ਟੈਂਕਰ ਪਲਟਣ ਦੀ ਖ਼ਬਰ ਸੁਣ ਡਰਾਈਵਰ ਨੂੰ ਬਚਾਉਣ ਦੀ ਬਜਾਏ ਤੇਲ ਲੁੱਟਣ ਲਈ ਬਾਲਟੀਆਂ ਲੈ ਕੇ ਪਹੁੰਚ ਗਏ ਲੋਕ
Published : Oct 22, 2022, 2:30 pm IST
Updated : Oct 22, 2022, 2:49 pm IST
SHARE ARTICLE
photo
photo

ਹਾਲਾਂਕਿ ਡਰਾਈਵਰ ਅਤੇ ਇਕ ਹੋਰ ਵਿਅਕਤੀ ਇਸ ਹਾਦਸੇ 'ਚ ਵਾਲ-ਵਾਲ ਬਚ ਗਏ ਪਰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

 

ਬਾਂਦਾ: ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਸਤਨਾ ਰੋਡ 'ਤੇ ਸਰ੍ਹੋਂ ਦਾ ਤੇਲ ਟੈਂਕਰ ਅਚਾਨਕ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ। ਹਾਲਾਂਕਿ ਡਰਾਈਵਰ ਅਤੇ ਇਕ ਹੋਰ ਵਿਅਕਤੀ ਇਸ ਹਾਦਸੇ 'ਚ ਵਾਲ-ਵਾਲ ਬਚ ਗਏ ਪਰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਲੋਕਾਂ ਨੂੰ ਤੇਲ ਟੈਂਕਰ ਪਲਟਣ ਦਾ ਪਤਾ ਲੱਗਾ ਤਾਂ ਆਸ-ਪਾਸ ਦੇ ਲੋਕ ਹੱਥਾਂ ਵਿੱਚ ਬਾਲਟੀਆਂ, ਟੈਂਕੀਆਂ, ਡਰੰਮ ਅਤੇ ਹੋਰ ਸਮਾਨ ਲੈ ਕੇ ਮੌਕੇ 'ਤੇ ਪਹੁੰਚ ਗਏ ਅਤੇ ਟੈਂਕਰ ਵਿੱਚੋਂ ਸਰ੍ਹੋਂ ਦਾ ਤੇਲ ਕੱਢਣਾ ਸ਼ੁਰੂ ਕਰ ਦਿੱਤਾ।

ਘਟਨਾ ਸ਼ੁੱਕਰਵਾਰ ਦੇਰ ਰਾਤ ਕਰੀਬ ਸਾਢੇ 11 ਵਜੇ ਦੀ ਹੈ। ਇਹ ਹਾਦਸਾ ਮਹਿੰਦਰਗੜ੍ਹ-ਦਾਦਰੀ ਹਾਈਵੇਅ 'ਤੇ ਪਿੰਡ ਪਾਲੀ ਨੇੜੇ ਵਾਪਰਿਆ। ਟਰੱਕ ਡਰਾਈਵਰ ਨੇ ਮਾਲਕ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਡਾਇਲ 112 ਦੀ ਟੀਮ ਮੌਕੇ 'ਤੇ ਪਹੁੰਚ ਗਈ। ਟਰੱਕ ਡਰਾਈਵਰ ਅਨੁਸਾਰ ਡਾਇਲ 112 ਆਉਣ ਤੋਂ ਬਾਅਦ ਵੀ ਪਿੰਡ ਵਾਸੀ ਤੇਲ ਕੱਢਦੇ ਰਹੇ। ਟੈਂਕਰ ਦੇ ਖਾਲੀ ਹੋਣ ਤੱਕ ਸੈਂਕੜੇ ਲੋਕ ਤੇਲ ਭਰਦੇ ਰਹੇ।

ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ 'ਤੇ ਇਹ ਹਾਦਸਾ ਹੋਇਆ ਹੈ, ਉਸ ਥਾਂ ਤੋਂ ਸਤਨਾ ਨੂੰ ਚਾਰ ਮਾਰਗੀ ਸੜਕ ਨਿਕਲਦੀ ਹੈ। ਪਿੰਡ ਵਾਸੀਆਂ ਅਨੁਸਾਰ ਇੱਥੇ ਕੋਈ ਸਾਈਨ ਬੋਰਡ ਨਹੀਂ ਹੈ, ਜਿਸ ਕਾਰਨ ਬਾਹਰਲੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜਾਣਕਾਰੀ ਅਨੁਸਾਰ ਟੈਂਕਰ ਵਿੱਚ 28 ਟਨ ਤੇਲ ਸੀ। ਜਿਸ ਦੀ ਕੀਮਤ 43 ਲੱਖ ਰੁਪਏ ਦੱਸੀ ਜਾ ਰਹੀ ਹੈ।

ਨਰੈਣੀ ਦੇ ਐਸਐਚਓ ਮਨੋਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਟੈਂਕਰ ਪਲਟਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਰ ਟੈਂਕਰ ਪਲਟਣ ਕਾਰਨ ਲੱਖਾਂ ਰੁਪਏ ਦਾ ਸਰੋਂ ਦਾ ਤੇਲ ਬਰਬਾਦ ਹੋ ਗਿਆ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

Location: India, Uttar Pradesh, Banda

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement