
ਇਥੇ ਕਈ ਔਰਤਾਂ ਨੇ ਮੰਦਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਭਾਰੀ ਵਿਰੋਧ ਦੇ ਚਲਦਿਆਂ ਕਿਸੇ ਨੂੰ ਕਾਮਯਾਬੀ ਨਹੀਂ ਮਿਲੀ।
ਤਿਰੁਵਨੰਤਪੁਰਮ, ( ਭਾਸ਼ਾ ) : ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਬਰੀਮਾਲਾ ਮੰਦਰ ਅੰਦਰ 10 ਸਾਲ ਦੀ ਬੱਚੀ ਤੋਂ ਲੈ ਕੇ 50 ਸਾਲ ਤੱਕ ਦੀ ਕੋਈ ਵੀ ਔਰਤ ਦਾਖਲ ਨਹੀਂ ਹੋ ਸਕੀ। ਮੰਦਰ ਦੇ ਦਰਵਾਜ਼ੇ 6 ਦਿਨ ਤੱਕ ਖੁੱਲੇ ਰਹਿਣ ਤੋਂ ਬਾਅਦ ਸੋਮਵਾਰ ਰਾਤ 11 ਵਜੇ ਇਕ ਮਹੀਨੇ ਲਈ ਬੰਦ ਕਰ ਦਿਤੇ ਜਾਣਗੇ। ਇਥੇ ਕਈ ਔਰਤਾਂ ਨੇ ਮੰਦਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਭਾਰੀ ਵਿਰੋਧ ਦੇ ਚਲਦਿਆਂ ਕਿਸੇ ਨੂੰ ਕਾਮਯਾਬੀ ਨਹੀਂ ਮਿਲੀ। ਸੁਪਰੀਮ ਕੋਰਟ ਇਸ ਮਾਮਲੇ ਵਿਚ ਦਾਖਲ ਨਵੀਆਂ ਰਿਵਿਊ ਪਟੀਸ਼ਨਾਂ ਤੇ ਮੰਗਲਵਾਰ ਨੂੰ ਸੁਣਵਾਈ ਕਰੇਗਾ।
Pooja In Temple
ਸਿਖਰ ਅਦਾਲਤ ਨੇ 28 ਸਤੰਬਰ ਨੂੰ ਸਬਰੀਮਾਲਾ ਮੰਦਰ ਵਿਚ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਦਾਖਲ ਹੋਣ ਦੀ ਇਜ਼ਾਜਤ ਦੇ ਦਿਤੀ ਸੀ। ਇਸ ਹੁਕਮ ਦੇ ਬਾਅਦ 17 ਅਕਤਬੂਰ ਨੂੰ ਮੰਦਰ ਮਹੀਨਾਵਾਰੀ ਪੂਜਾ ਲਈ ਖੋਲਿਆ ਗਿਆ ਸੀ। ਸਬਰੀਮਾਲਾ ਮੰਦਰ ਵਿਚ ਭਗਵਾਨ ਅਯੱਪਾ ਦੀ ਮੂਰਤੀ ਸਥਾਪਤ ਕੀਤੀ ਗਈ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਬ੍ਰਹਮਚਾਰੀ ਹਨ। ਇਸ ਲਈ ਇਥੇ ਮਾਸਿਕ ਧਰਮ ਵਾਲੀਆਂ ਔਰਤਾਂ ਦੇ ਉਮਰ ਵਰਗ ( 10 ਤੋਂ 50 ਸਾਲ ) ਦੇ ਦਾਖਣ ਹੋਣ ਤੇ ਰੋਕ ਸੀ।
Supreme Court
ਇਹ ਰੀਤ ਪਿਛਲੇ 800 ਸਾਲਾਂ ਤੋਂ ਚਲੀ ਆ ਰਹੀ ਸੀ। ਸਬਰੀਮਾਲਾ ਮੰਦਰ ਪਤਨਮਤਿਟਟਾ ਜ਼ਿਲ੍ਹੇ ਪੇਰਿਆਰ ਰਿਜ਼ਰਵਖੇਤਰ ਵਿਚ ਹੈ। 12ਵੀਂ ਸਦੀ ਦੇ ਇਸ ਮੰਦਰ ਵਿਚ ਭਗਵਾਨ ਅਯੱਪਾ ਦੀ ਪੂਜਾ ਹੁੰਦੀ ਹੈ। ਅਜਿਹੀ ਮਾਨਤਾ ਹੈ ਕਿ ਅਯੱਪਾ ਭਗਵਾਨ ਸ਼ਿਵ ਅਤੇ ਵਿਸ਼ਣੂ ਦੇ ਔਰਤ ਰੂਪੀ ਅਵਤਾਰ ਮੋਹਿਨੀ ਦੇ ਪੁੱਤਰ ਹਨ। ਅਨੁਮਾਨ ਮੁਤਾਬਕ ਇਥੇ ਦਰਸ਼ਨ ਲਈ ਹਰ ਸਾਲ ਇਥੇ ਲਗਭਗ ਪੰਜ ਕਰੋੜ ਲੋਕ ਆਉਂਦੇ ਹਨ। ਅੱਜ ਬੰਦ ਹੋਣ ਤੋਂ ਬਾਅਦ ਮੰਦਰ ਦੇ ਦਰਵਾਜ਼ੇ 16 ਨਵੰਬਰ ਨੂੰ ਮੁੜ ਤੋਂ ਖੁਲਣਗੇ।