
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਅਤੇ ਸਪੈਂਡਲੋਵ ਪੁਰਸਕਾਰ ਜੇਤੂਆਂ ਵਿਚ ਸ਼ਾਮਲ ਹਨ
ਧਰਮਸ਼ਾਲਾ- ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਸਮਾਜਿਕ ਨਿਆਂ, ਕੂਟਨੀਤੀ ਅਤੇ ਉਦਾਰਤਾ ਲਈ ‘ਐਲਿਸ ਐਂਡ ਕਲਿਫ਼ੋਰਡ ਸਪੈਂਡਲੋਵ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੇ ਦਫ਼ਤਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਦਲਾਈ ਲਾਮਾ 2005 ਵਿਚ ਕੈਲੀਫੋਰਨੀਆ ਯੂਨੀਵਰਸਿਟੀ, ਮਰਸਡ ਵਿਚ ਸ਼ੈਰੀ ਸਪੈਂਡਲੋਵ ਦੁਆਰਾ ਸਥਾਪਿਤ ਕੀਤੇ ਗਏ ਇਨਾਮ ਨਾਲ ਸਨਮਾਨਿਤ ਹੋਣ ਵਾਲੇ 15ਵੇਂ ਵਿਅਕਤੀ ਹੋਣਗੇ।
ਸਾਹਿਤ, ਭਾਸ਼ਾ ਅਤੇ ਸੰਸਕ੍ਰਿਤ ਵਿਭਾਗ ਦੇ ਪ੍ਰੋਫੈਸਰ ਨਿਗੇਲ ਹੈਟਨ ਨੇ ਕਿਹਾ, ਦਲਾਈ ਲਾਮਾ ਨੂੰ ਸਪੈਂਡਲੋਵ ਪੁਰਸਕਾਰ ਦੇ ਲਈ ਨਾਮਜ਼ਦ ਕਰਕੇ ਕੈਲੀਫੋਰਨੀਆ ਯੂਨੀਵਰਸਿਟੀ ਮਰਸਡ ਇੱਕ ਵਿਸ਼ਵ ਅਧਿਆਤਮਿਕ ਨੇਤਾ ਨੂੰ ਮਾਨਤਾ ਦੇ ਰਹੀ ਹੈ ਜੋ ਸਾਡੀ ਗ਼ਮੀ ਵਿਚ ਖੁਸ਼ੀ, ਹਮਦਰਦੀ, ਸਵੈ-ਅਨੁਸ਼ਾਸਨ, ਦੋਸਤੀ ਅਤੇ ਮਨੁੱਖੀ ਏਕਤਾ ਦੇ ਮਹੱਤਵ ਨੂੰ ਪ੍ਰਗਟ ਕਰਨ ਲਈ ਵਚਨਬੱਧ।
ਹਰ ਸਾਲ, 'ਸਪੈਂਡਲੋਵ' ਅਵਾਰਡ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜੋ ਕੈਲੀਫੋਰਨੀਆ ਯੂਨੀਵਰਸਿਟੀ, ਮਰਸਡ ਦੇ ਵਿਦਿਆਰਥੀਆਂ, ਅਧਿਆਪਕਾ ਅਤੇ ਆਲੇ-ਦੁਆਲੇ ਦੇ ਭਾਈਚਾਰੇ ਲਈ ਰੋਲ ਮਾਡਲ ਅਤੇ ਪ੍ਰੇਰਨਾ ਦੇ ਤੌਰ 'ਤੇ ਕੰਮ ਕਰ ਸਕਦਾ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਅਤੇ ਨੋਬਲ ਪੁਰਸਕਾਰ ਜੇਤੂ ਰਿਗੋਬਰਟਾ ਮੇਂਚੂ ਤੁਮ, ਸਪੈਂਡਲੋਵ ਪੁਰਸਕਾਰ ਜੇਤੂਆਂ ਵਿਚ ਸ਼ਾਮਲ ਹਨ।