
ਪਸ਼ੂ ਪਾਲਣ ਅਤੇ ਮੈਡੀਕਲ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ ਤੇ ਜਾਂਚ ਸ਼ੂਰੀ ਕਰ ਦਿੱਤੀ ਗਈ ਹੈ।
ਚੁਰੂ - ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਗਊਸ਼ਾਲਾ ਵਿਚ 80 ਗਾਵਾਂ ਦੀ ਅਚਾਨਕ ਮੌਤ ਹੋ ਗਈ। ਇਸ ਘਟਨਾ ਨੇ ਆਸ ਪਾਸ ਦੇ ਖੇਤਰ ਵਿਚ ਸਨਸਨੀ ਫੈਲਾ ਦਿੱਤੀ ਹੈ। ਇਸ ਦੇ ਨਾਲ ਹੀ ਸੂਚਨਾ ਤੋਂ ਬਾਅਦ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਦਾਰਸ਼ਹਿਰ ਦੇ ਤਹਿਸੀਲਦਾਰ ਕੁਤੇਂਦਰ ਕੰਵਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਜਾਵੇਗਾ।
80 Cows Die of Suspected Food Poisoning in Govt-aided Shelter in Rajasthan's Churu
ਜਾਣਕਾਰੀ ਅਨੁਸਾਰ ਇਹ ਘਟਨਾ ਸਰਦਾਰਸ਼ਹਿਰ ਦੇ ਬਿਲੂਬਸ ਰਾਮਪੁਰਾ ਦੀ ਸ੍ਰੀ ਰਾਮ ਗਊਸ਼ਾਲਾ ਦੀ ਹੈ। ਅਧਿਕਾਰੀਆਂ ਅਨੁਸਾਰ ਸ਼ੁੱਕਰਵਾਰ ਸ਼ਾਮ ਤੋਂ ਬਾਅਦ ਇਸ ਗਊਸ਼ਾਲਾ ਵਿਚ 80 ਗਾਵਾਂ ਦੀ ਮੌਤ ਹੋ ਗਈ ਹੈ ਜਦਕਿ ਕੁਝ ਹੋਰ ਬਿਮਾਰ ਵੀ ਹਨ। ਪਸ਼ੂ ਪਾਲਣ ਅਤੇ ਮੈਡੀਕਲ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਸਨ।
80 Cows Die of Suspected Food Poisoning in Govt-aided Shelter in Rajasthan's Churu
ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ: ਜਗਦੀਸ਼ ਬਾਰਬੋਰਡ ਨੇ ਦੱਸਿਆ ਕਿ ਗਊਸ਼ਾਲਾ ਵਿਚ ਸ਼ੁੱਕਰਵਾਰ ਸ਼ਾਮ ਨੂੰ ਅਚਾਨਕ ਗਊਆਂ ਬਿਮਾਰ ਹੋਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਰਾਤ ਨੂੰ 80 ਗਾਵਾਂ ਦੀ ਮੌਤ ਹੋ ਗਈ। ਕੁਝ ਹੋਰ ਗਊਆਂ ਬਿਮਾਰ ਵੀ ਹਨ। ਹਾਲਾਂਕਿ ਉਨ੍ਹਾਂ ਵਿਚੋਂ ਬਹੁਤਿਆਂ ਦੀ ਹਾਲਤ ਠੀਕ ਹੈ। ਉਹਨਾਂ ਦੱਸਿਆ ਕਿ ਇਹ ਘਟਨਾ ਸ਼ਾਇਦ ਕੋਈ ਜ਼ਹਿਰੀਲੀ ਚੀਜ਼ ਖਾਣ ਕਰਕੇ ਘਟੀ ਹੈ। ਚਾਰੇ ਦੇ ਨਮੂਨੇ ਲਏ ਗਏ ਹਨ ਅਤੇ ਜਾਂਚ ਲਈ ਭੇਜੇ ਗਏ ਹਨ।
80 Cows Die of Suspected Food Poisoning in Govt-aided Shelter in Rajasthan's Churu
ਦੱਸ ਦਈਏ ਕਿ ਪਿਛਲੇ ਮਹੀਨੇ ਪੰਚਕੁਲਾ ਦੇ ਮਾਤਾ ਮਨਸਾ ਦੇਵੀ ਮੰਦਿਰ ਨੇੜੇ ਗਊਸ਼ਾਲਾ ਵਿਚ ਫੂਡ ਪੁਆਇੰਜਨਿੰਗ ਕਾਰਨ 70 ਗਾਵਾਂ ਦੀ ਮੌਤ ਹੋ ਗਈ ਸੀ। ਉਸੇ ਸਮੇਂ, 30 ਗਾਵਾਂ ਇਲਾਜ ਅਧੀਨ ਸਨ। ਦੱਸਿਆ ਜਾ ਰਿਹਾ ਸੀ ਕਿ ਦੇਰ ਸ਼ਾਮ ਬਾਹਰੋਂ ਆਏ ਵਿਅਕਤੀ ਨੇ ਇਨ੍ਹਾਂ ਗਾਵਾਂ ਨੂੰ ਭੋਜਨ ਦਿੱਤਾ ਸੀ। ਖਾਣਾ ਖਾਣ ਤੋਂ ਬਾਅਦ ਗਾਵਾਂ ਦੀ ਹਾਲਤ ਵਿਗੜ ਗਈ
ਜਿਸ ਤੋਂ ਬਾਅਦ ਸਵੇਰ ਤੱਕ 70 ਗਾਵਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਾਰੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਭਵਿੱਖ ਵਿੱਚ ਗਊਆਂ ਨੂੰ ਚਾਰਾ ਪਾਉਣ ਤੋਂ ਪਹਿਲਾਂ ਉਸ ਦੀ ਪੜਤਾਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸਨ।