
Jammu and Kashmir Encounter: ਮ੍ਰਿਤਕਾਂ ਵਿਚ ਫੌਜ ਦਾ ਕੈਪਟਨ ਸ਼ਾਮਲ
Three jawans martyred in an encounter with terrorists in Jammu and Kashmir : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਬੁਧਵਾਰ ਨੂੰ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ਵਿਚ ਚਾਰ ਅਧਿਕਾਰੀ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: Punjab News: ਪੰਜਾਬ ਏਅਰ ਕਰਾਫ਼ਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਪਟਿਆਲਾ ਦੇ 4 ਵਿਦਿਆਰਥੀ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਆਏ
ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਮੌਕੇ ’ਤੇ ਦੋ ਅਤਿਵਾਦੀਆਂ ਨੂੰ ਘੇਰ ਲਿਆ ਹੈ ਅਤੇ ਭਿਆਨਕ ਮੁਕਾਬਲਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੂੰ ਮਾਰਨ ਲਈ ਹੋਰ ਜਵਾਨ ਭੇਜੇ ਗਏ ਹਨ। ਪੁਲਿਸ ਨੇ ਦਸਿਆ ਕਿ ਧਰਮਸਾਲ ਦੇ ਬਾਜੀਮਲ ਖੇਤਰ ’ਚ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਘੇਰੇ ਅਤੇ ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋਇਆ।
ਇਹ ਵੀ ਪੜ੍ਹੋ: Chandigarh News: ਐਸਜੀਜੀਐਸਸੀ-26 ਨੇ ਸਸਟੇਨੇਬਲ ਹੋਰੀਜ਼ਨਜ਼ 'ਤੇ ਰਾਸ਼ਟਰੀ ਸੈਮੀਨਾਰ ਦਾ ਕੀਤਾ ਆਯੋਜਨ
ਸਥਾਨਕ ਲੋਕਾਂ ਨੇ ਦਸਿਆ ਕਿ ਇਲਾਕੇ ’ਚ ਸਰਗਰਮ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਐਤਵਾਰ ਤੋਂ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਇਕ ਪਿੰਡ ਵਾਸੀ ਨੇ ਦਸਿਆ, ‘‘ਮੁਹਿੰਮ ਕਾਰਨ ਸਾਨੂੰ ਘਰ ’ਚ ਰਹਿਣ ਅਤੇ ਬਾਹਰ ਨਾ ਜਾਣ ਲਈ ਕਿਹਾ ਗਿਆ ਸੀ। ਸਾਡੇ ਬੱਚੇ ਘਰ ਹੀ ਰਹੇ ਅਤੇ ਸਕੂਲ ਨਹੀਂ ਗਏ।’’ ਉਨ੍ਹਾਂ ਦਸਿਆ ਕਿ ਮੁਕਾਬਲਾ ਪਿੰਡ ਦੇ ਨੇੜੇ ਜੰਗਲੀ ਖੇਤਰ ’ਚ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਬਾਜੀਮਲ ’ਚ ਮੁਕਾਬਲੇ ਵਾਲੀ ਥਾਂ ’ਤੇ ਘੇਰੇ ਗਏ ਦੋ ਅਤਿਵਾਦੀ ਵਿਦੇਸ਼ੀ ਨਾਗਰਿਕ ਜਾਪਦੇ ਸਨ ਅਤੇ ਐਤਵਾਰ ਤੋਂ ਹੀ ਇਲਾਕੇ ’ਚ ਘੁੰਮ ਰਹੇ ਸਨ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੇ ਇਕ ਧਾਰਮਕ ਸਥਾਨ ’ਤੇ ਵੀ ਪਨਾਹ ਲਈ ਹੋਈ ਸੀ। (ਪੀਟੀਆਈ)