‘ਗਗਨਯਾਨ’ ਮਿਸ਼ਨ ਲਈ ਔਰਤ ਲੜਾਕੂ ਪਾਇਲਟਾਂ ਨੂੰ ਪਹਿਲ ਦੇ ਰਿਹੈ ਇਸਰੋ : ਸੋਮਨਾਥ
Published : Oct 22, 2023, 5:37 pm IST
Updated : Oct 22, 2023, 5:37 pm IST
SHARE ARTICLE
Somnath
Somnath

ਇਸਰੋ ਦਾ ਟੀਚਾ 2035 ਤਕ ਪੂਰੀ ਤਰ੍ਹਾਂ ਸੰਚਾਲਿਤ ਸਪੇਸ ਸਟੇਸ਼ਨ ਸਥਾਪਤ ਕਰਨਾ ਹੈ

ਤਿਰੂਵਨੰਤਪੁਰਮ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐਸ. ਸੋਮਨਾਥ ਨੇ ਐਤਵਾਰ ਨੂੰ ਕਿਹਾ ਕਿ ਪੁਲਾੜ ਏਜੰਸੀ ਚਿਰਉਡੀਕਵੇਂ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ‘ਗਗਨਯਾਨ’ ਮਿਸ਼ਨ ਲਈ ਲੜਾਕੂ ਜਹਾਜ਼ ਉਡਾਉਣ ਵਾਲੀਆਂ ਔਰਤ ਪਾਇਲਟਾਂ ਜਾਂ ਵਿਗਿਆਨੀਆਂ ਨੂੰ ਪਹਿਲ ਦਿੰਦਾ ਹੈ ਅਤੇ ਭਵਿੱਖ ’ਚ ਉਨ੍ਹਾਂ ਨੂੰ ਭੇਜਣਾ ਸੰਭਵ ਹੋਵੇਗਾ।

ਉਨ੍ਹਾਂ ਕਿਹਾ ਕਿ ਇਸਰੋ ਅਗਲੇ ਸਾਲ ਅਪਣੇ ਮਨੁੱਖ ਰਹਿਤ ਗਗਨਯਾਨ ਪੁਲਾੜ ਜਹਾਜ਼ ’ਚ ਇਕ ਔਰਤ ਹਿਊਮਨੋਇਡ (ਇਕ ਰੋਬੋਟ ਜੋ ਮਨੁੱਖ ਵਰਗਾ ਦਿਸਦਾ ਹੈ) ਭੇਜੇਗਾ। ਉਨ੍ਹਾਂ ਕਿਹਾ ਕਿ ਇਸਰੋ ਦਾ ਟੀਚਾ ਤਿੰਨ ਦਿਨਾਂ ਦੇ ਗਗਨਯਾਨ ਮਿਸ਼ਨ ਲਈ ਮਨੁੱਖ ਨੂੰ 400 ਕਿਲੋਮੀਟਰ ਦੀ ਧਰਤੀ ਦੇ ਹੇਠਲੇ ਆਰਬਿਟ ’ਚ ਪੁਲਾੜ ’ਚ ਭੇਜਣਾ ਅਤੇ ਧਰਤੀ ਉੱਤੇ ਵਾਪਸ ਲਿਆਉਣਾ ਹੈ।

ਸੋਮਨਾਥ ਨੇ ਫੋਨ ’ਤੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਪੀ.ਟੀ.ਆਈ. ਨੂੰ ਕਿਹਾ, ‘‘ਇਸ ’ਚ ਕੋਈ ਸ਼ੱਕ ਨਹੀਂ ਹੈ ਪਰ ਸਾਨੂੰ ਭਵਿੱਖ ’ਚ ਅਜਿਹੇ ਸੰਭਾਵੀ (ਔਰਤ) ਉਮੀਦਵਾਰਾਂ ਦਾ ਪਤਾ ਲਗਾਉਣਾ ਹੋਵੇਗਾ।’’ ਭਾਰਤ ਨੇ ਸ਼ਨਿਚਰਵਾਰ ਨੂੰ ਅਪਣੇ ਉਤਸ਼ਾਹੀ ਪੁਲਾੜ ਮਿਸ਼ਨ ਗਗਨਯਾਨ ਦੀ ਪਹਿਲੀ ਮਨੁੱਖੀ ਰਹਿਤ ਪਰਖ ਉਡਾਣ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸ ਤੋਂ ਪਹਿਲਾਂ, ਕੁਝ ਖ਼ਾਮੀ ਕਾਰਨ ਲਾਂਚ ਤੋਂ ਸਿਰਫ ਚਾਰ ਸਕਿੰਟ ਪਹਿਲਾਂ ਪਰਖ ਨੂੰ ਰੱਦ ਕਰ ਦਿਤਾ ਗਿਆ ਸੀ, ਪਰ ਦੋ ਘੰਟੇ ਤੋਂ ਵੀ ਘੱਟ ਸਮੇਂ ਬਾਅਦ ਇਹ ਸਫਲਤਾਪੂਰਵਕ ਪੂਰਾ ਹੋ ਗਿਆ। 

ਸੋਮਨਾਥ ਨੇ ਕਿਹਾ ਕਿ 2025 ਤਕ ਮਨੁੱਖੀ ਮਿਸ਼ਨ ਦੀ ਉਮੀਦ ਹੈ ਅਤੇ ਇਹ ਥੋੜ੍ਹੇ ਸਮੇਂ ਦਾ ਮਿਸ਼ਨ ਹੋਵੇਗਾ। ਉਨ੍ਹਾਂ ਕਿਹਾ, ‘‘ਇਸ ਸਮੇਂ, ਸ਼ੁਰੂਆਤੀ ਉਮੀਦਵਾਰ ਹਵਾਈ ਫ਼ੌਜ ਲੜਾਕੂ ਪਾਇਲਟਾਂ ’ਚੋਂ ਹੋਣਗੇ… ਉਹ ਇਕ ਥੋੜ੍ਹੀ ਵੱਖਰੀ ਸ਼੍ਰੇਣੀ ਦੇ ਹਨ। ਸਾਡੇ ਕੋਲ ਇਸ ਸਮੇਂ ਕੋਈ ਔਰਤ ਪਾਇਲਟ ਨਹੀਂ ਹੈ। ਇਸ ਲਈ ਜਦੋਂ ਉਹ ਆ ਜਾਣਗੀਆਂ ਤਾਂ ਇਕ ਤਰੀਕਾ ਇਹ ਵੀ ਹੋਵੇਗਾ।’’

ਉਨ੍ਹਾਂ ਕਿਹਾ, ‘‘ਦੂਜਾ ਬਦਲ ਹੈ ਜਦੋਂ ਹੋਰ ਵਿਗਿਆਨਕ ਗਤੀਵਿਧੀਆਂ ਹੋਣਗੀਆਂ ਤਾਂ ਵਿਗਿਆਨੀ ਪੁਲਾੜ ਯਾਤਰੀਆਂ ਦੇ ਰੂਪ ’ਚ ਆਉਣਗੇ। ਇਸ ਲਈ ਉਸ ਸਮੇਂ ਮੇਰਾ ਮੰਨਣਾ ਹੈ ਕਿ ਔਰਤਾਂ ਲਈ ਜ਼ਿਆਦਾ ਸੰਭਾਵਨਾਵਾਂ ਹਨ।’’ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸਰੋ ਦਾ ਟੀਚਾ 2035 ਤਕ ਪੂਰੀ ਤਰ੍ਹਾਂ ਸੰਚਾਲਿਤ ਸਪੇਸ ਸਟੇਸ਼ਨ ਸਥਾਪਤ ਕਰਨ ਦਾ ਹੈ। ਇਸਰੋ ਅਨੁਸਾਰ, ਟੀ.ਵੀ.-ਡੀ1 ਟੈਸਟ ਵਹੀਕਲ, ਪਹਿਲਾ ਮਨੁੱਖੀ ਪੁਲਾੜ ਉਡਾਣ ਮਿਸ਼ਨ ਗਗਨਯਾਨ, ਕੱਲ੍ਹ ਸਵੇਰੇ 10 ਵਜੇ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ। ਕਰੂ ਮਾਡਿਊਲ ਰਾਕੇਟ ਤੋਂ ਵੱਖ ਹੋ ਗਿਆ ਅਤੇ ਯੋਜਨਾ ਅਨੁਸਾਰ ਬੰਗਾਲ ਦੀ ਖਾੜੀ ’ਚ ਡਿੱਗ ਗਿਆ। 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement