
Haryana News: ਮੁੱਖ ਮੰਤਰੀ ਸੈਣੀ ਦੇ ਬਣੇ Chief Principal Secretary
Haryana News: ਹਰਿਆਣਾ ਵਿੱਚ ਸੇਵਾਮੁਕਤ ਆਈਏਐਸ ਅਧਿਕਾਰੀ ਰਾਜੇਸ਼ ਖੁੱਲਰ ਨੂੰ ਮੁੱਖ ਮੰਤਰੀ ਨਾਇਬ ਸੈਣੀ ਦਾ Chief Principal Secretary ਬਣਾਇਆ ਗਿਆ ਹੈ। ਇਸ ਸਬੰਧੀ ਹੁਕਮ ਸੋਮਵਾਰ ਰਾਤ ਨੂੰ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਜਾਰੀ ਕੀਤੇ।
ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲਾਂ 18 ਅਕਤੂਬਰ ਦੀ ਰਾਤ 8 ਵਜੇ ਖੁੱਲਰ ਨੂੰ ਸੀਪੀਐਸ ਵਜੋਂ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਫਿਰ ਉਨ੍ਹਾਂ ਨੂੰ ਕੈਬਨਿਟ ਰੈਂਕ ਵੀ ਦਿੱਤਾ ਗਿਆ। ਹਾਲਾਂਕਿ ਕਰੀਬ 4 ਘੰਟੇ ਬਾਅਦ ਅੱਧੀ ਰਾਤ 12 ਵਜੇ ਮੁੱਖ ਸਕੱਤਰ ਨੇ ਉਸ ਹੁਕਮ ‘ਤੇ ਰੋਕ ਲਗਾ ਦਿੱਤੀ ਸੀ।
.
ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ, ਜਦੋਂ ਭਾਜਪਾ ਨੇ ਮਨੋਹਰ ਲਾਲ ਖੱਟਰ ਦੀ ਥਾਂ ਨਾਇਬ ਸੈਣੀ ਨੂੰ ਹਰਿਆਣਾ ਦਾ ਨਵਾਂ ਮੁੱਖ ਮੰਤਰੀ ਬਣਾਇਆ ਸੀ, ਉਦੋਂ ਵੀ ਰਾਜੇਸ਼ ਖੁੱਲਰ ਹੀ ਉਹਨਾਂ ਦੇ ਮੁੱਖ ਪ੍ਰਮੁੱਖ ਸਕੱਤਰ ਸਨ। ਰਾਜੇਸ਼ ਖੁੱਲਰ 1988 ਬੈਚ ਦੇ ਆਈਏਐਸ ਅਧਿਕਾਰੀ ਹਨ। ਖੁੱਲਰ 31 ਅਗਸਤ 2023 ਨੂੰ ਸੇਵਾਮੁਕਤ ਹੋਏ ਅਤੇ ਸੇਵਾਮੁਕਤੀ ਦੇ 24 ਘੰਟਿਆਂ ਦੇ ਅੰਦਰ, ਉਨ੍ਹਾਂ ਨੂੰ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਮੁੱਖ ਪ੍ਰਮੁੱਖ ਸਕੱਤਰ (CPS) ਨਿਯੁਕਤ ਕੀਤਾ ਗਿਆ। ਫਿਰ ਉਨ੍ਹਾਂ ਨੇ 1982 ਬੈਚ ਦੇ ਸੀਨੀਅਰ ਸੇਵਾਮੁਕਤ ਆਈਏਐਸ ਅਧਿਕਾਰੀ ਡੀਐਸ ਢੇਸੀ ਦੀ ਥਾਂ ਲੈ ਲਈ ਸੀ।