
ਸਭ ਤੋਂ ਵੱਧ 130 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ
ਚੰਡੀਗੜ੍ਹ: ਦੇਸ਼ ਭਰ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਕੋਰੋਨਾਵਾਇਸ ਨਾਲ ਪਿਛਲੇ 24 ਘੰਟਿਆ ਦੌਰਾਨ 61 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 1106 ਨਵੇਂ ਕੋਰੋਨਾ ਕੇਸ ਸਾਹਮਣੇ ਆਏ। ਦੇਸ਼ ਭਰ 'ਚ ਕੁਝ ਦਿਨਾਂ ਤਕ 90 ਹਜ਼ਾਰ ਤੋਂ ਘੱਟ ਨਵੇਂ ਕੇਸ ਮਿਲੇ ਤੇ ਹੁਣ ਇਹ ਅੰਕੜਾ 80 ਹਜ਼ਾਰ ਤੋਂ ਹੇਠਾਂ ਆ ਗਿਆ ਹੈ।
corona caseਅੰਕੜਿਆਂ ਮੁਤਾਬਕ ਬੀਤੇ ਦਿਨ 74,853 ਨਵੇਂ ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦਾ ਅੰਕੜਾ 65.38 ਲੱਖ ਨੂੰ ਪਾਰ ਕਰ ਗਿਆ ਹੈ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 117319 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 99468 ਮਰੀਜ਼ ਠੀਕ ਹੋ ਚੁੱਕੇ, ਬਾਕੀ 14289 ਮਰੀਜ ਇਲਾਜ਼ ਅਧੀਨ ਹਨ।
ਬੀਤੇ ਦਿਨ ਹੀ ਸੂਬੇ ਅੰਦਰ 25313 ਸੈਂਪਲ ਲਏ ਗਏ ਜਿਸ ਵਿਚੋਂ 1106 ਟੈਸਟ ਪੌਜ਼ੇਟਿਵ ਪਾਏ ਗਏ। ਸਭ ਤੋਂ ਵੱਧ 130 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ ਅਤੇ ਪਟਿਆਲਾ 54, ਅੰਮ੍ਰਿਤਸਰ 100, ਬਠਿੰਡਾ 113 ਅਤੇ ਜਲੰਧਰ ਤੋਂ 76 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਸਭ ਤੋਂ ਵੱਧ 14 ਮੌਤਾਂ ਅੰਮ੍ਰਿਤਸਰ 'ਚ ਹੋਈਆਂ ਹਨ। corona cases
ਇਸ ਦੇ ਨਾਲ ਹੀ ਬਠਿੰਡਾ -2, ਫਰੀਦਕੋਟ -1, ਫਤਿਹਗੜ੍ਹ ਸਾਹਿਬ -1, ਫਾਜ਼ਿਲਕਾ -3, ਫਿਰੋਜ਼ਪੁਰ -2, ਗੁਰਦਾਸਪੁਰ -2, ਹੋਸ਼ਿਆਪੁਰ -3, ਜਲੰਧਰ -5, ਕਪੂਰਥਲਾ -5, ਲੁਧਿਆਣਾ -10, ਮੋਗਾ -1, ਐਸ.ਬੀ.ਐੱਸ ਨਗਰ -2, ਪਟਿਆਲਾ -5, ਰੋਪੜ -1, ਸੰਗਰੂਰ -2 ਅਤੇ ਤਰਨਤਾਰਨ -2 ਵਿਅਕਤੀਆਂ ਦੀ ਮੌਤ ਹੋਈ ਹੈ।