ਪੁਲਿਸ ਵਾਲੇ ਦੀ ਧੀ ਨੇ ਕਾਰ ਨਾਲ ਮਾਰੀ ਟੱਕਰ, ਪਾਰਕਿੰਗ ਸਹਾਇਕ ਪਹੁੰਚਿਆ ਹਸਪਤਾਲ
ਨਵੀਂ ਦਿੱਲੀ - ਦੱਖਣੀ ਦਿੱਲੀ ਦੇ ਸਾਕੇਤ ਇਲਾਕੇ ਵਿੱਚ ਇੱਕ ਮਾਲ ਵਿੱਚ ਪਾਰਕਿੰਗ ਸਹਾਇਕ ਨੂੰ ਕਾਰ ਨਾਲ ਟੱਕਰ ਮਾਰਨ ਦੇ ਦੋਸ਼ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇੱਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਿਕ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਹਾਦਸੇ 'ਚ ਜ਼ਖਮੀ ਹੋਏ 34 ਸਾਲਾ ਪਾਰਕਿੰਗ ਸਹਾਇਕ ਨੇ ਵੀਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮੁਤਾਬਿਕ ਇਹ ਘਟਨਾ 16 ਅਕਤੂਬਰ ਦੀ ਰਾਤ ਕਰੀਬ 9.35 ਵਜੇ ਵਾਪਰੀ। ਜਦੋਂ ਪਾਰਕਿੰਗ ਅਸਿਸਟੈਂਟ ਕਾਰ ਇੱਕ ਗਾਹਕ ਨੂੰ ਉਸ ਦੀ ਸੌਂਪ ਰਿਹਾ ਸੀ, ਤਾਂ ਪਾਰਕਿੰਗ ਖੇਤਰ ਵਿੱਚੋਂ ਇੱਕ ਹੋਰ ਕਾਰ ਨੇ ਆ ਕੇ ਉਸ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ।
ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਕਿਹਾ ਕਿ ਪਾਰਕਿੰਗ ਸਹਾਇਕ ਦੇ ਪੈਰਾਂ 'ਤੇ ਸੱਟਾਂ ਲੱਗੀਆਂ ਹਨ, ਅਤੇ ਉਸ ਦਾ ਮੈਕਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਦੋਸ਼ੀ ਮਹਿਲਾ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 279 ਅਤੇ 337 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸੇ ਸਮੇਂ ਔਰਤ ਸ਼ਰਾਬ ਦੇ ਨਸ਼ੇ 'ਚ ਨਹੀਂ ਸੀ।
ਪੁਲਿਸ ਅਧਿਕਾਰੀ ਨੇ ਕਿਹਾ, "ਦੋਸ਼ੀ ਔਰਤ, ਜੋ ਦੁਰਘਟਨਾ ਸਮੇਂ ਕਾਰ ਚਲਾ ਰਹੀ ਸੀ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਿਉਂਕਿ ਇਹ ਜ਼ਮਾਨਤਯੋਗ ਅਪਰਾਧ ਹੈ, ਉਸ ਨੂੰ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।"