ਅਤੇ 25 ਰੁਪਏ ਹੋ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।