ਬਲਾਤਕਾਰ ਮਾਮਲੇ ‘ਚ ਦਾਤੀ ਮਹਾਰਾਜ ਨੂੰ ਨਹੀਂ ਮਿਲੀ ਰਾਹਤ, ਸੁਪਰੀਮ ਕੋਰਟ ਨੇ ਭੇਜਿਆ ਹਾਈਕੋਰਟ
Published : Oct 22, 2018, 12:18 pm IST
Updated : Oct 22, 2018, 12:18 pm IST
SHARE ARTICLE
Supreme Court of India
Supreme Court of India

ਬਲਾਤਕਾਰ ਮਾਮਲੇ ਵਿਚ ਸੀਬੀਆਈ ਜਾਂਚ ਦੇ ਆਦੇਸ਼ ਦੇ ਖ਼ਿਲਾਫ਼ ਸੁਪਰੀਮ ਕੋਰਟ ਗਏ ਦਾਤੀ...

ਨਵੀਂ ਦਿੱਲੀ (ਪੀਟੀਆਈ) : ਬਲਾਤਕਾਰ ਮਾਮਲੇ ਵਿਚ ਸੀਬੀਆਈ ਜਾਂਚ ਦੇ ਆਦੇਸ਼ ਦੇ ਖ਼ਿਲਾਫ਼ ਸੁਪਰੀਮ ਕੋਰਟ ਗਏ ਦਾਤੀ ਮਹਾਰਾਜ ਨੂੰ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਅੱਜ ਦਾਤੀ ਮਹਾਰਾਜ ਦੇ ਮਾਮਲੇ ‘ਚ ਦਾਖ਼ਲ ਦੇਣ ਤੋਂ ਮਨ੍ਹਾ ਕਰ ਦਿਤਾ ਹੈ। ਸਰਵਉੱਚ ਅਦਾਲਤ ਨੇ ਦਾਤੀ ਮਹਾਰਾਜ ਨੂੰ ਮਾਮਲੇ ਵਿਚ ਦਿੱਲੀ ਹਾਈਕੋਰਟ ਵਿਚ ਜਾਣ ਨੂੰ ਕਿਹਾ ਹੈ। ਬਲਾਤਕਾਰ ਦੇ ਦੋਸ਼ੀ ਦਾਤੀ ਮਹਾਰਾਜ ਨੇ ਦਿੱਲੀ ਹਾਈਕੋਰਟ ਦੇ 3 ਅਕਤੂਬਰ ਦੇ ਉਸ ਆਦੇਸ਼ ਨੂੰ ਚੁਣੌਤੀ ਦਿਤੀ ਸੀ, ਜਿਸ ਵਿਚ ਦਿਲੀ ਹਾਈਕੋਰਟ ਨੇ ਉਹਨਾਂ ਦੇ ਖ਼ਿਲਾਫ਼ ਬਲਾਤਕਾਰ ਦੇ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਤੋਂ ਸੀਬੀਆਈ ਦੇ ਹਵਾਲੇ ਕਰ ਦਿਤਾ ਸੀ।

Daati MaharajDaati Maharaj

ਦੱਸ ਦਈਏ ਕਿ ਤਿੰਨ ਅਕਤੂਬਰ ਨੂੰ ਪੀੜਿਤਾ ਦੀ ਪਟੀਸ਼ਨ ਉਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਮਾਮਲੇ ਨੂੰ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਤੋਂ ਸੀਬੀਆਈ ਨੂੰ ਟ੍ਰਾਂਸਫਰ ਕਰਨ ਦਾ ਆਦੇਸ਼ ਦਿੱਤਾ ਸੀ। ਹਾਈਕੋਰਟ ਨੇ ਸੀਬੀਆਈ ਨੂੰ ਦੁਬਾਰਾ ਜਾਂਚ ਕਰਕੇ ਸਪਲੀਮੈਂਟਰੀ ਚਾਰਜ਼ਸ਼ੀਟ ਦਖ਼ਲ ਕਰਨ ਦਾ ਨਿਰਦੇਸ਼ ਵੀ ਦਿਤਾ ਸੀ। ਹਾਈਕੋਰਟ ਨੇ ਦਾਤੀ ਮਹਾਰਾਜ ਦੀ ਗ੍ਰਿਫ਼ਤਾਰੀ ਨਾ ਹੋਣ ਉਤੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੂੰ ਫਟਕਾਰ ਵੀ ਲਗਾਈ ਸੀ। ਪੀੜਿਤਾ ਨੇ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰਕੇ ਸੀਬੀਆਈ ਜਾਂਚ ਅਤੇ ਦਾਤੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ।

Daati MaharajDaati Maharaj

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਬਲਾਤਕਾਰ ਮਾਮਲੇ ਵਿਚ ਦਾਤੀ ਮਹਾਰਾਜ ਦੇ ਖ਼ਿਲਾਫ਼ ਸਾਕੇਤ ਕੋਰਟ ਵਿਚ ਚਾਰਜ਼ਸ਼ੀਟ ਦਾਖ਼ਲ ਕੀਤੀ ਸੀ। ਦਾਤੀ ਮਹਾਰਾਜ ਦੀ ਬਿਨ੍ਹਾ ਗ੍ਰਿਫ਼ਤਾਰੀ ਦੇ ਇਹ ਚਾਰਜ਼ਸ਼ੀਟ ਦਾਖ਼ਲ ਕੀਤੀ ਗਈ ਸੀ। ਦਾਤੀ ਅਤੇ ਉਸਦੇ ਤਿੰਨ ਸੌਤੇਲੇ ਭਰਾਵਾਂ ਦਾ ਨਾਂ ਵੀ ਇਸ ਚਾਰਜ਼ਸ਼ੀਟ ਦੇ ਕਾਲਮ ਨੰਬਰ 11 ਵਿਚ ਦੋਸ਼ੀ ਦੇ ਤੌਰ ਉਤੇ ਰੱਖਿਆ ਗਿਆ ਸੀ। ਕ੍ਰਾਈਮ ਬ੍ਰਾਂਚ ਨੂੰ ਦਾਤੀ ਨੂੰ ਗ੍ਰਿਫ਼ਤਾਰ ਕਰਨ ਦੇ ਡਾਕਟਰੀ ਸਬੂਤ ਨਹੀਂ ਮਿਲੇ ਸੀ। ਕ੍ਰਾਈਮ ਬ੍ਰਾਂਚ ਸੂਤਰਾਂ ਦੇ ਮੁਤਾਬਿਕ ਪੀੜਿਤਾ ਨੇ ਪਾਲੀ ਆਸ਼ਰਮ ਵਿਚ ਜਿਹੜੀਆਂ ਤਿੰਨ ਤਰੀਕਾਂ ਉਤੇ ਉਸ ਦੇ ਨਾਲ ਬਲਾਤਕਾਰ ਹੋਣ ਦੀ ਐਫ਼ਆਈਆਰ ਕਰਜ਼ ਕਰਵਾਈ ਗਈ ਸੀ।

Daati MaharajDaati Maharaj

ਉਸ ਵਿਚੋਂ ਇਕ ਤਰੀਕ ਨੂੰ ਲੜਕੀ ਪਾਲੀ ਵਿਚ ਮੌਜੂਦ ਨਹੀਂ ਸੀ, ਸਗੋਂ ਅਜਮੇਰ ਵਿਚ ਅਪਣੇ ਕਾਲਜ਼ ਵਿਚ ਮੌਜੂਦ ਸੀ। ਜਿਸ ਦੇ ਸਬੂਤ ਕਾਲਜ਼ ‘ਚ ਪੀੜਿਤਾ ਦੀ ਹਾਜ਼ਰੀ ਤੋਂ ਪਤਾ ਚੱਲਿਆ ਹੈ। ਪੀੜਿਤ ਲੜਕੀ ਦੀ ਸ਼ਿਕਾਇਤ ਉਤੇ ਫਤਿਹਪੁਰੀ ਬੇਰੀ ਥਾਣੇ ਦੀ ਪੁਲਿਸ ਨੇ 7 ਜੂਨ ਨੂੰ ਦਾਤੀ ਅਤੇ ਉਸ ਦੇ ਤਿੰਨ ਸੌਤੇਲੇ ਭਰਾਵਾਂ ਅਸ਼ੋਕ, ਅਰਜਨ, ਅਤੇ ਅਨਿਲ ਦੇ ਖ਼ਿਲਾਫ਼ ਬਲਾਤਕਾਰ ਦੇ ਦੋਸ਼ ਵਿਚ ਐਫ਼ਆਈਆਰ ਦਰਜ਼ ਕੀਤੀ ਸੀ। ਸ਼ਿਕਾਇਤ ਕਰਤਾ ਦਾ ਕਹਿਣਾ ਸੀ ਕਿ ਕਥਿਤ ਦੋਸ਼ੀਆਂ ਨੇ ਸਾਲ 2016 ਵਿਚ ਇਥੇ ਅਤੇ ਰਾਜਸਥਾਨ ਸਥਿਤ ਅਪਣੇ ਆਸ਼ਰਮ ‘ਚ ‘ਚਰਨ ਸੇਵਾ’ ਦੇ ਨਾਮ ਉਤੇ ਉਸ ਦਾ ਸ਼ਰੀਰਕ ਸ਼ੋਸ਼ਣ ਕੀਤਾ ਸੀ। ਦੋਸ਼ ਦੇ ਮੁਤਾਬਿਕ ਲੜਕੀ ‘ਤੇ ਪੇਸ਼ਾਬ ਪੀਣ ਤਕ ਦਾ ਦਬਾਅ ਵੀ ਪਾਇਆ ਗਿਆ ਸੀ। 12 ਜੂਨ ਨੂੰ ਇਹ ਕੇਸ ਸਥਾਨਿਕ ਪੁਲਿਸ ਤੋਂ ਲੈ ਕੇ ਕ੍ਰਾਈਮ ਬ੍ਰਾਂਚ ਨੂੰ ਟ੍ਰਾਂਸਫਰ ਕਰ ਦਿਤਾ ਗਿਆ ਸੀ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement