
ਮੰਤਰੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਲਈ ਚਾਰਟਰਡ ਉਡਾਣਾਂ 'ਤੇ 2016-17 ਵਿਚ 76.27 ਕਰੋੜ ਰੁਪਏ ਅਤੇ 2017-18 ਵਿਚ 99.32 ਕਰੋੜ ਰੁਪਏ ਖ਼ਰਚ ਹੋਏ।
ਨਵੀਂ ਦਿੱਲੀ: ਬੀਤੇ ਤਿੰਨ ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰਿਆਂ ਲਈ ਚਾਰਟਰਡ ਉਡਾਣਾਂ 'ਤੇ 255 ਕਰੋੜ ਰੁਪਏ ਤੋਂ ਵੱਧ ਰਕਮ ਖ਼ਰਚ ਹੋਈ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਸਵਾਲ ਦੇ ਲਿਖਤੀ ਜਵਾਰਬ ਵਿਚ ਕਲ ਰਾਜ ਸਭਾ ਵਿਚ ਇਹ ਜਾਣਕਾਰੀ ਦਿਤੀ।
ਮੰਤਰੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਲਈ ਚਾਰਟਰਡ ਉਡਾਣਾਂ 'ਤੇ 2016-17 ਵਿਚ 76.27 ਕਰੋੜ ਰੁਪਏ ਅਤੇ 2017-18 ਵਿਚ 99.32 ਕਰੋੜ ਰੁਪਏ ਖ਼ਰਚ ਹੋਏ। ਮੁਰਲੀਧਰਨ ਨੇ ਦਸਿਆ ਕਿ ਮੋਦੀ ਦੇ ਵਿਦੇਸ਼ ਦੌਰਿਆਂ ਲਈ ਚਾਰਟਰਡ ਜਹਾਜ਼ਾਂ ਦੀਆਂ ਉਡਾਣਾਂ 'ਤੇ 2018-19 ਵਿਚ 79.91 ਕਰੋੜ ਰੁਪਏ ਖ਼ਰਚ ਹੋਏ। 2019-20 ਲਈ ਬਿੱਲ ਹਾਲੇ ਪ੍ਰਾਪਤ ਨਹੀਂ ਹੋਏ।