
ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਵੀ ਇਸ ਲਈ ਸੁਚੇਤ ਕੀਤਾ ਅਤੇ ਨਿਰਦੇਸ਼ ਦਿੱਤਾ ਹੈ ਕਿ ਅਸ਼ਲੀਲੀ ਚੀਜ਼ਾਂ ਕਿਸੇ ਬੁੱਕ ਸਟਾਲ ਉੱਤੇ ਨਾ ਮਿਲਣ ਦੇਣ
ਨਵੀਂ ਦਿੱਲੀ: ਰੇਲਵੇ ਬੋਰਡ ਦੀ ਯਾਤਰੀ ਸੇਵਾ ਕਮੇਟੀ ਦੇ ਪ੍ਰਧਾਨ ਰਮੇਸ਼ ਚੰਦਰ ਰਤਨ ਨੇ ਬੁਧਵਾਰ ਨੂੰ ਇਥੇ ਭੂਪਾਲ ਰੇਲਵੇ ਸਟੇਸ਼ਨ 'ਤੇ ਜਾਂਚ ਦੌਰਾਨ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਦੇ ਨਾਵਲ ਨੂੰ ਔਰਤਾਂ, ਸੈਕਸ, ਲਵ ਅਤੇ ਲਸਟ ਨੂੰ ਅਸ਼ਲੀਲ ਕਰਾਰ ਦਿੰਦੇ ਹੋਏ ਬੁੱਕ ਸਟਾਲ ਤੋਂ ਹਟਾਉਣ ਦੇ ਹੁਕਮ ਦਿਤੇ ਹਨ। ਭੋਪਾਲ ਰੇਲਵੇ ਸਟੇਸ਼ਨ 'ਤੇ ਯਾਤਰੀ ਸਹੂਲਤਾਂ ਦੀ ਜਾਂਚ ਕਰਨ ਦੌਰਾਨ ਰਮੇਸ਼ ਚੰਦਰ ਰਤਨ ਨੇ ਬੁੱਕ ਸਟਾਲ ਉੱਤੇ ਲੇਖਕ ਖੁਸ਼ਵੰਤ ਸਿੰਘ ਦੇ ਨਾਵਲ ਤੋਂ ਇਲਾਵਾ ਕੁੱਝ ਹੋਰ ਪੁਸਤਕਾਂ ਦੀ ਵਿਕਰੀ ਉੱਤੇ ਇਤਰਾਜ਼ ਪ੍ਰਗਟ ਕੀਤਾ
Ramesh Chandar Ratan
ਅਤੇ ਸਟਾਲ ਸੰਚਾਲਕ ਨੂੰ ਚੇਤਾਵਨੀ ਦਿਤੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਵੀ ਇਸ ਲਈ ਸੁਚੇਤ ਕੀਤਾ ਅਤੇ ਨਿਰਦੇਸ਼ ਦਿੱਤਾ ਹੈ ਕਿ ਅਸ਼ਲੀਲੀ ਚੀਜ਼ਾਂ ਕਿਸੇ ਬੁੱਕ ਸਟਾਲ ਉੱਤੇ ਨਾ ਮਿਲਣ ਦੇਣ। ਉਨ੍ਹਾਂ ਕਿਹਾ ਕਿ ਅਸੀਂ ਕੋਈ ਚੀਜ਼ ਜਿਹੀ ਨਹੀਂ ਚੱਲਣ ਦੇਣਾ ਚਾਹੁੰਦੇ ਹਨ ਜਿਸ ਨਾਲ ਨਵੀਂ ਪੀੜੀ ਨੂੰ ਕੋਈ ਨੁਕਸਾਨ ਪਹੁੰਚੇ। ਉਨ੍ਹਾਂ ਨੇ ਭੋਪਾਲ ਰੇਲਵੇ ਸਟੇਸ਼ਨ ਦੀ ਸਵੱਛਤਾ ਅਤੇ ਯਾਤਰੀ ਸਹੂਲਤਾਂ ਦੀ ਜਾਂਚ ਕਰਨ ਤੋਂ ਬਾਅਦ ਤਸੱਲੀ ਦਾ ਪ੍ਰਗਟਾਵਾ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।