
ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਣ ਵਾਲੇ ਸਮਾਗਮ ਦੌਰਾਨ ਹੋਵੇਗੀ ਗੱਲਬਾਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਸਿਤੰਬਰ ਨੂੰ ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਕਰਵਾਏ ਇਕ ਰਾਸ਼ਟਰਵਿਆਪੀ ਆਨਲਾਇਨ ਫਿਟ ਇੰਡੀਆ ਸੰਵਾਦ ਦੇ ਦੌਰਾਨ ਲੋਕਾਂ ਨੂੰ ਫਿਟਨੈਂਸ ਲਈ ਪ੍ਰੇਰਿਤ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰਨਗੇ। ਇਨ੍ਹਾਂ ਵਿਚ ਟੀਮ ਇੰਡੀਆ (ਕ੍ਰਿਕੇਟ) ਦੇ ਕਪਤਾਨ ਵਿਰਾਟ ਕੋਹਲੀ ਵੀ ਸ਼ਾਮਲ ਹਨ।
Narendra Modi
ਸੂਤਰਾਂ ਮੁਤਾਬਕ, ਆਨਲਾਈਨ ਗੱਲਬਾਤ ਵਿਚ ‘ਸ਼ਾਮਲ ਲੋਕ ਫਿਟਨੈਂਸ ਅਤੇ ਚੰਗੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਨਗੇ। ਉਨ੍ਹਾਂ ਦੇ ਵਿਚਾਰਾਂ ਤੇ ਪ੍ਰਧਾਨ ਮੰਤਰੀ ਵੀ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਦੌਰਾਨ ਲੋਕ ਆਪਣੀ ਫਿਟਨੈਂਸ ਯਾਤਰਾ ਬਾਰੇ ਵਿਚਾਰ ਸਾਂਝੇ ਕਰਦਿਆਂ ਲੋਕਾਂ ਨੂੰ ਟਿਪਸ ਵੀ ਦੇਣਗੇ। ਇਸ ਚਰਚਾ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਵਿਰਾਟ ਕੋਹਲੀ, ਮਿਲਿੰਦ ਸੋਮਨ ਤੋਂ ਲੈ ਕੇ ਰੁਜੁਤਾ ਸਵੇਕਰ ਤਕ ਸ਼ਾਮਿਲ ਹੋਣਗੇ।
Virat kohli, Pm Modi
ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੁਆਰਾ ਇਕ ਵਿਅਕਤੀ ਅੰਦੋਲਨ ਦੇ ਰੂਪ ਵਿਚ ਫਿਟ ਇੰਡੀਆ ਮੂਵਮੈਂਟ ਦੀ ਕਲਪਨਾ ਕੀਤੀ ਗਈ ਹੈ। ਦੇਸ਼ ਦੇ ਨਾਗਰਿਕਾਂ ਨੂੰ ਭਾਰਤ ਨੂੰ ਇਕ ਫਿੱਟ ਰਾਸ਼ਟਰ ਬਣਾਉਣ ਦੀ ਦਿਸ਼ਾ ਵਿਚ ਫਿੱਟ ਇੰਡੀਆ ਮੂਵਮੈਂਟ ਦੀ ਕਲਪਨਾ ਕੀਤੀ ਗਈ ਸੀ। ਇਸ ਵਿਚ ਨਾਗਰਿਕਾਂ ਨੂੰ ਮੌਜ-ਮਸਤੀ ਕਰਨ ਲਈ ਆਸਾਨ ਅਤੇ ਸਸਤੇ ਢੰਗ ਤਰੀਕੇ ਸ਼ਾਮਿਲ ਹਨ, ਜਿਸ ਨਾਲ ਉਹ ਫਿਟ ਰਹੇ ਅਤੇ ਸੁਭਾਅ ਵਿਚ ਬਦਲਾਵ ਲਿਆਵੇ। ਇਹ ਫਿਟਨੈਂਸ ਨੂੰ ਹਰ ਭਾਰਤੀ ਦੇ ਜੀਵਨ ਦਾ ਲਾਜ਼ਮੀ ਹਿੱਸਾ ਬਣਾਉਂਦਾ ਹੈ।