ਪਿਤਾ ਦੇ ਕਤਲ ਤੋਂ ਬਾਅਦ ਲੋਕਾਂ ਨੇ ਕਿਹਾ ਅਪਰਾਧੀ ਦੀ ਧੀ, ਆਯੂਸ਼ੀ ਨੇ DSP ਬਣ ਕੇ ਲੋਕਾਂ ਦੇ ਮੂੰਹ ਕੀਤੇ ਬੰਦ 
Published : Sep 22, 2023, 6:43 pm IST
Updated : Sep 22, 2023, 6:43 pm IST
SHARE ARTICLE
Ayushi
Ayushi

- ਆਯੂਸ਼ੀ ਦੇ ਪਿਤਾ ਖਿਲਾਫ਼ ਭਤੀਜੇ ਦੀ ਹੱਤਿਆ ਦਾ ਸੀ ਦੋਸ਼

ਮੁਰਾਦਾਬਾਦ - ਡਿਲਾਰੀ ਦੇ ਸਾਬਕਾ ਬਲਾਕ ਪ੍ਰਧਾਨ ਯੋਗਿੰਦਰ ਸਿੰਘ ਉਰਫ ਭੂਰਾ ਦੇ ਪਰਿਵਾਰ ਦੀ ਪਛਾਣ ਹੁਣ ਉਸ ਦੀ ਬੇਟੀ ਆਯੂਸ਼ੀ ਸਿੰਘ ਬਣ ਗਈ ਹੈ। ਉਹ ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ (UPPSC) ਦੀ ਪ੍ਰੀਖਿਆ ਪਾਸ ਕਰਕੇ ਡੀਐਸਪੀ ਬਣ ਗਈ ਹੈ। ਉਸ ਨੇ ਇਸ ਪ੍ਰਾਪਤੀ ਨੂੰ ਆਪਣੇ ਪਿਤਾ ਦਾ ਸੁਪਨਾ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਉਸ ਨੂੰ ਅਫ਼ਸਰ ਬਣਾਉਣਾ ਚਾਹੁੰਦੇ ਸਨ। ਆਯੂਸ਼ੀ ਦੀ ਮਾਂ ਪੂਨਮ ਡਿਲਾਰੀ ​​ਦੀ ਬਲਾਕ ਮੁਖੀ ਹੈ। 

ਆਯੂਸ਼ੀ ਦੇ ਪਿਤਾ ਭੂਰਾ ਹੱਤਿਆ ਸਮੇਤ ਕਈ ਵਾਰਦਾਤਾਂ ਦੇ ਦੋਸ਼ੀ ਸਨ। 2015 ਵਿਚ ਉਹਨਾਂ ਨੂੰ ਇੱਕ ਕੇਸ ਵਿਚ ਪੇਸ਼ ਹੋਣ ਲਈ ਜੇਲ੍ਹ ਤੋਂ ਅਦਾਲਤ ਵਿਚ ਲਿਆਂਦਾ ਗਿਆ ਸੀ। ਉਥੇ ਹੀ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭੂਰਾ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਬੇਟਾ ਆਦਿਤਿਆ ਸਿੰਘ ਆਈਆਈਟੀ ਦਿੱਲੀ ਤੋਂ ਐਮਟੈਕ ਕਰ ਰਿਹਾ ਹੈ, ਜਦੋਂ ਕਿ ਧੀ ਨੇ ਅਫ਼ਸਰ ਬਣਨ ਦਾ ਸੁਪਨਾ ਪੂਰਾ ਕਰਨ ਲਈ ਯੂਪੀਪੀਐਸਸੀ ਵਿਚ ਕਿਸਮਤ ਅਜ਼ਮਾਈ।  

ਭੂਰਾ ਦਾ ਪਰਿਵਾਰ ਮੂਲ ਰੂਪ ਤੋਂ ਭੋਜਪੁਰ ਦੇ ਪਿੰਡ ਹਿਮਨਿਊਪੁਰ ਦਾ ਰਹਿਣ ਵਾਲਾ ਹੈ। ਦਿੱਲੀ 'ਚ ਰਹਿਣ ਵਾਲੀ ਆਯੂਸ਼ੀ ਨੇ ਫੋਨ 'ਤੇ ਦੱਸਿਆ, ''ਪਿਤਾ ਜੀ ਹਮੇਸ਼ਾ ਉਸ ਨੂੰ ਅਫਸਰ ਬਣਨ ਲਈ ਕਹਿੰਦੇ ਸਨ। ਮੈਂ ਉਹਨਾਂ ਦਾ ਸੁਪਨਾ ਪੂਰਾ ਕੀਤਾ। ਪਿਤਾ ਨੇ ਸਾਡੀ ਪੜ੍ਹਾਈ ਲਈ ਆਸ਼ਿਆਨਾ (ਮੁਰਾਦਾਬਾਦ) ਵਿਚ ਘਰ ਬਣਾਇਆ ਹੋਇਆ ਸੀ। ਪਿਤਾ ਦੇ ਕਤਲ ਤੋਂ ਬਾਅਦ ਹੀ ਮੈਂ ਅਫਸਰ ਬਣਨ ਦਾ ਫੈਸਲਾ ਕੀਤਾ। ਇਸ ਲਈ ਯੂਪੀਐਸਸੀ ਦੀ ਚੋਣ ਕੀਤੀ। 

ਆਯੂਸ਼ੀ ਨੇ ਆਪਣਾ ਹਾਈ ਸਕੂਲ ਅਤੇ ਕੇਸੀਐਮ ਸਕੂਲ, ਮੁਰਾਦਾਬਾਦ ਤੋਂ ਇੰਟਰਮੀਡੀਏਟ ਕੀਤਾ। 2019 ਵਿਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ 2021 ਵਿਚ ਰਾਜਨੀਤੀ ਸ਼ਾਸਤਰ ਵਿਚ ਐਮ.ਏ. ਇਸ ਦੌਰਾਨ ਨੈੱਟ ਦੀ ਪ੍ਰੀਖਿਆ ਵੀ ਪਾਸ ਕੀਤੀ। ਦੋ ਸਾਲਾਂ ਤੋਂ UPPCS ਪ੍ਰੀਖਿਆ ਦੀ ਤਿਆਰੀ ਕੀਤੀ। ਇਮਤਿਹਾਨ ਅਤੇ ਇੰਟਰਵਿਊ ਦੇਣ ਤੋਂ ਬਾਅਦ ਵੀ ਮੈਨੂੰ ਯਕੀਨ ਸੀ ਕਿ ਮੈਨੂੰ ਸਫਲਤਾ ਮਿਲੇਗੀ।  

ਸ਼ੁੱਕਰਵਾਰ ਨੂੰ ਜਿਵੇਂ ਹੀ ਨਤੀਜਾ ਆਇਆ, ਆਯੂਸ਼ੀ ਨੇ ਆਪਣੀ ਮਾਂ ਪੂਨਮ ਨੂੰ ਫੋਨ ਕੀਤਾ ਅਤੇ ਕਿਹਾ, ਮੈਂ ਡੀਐਸਪੀ ਬਣ ਗਈ ਹਾਂ। ਆਯੂਸ਼ੀ ਮੁਤਾਬਕ ਮਾਂ ਨੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਉਸ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਮੇਰੀ ਅਫ਼ਸਰ ਬਣਨ ਦੀ ਖੁਸ਼ੀ ਹਜ਼ਾਰਾਂ ਗੁਣਾ ਵਧ ਗਈ। ਉਸ ਨੇ ਦੱਸਿਆ ਕਿ ਉਹ ਦੋ ਭੈਣ-ਭਰਾ ਹਨ। ਉਸ ਦੀ ਕਾਮਯਾਬੀ ਪਿੱਛੇ ਪਰਿਵਾਰ ਦਾ ਬਹੁਤ ਸਹਿਯੋਗ ਰਿਹਾ ਹੈ। ਉਸੇ ਪਰਿਵਾਰ ਵਿਚੋਂ ਅਰਜੁਨ ਸਿੰਘ, ਜੋ ਮੇਰੀ ਮਾਂ ਨਾਲ ਪਰਛਾਵੇਂ ਵਾਂਗ ਰਹਿੰਦਾ ਸੀ, ਨੇ ਮੈਨੂੰ ਪੜ੍ਹਾਈ ਲਈ ਪ੍ਰੇਰਿਆ। 

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement