ਉੱਤਰ ਪ੍ਰਦੇਸ਼ ਸਦਕਾਰ ਦਾ ਫੈਸਲਾ: ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਦਾ ਹੋਵੇਗਾ ਕੋਰੋਨਾ ਟੈਸਟ
Published : Nov 22, 2020, 5:17 pm IST
Updated : Nov 22, 2020, 5:19 pm IST
SHARE ARTICLE
rk_tiwari_
rk_tiwari_

ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ ਉੱਤੇ ਲਗਾਤਾਰ ਰੈਂਡਮ ਕੋਵਿਡ ਟੈਸਟ ਕੈਂਪ ਲਗਾ ਕੇ ਨਿਗਰਾਨੀ ਕੀਤੀ ਜਾ ਰਹੀ ਹੈ।

ਲਖਨਾਉ: ਦਿੱਲੀ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਕਾਰਨ ਇੱਕ ਪਾਸੇ ਹਰਿਆਣੇ ਅਤੇ ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ ਉੱਤੇ ਲਗਾਤਾਰ ਰੈਂਡਮ ਕੋਵਿਡ ਟੈਸਟ ਕੈਂਪ ਲਗਾ ਕੇ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿਚ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ,ਬੱਸਾਂ ਅਤੇ ਰੇਲ ਗੱਡੀਆਂ ਤੋਂ ਆਉਣ ਵਾਲੇ ਯਾਤਰੀਆਂ ਦਾ ਕੋਰੋਨਾ ਟੈਸਟ ਹੋਵੇਗਾ।  ਯੂਪੀ ਦੇ ਮੁੱਖ ਸਕੱਤਰ ਨੇ ਇਸਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਤੈਅ ਕੀਤਾ ਜਾਵੇਗਾ ਕਿ ਯੂ ਪੀ ਵਿੱਚ ਵਿਆਹ ਪੁਰਬ ਵਿੱਚ ਕਿੰਨੇ ਆਦਮੀ ਸ਼ਾਮਲ ਹੋ ਸਕਦੇ ਹਨ।

Arvind kejariwalArvind kejariwalਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਆਰ.ਕੇ. ਤਿਵਾੜੀ ਨੇ ਕਿਹਾ ਹੈ “ਅਸੀਂ ਰਾਸ਼ਟਰੀ ਰਾਜਧਾਨੀ ਵਿੱਚ COVID19 ਦੇ ਮਾਮਲਿਆਂ ਵਿੱਚ ਹੋਏ ਵਾਧੇ ਨੂੰ ਵੇਖਦਿਆਂ ਉਡਾਣ,ਬੱਸ ਜਾਂ ਰੇਲ ਰਾਹੀਂ ਦਿੱਲੀ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਕਰਾਂਗੇ। ਅਸੀਂ ਵਿਆਹ ਜਾਂ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਲੋਕਾਂ ਦੀ ਗਿਣਤੀ ਬਾਰੇ ਵੀ ਵਿਚਾਰ ਵਟਾਂਦਰੇ ਕਰ ਰਹੇ ਹਾਂ। ”ਜ਼ਿਕਰਯੋਗ ਹੈ ਕਿ ਬੁੱਧਵਾਰ 18 ਨਵੰਬਰ ਤੋਂ ਦਿੱਲੀ ਤੋਂ ਨੋਇਡਾ ਆਉਣ ਵਾਲਿਆਂ ਲਈ ਕੋਰੋਨਾ ਟੈਸਟ ਜ਼ਰੂਰੀ ਕਰ ਦਿੱਤਾ ਹੈ। ਇਸ ਦੇ ਲਈ ਨੋਇਡਾ ਤੋਂ ਦਿੱਲੀ ਵਿਚ ਦਾਖਲ ਹੋਣ ਵਾਲੇ ਬਹੁਤ ਸਾਰੇ ਰੂਟਾਂ 'ਤੇ ਲੋਕਾਂ ਦੇ ਨਮੂਨੇ ਲਏ ਜਾ ਰਹੇ ਹਨ।  ਨੋਇਡਾ ਪ੍ਰਸ਼ਾਸਨ ਨੇ 5 ਐਂਟਰੀ ਪੁਆਇੰਟਸ ਅਤੇ 11 ਮੈਟਰੋ ਸਟੇਸ਼ਨਾਂ ਤੋਂ ਦਿੱਲੀ ਤੋਂ ਨੋਇਡਾ ਵਿਖੇ ਰੈਪਿਡ ਐਂਟੀਜੇਨ ਟੈਸਟ ਕਰਵਾ ਰਿਹਾ ਹੈ।

CoronaCorona ਦਿੱਲੀ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਰ ਰੋਜ਼ ਲੱਖਾਂ ਲੋਕ ਨੋਇਡਾ ਤੋਂ ਦਿੱਲੀ ਆਉਂਦੇ ਹਨ ਜਿਸ ਕਾਰਨ ਇਹ ਲਾਗ ਨੋਇਡਾ ਤੋਂ ਦਿੱਲੀ ਪਹੁੰਚ ਰਹੀ ਹੈ। ਨੋਇਡਾ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਦੀ ਸੈਂਪਲਿੰਗ ਕਰਨ ਲਈ ਦਿੱਲੀ ਬਾਰਡਰ 'ਤੇ ਤਾਇਨਾਤ ਹਨ ਤਾਂ ਜੋ ਆਵਾਜਾਈ ਵਿੱਚ ਵਿਘਨ ਨਾ ਪਵੇ। ਇਸ ਦੇ ਲਈ ਸਿਹਤ ਵਿਭਾਗ ਦੀਆਂ ਟੀਮਾਂ ਡੀਐਨਡੀ,ਮਯੂਰ ਵਿਹਾਰ-ਨੋਇਡਾ ਬਾਰਡਰ,ਕਲਿੰਡੀ ਕੁੰਜ, ਕਾਂਡਲੀ,ਨਵਾਂ ਅਸ਼ੋਕ ਨਗਰ ਵਿਖੇ ਤਾਇਨਾਤ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਮੈਟਰੋ ਸਟੇਸ਼ਨਾਂ ਜਿਵੇਂ ਕਿ ਨੋਇਡਾ ਸਿਟੀ ਸੈਂਟਰ,ਨੋਇਡਾ ਸੈਕਟਰ -16, ਸੈਕਟਰ -18 ਆਦਿ ਵਿਖੇ ਜਾਂਚ ਲਈ ਤਾਇਨਾਤ ਕੀਤੀਆਂ ਗਈਆਂ

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement