
ਸੀਆਰਪੀਐਫ ਤੇ ਬਿਹਾਰ ਪੁਲਿਸ ਦੀ ਤਲਾਸ਼ੀ ਮੁਹਿੰਮ ਦੌਰਾਨ ਹੋਈ ਮੁਠਭੇੜ
ਗਯਾ: ਬਿਹਾਰ ਦੇ ਗਯਾ ਵਿਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚ ਸ਼ਨੀਵਾਰ ਦੇਰ ਰਾਤ ਮੁਠਭੇੜ ਹੋਈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਨਕਸਲੀਆਂ ਨੂੰ ਮਾਰ ਦਿੱਤਾ। ਗਯਾ ਦੇ ਬਾਰਾਚਟੀ ਜੰਗਲ ਇਲਾਕੇ ਵਿਚ ਕੇਂਦਰੀ ਰਿਜ਼ਰਬ ਪੁਲਿਸ ਬਲ ਦੀ ਕੋਬਰਾ ਬਟਾਲੀਅਨ ਤੇ ਬਿਹਾਰ ਪੁਲਿਸ ਦੀ ਤਲਾਸ਼ੀ ਮੁਹਿੰਮ ਦੌਰਾਨ ਨਕਸਲੀਆਂ ਨਾਲ ਸਾਹਮਣਾ ਹੋਇਆ। ਰਾਤ ਕਰੀਬ 12.20 ਵਜੇ ਦੋਵੇਂ ਪਾਸਿਓਂ ਗੋਲੀਬਾਰੀ ਹੋਈ।
3 Maoists Killed In Late-Night Gunfight With Security Forces In Bihar
ਗੋਲੀਬਾਰੀ ਦੌਰਾਨ ਨਕਸਲੀਆਂ ਦੇ ਜ਼ੋਨਲ ਕਮਾਂਡਰ ਸਮੇਤ ਤਿੰਨ ਨਕਸਲੀ ਢੇਰ ਕੀਤੇ ਗਏ। ਐਨਕਾਂਊਟਰ ਵਿਚ ਮਾਰੇ ਗਏ ਜ਼ੋਨਲ ਕਮਾਂਡਰ ਦਾ ਨਾਂਅ ਅਲੋਕ ਯਾਦਵ ਸੀ। ਮਾਰੇ ਗਏ ਨਕਸਲੀਆਂ ਕੋਲੋਂ ਇਕ ਏਕੇ-47 ਤੇ ਇਕ ਇੰਸਾਸ ਰਾਈਫਲ ਬਰਾਮਦ ਕੀਤੀ ਗਈ।