Uttarkashi Tunnel Collapse : ਸਿਲਕਿਆਰਾ ਸੁਰੰਗ ’ਚ ਡਰਿਲਿੰਗ ਮੁੜ ਸ਼ੁਰੂ
Published : Nov 22, 2023, 5:01 pm IST
Updated : Nov 22, 2023, 5:01 pm IST
SHARE ARTICLE
Uttarkashi: Rescue and relief operation underway after a portion of a tunnel under construction between Silkyara and Dandalgaon on the Brahmakhal-Yamunotri national highway collapsed, in Uttarkashi district, Wednesday, Nov. 22, 2023. (PTI Photo)
Uttarkashi: Rescue and relief operation underway after a portion of a tunnel under construction between Silkyara and Dandalgaon on the Brahmakhal-Yamunotri national highway collapsed, in Uttarkashi district, Wednesday, Nov. 22, 2023. (PTI Photo)

ਹੁਣ ਮਲਬੇ ਦੇ ਅੰਦਰ 900 ਮਿਲੀਮੀਟਰ ਦੀ ਬਜਾਏ 800 ਮਿਲੀਮੀਟਰ ਵਿਆਸ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ

Uttarkashi Tunnel Collapse : ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਵਿਚ 10 ਦਿਨਾਂ ਤੋਂ ਵੱਧ ਸਮੇਂ ਤੋਂ ਫਸੇ 41 ਮਜ਼ਦੂਰਾਂ ਨੂੰ ਬਚਾਉਣ ਦਾ ਰਸਤਾ ਤਿਆਰ ਕਰਨ ਲਈ ਅਮਰੀਕੀ ਆਗਰ ਮਸ਼ੀਨ ਨਾਲ ਡਰਿਲਿੰਗ ਮੁੜ ਸ਼ੁਰੂ ਹੋਣ ਨਾਲ ਬਚਾਅ ਕਾਰਜ ਨੇ ਤੇਜ਼ੀ ਫੜ ਲਈ ਹੈ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਬਚਾਅ ਕਾਰਜਾਂ ਬਾਰੇ ਜਾਣਕਾਰੀ ਲਈ।

ਅਧਿਕਾਰੀਆਂ ਨੇ ਬੁਧਵਾਰ ਨੂੰ ਇਥੇ ਦਸਿਆ ਕਿ ਅਮਰੀਕੀ ਆਗਰ ਮਸ਼ੀਨ ਨਾਲ ਮੰਗਲਵਾਰ ਦੇਰ ਰਾਤ ਦੁਬਾਰਾ ਡ੍ਰਿਲਿੰਗ ਸ਼ੁਰੂ ਕੀਤੀ ਗਈ ਅਤੇ ਹੁਣ ਤਕ ਮਲਬੇ ਦੇ ਅੰਦਰ 40 ਮੀਟਰ ਤਕ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ। ਸ਼ੁਕਰਵਾਰ ਦੁਪਹਿਰ ਨੂੰ ਆਗਰ ਮਸ਼ੀਨ ਦੇ ਸਖ਼ਤ ਸਤ੍ਹਾ ਨਾਲ ਟਕਰਾਉਣ ਤੋਂ ਬਾਅਦ ਡਰਿਲਿੰਗ ਬੰਦ ਕਰ ਦਿਤੀ ਗਈ ਸੀ। ਡਰਿਲਿੰਗ ਬੰਦ ਕੀਤੇ ਜਾਣ ਤਕ ਪਾਈਪ 22 ਮੀਟਰ ਮਲਬਾ ਹਟਾ ਕੇ ਅੰਦਰ ਦਾਖ਼ਲ ਹੋ ਚੁਕੀ ਸੀ। ਉਦੋਂ ਤਕ ਛੇ-ਛੇ ਮੀਟਰ ਵਾਲੀਆਂ ਚਾਰ 900 ਮਿਲੀਮੀਟਰ ਵਿਆਸ ਦੀਆਂ ਪਾਈਪਾਂ ਪਾਈਆਂ ਗਈਆਂ ਸਨ। ਅਗਲੀ ਪਾਈਪ ਨੂੰ ਜੋੜਨ ਲਈ ਆਖ਼ਰੀ ਪਾਈਪ ਦਾ ਦੋ ਮੀਟਰ ਹਿੱਸਾ ਬਾਹਰ ਛੱਡ ਦਿਤਾ ਗਿਆ ਸੀ।

ਅਧਿਕਾਰੀਆਂ ਨੇ ਦਸਿਆ ਕਿ ਹੁਣ ਮਲਬੇ ਦੇ ਅੰਦਰ 900 ਮਿਲੀਮੀਟਰ ਦੀ ਬਜਾਏ 800 ਮਿਲੀਮੀਟਰ ਵਿਆਸ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਅਤੇ ਡਰਿਲਿੰਗ ਮੁੜ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ ਤਿੰਨ ਹੋਰ ਛੇ ਮੀਟਰ ਲੰਮੀਆਂ ਪਾਈਪਾਂ ਪਾਈਆਂ ਜਾ ਚੁਕੀਆਂ ਹਨ। ਉਨ੍ਹਾਂ ਦਸਿਆ ਕਿ ਹੁਣ ਤਕ ਪਾਈਪ ਮਲਬੇ ਦੇ ਅੰਦਰ 40 ਮੀਟਰ ਤਕ ਜਾ ਚੁਕੀ ਹੈ। ਸੁਰੰਗ ’ਚ ਡਰਿਲਿੰਗ ਮੁੜ ਸ਼ੁਰੂ ਹੋਣ ਕਾਰਨ ਬਚਾਅ ਕਾਰਜਾਂ ਨੇ ਤੇਜ਼ੀ ਫੜ ਲਈ ਹੈ। ਦਸਿਆ ਜਾ ਰਿਹਾ ਹੈ ਕਿ ਸੁਰੰਗ ਦੇ ਅੰਦਰ 53 ਮੀਟਰ ਮਲਬਾ ਹੈ ਜਿਸ ਨੂੰ ਹਟਾਇਆ ਜਾਣਾ ਹੈ ਤਾਂ ਕਿ ਮਜ਼ਦੂਰਾਂ ਦੇ ਨਿਕਲਣ ਦਾ ਰਾਹ ਬਣ ਸਕੇ।

ਉੱਤਰਕਾਸ਼ੀ ਜ਼ਿਲ੍ਹੇ ’ਚ ਚਾਰਧਾਮ ਯਾਤਰਾ ਮਾਰਗ ’ਤੇ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਡਿੱਗ ਗਿਆ ਸੀ, ਜਿਸ ਕਾਰਨ ਮਲਬੇ ’ਚ ਦੂਜੇ ਪਾਸੇ ਮਜ਼ਦੂਰ ਫਸ ਗਏ ਸਨ, ਜਿਨ੍ਹਾਂ ਨੂੰ ਕੱਢਣ ਲਈ ਬਚਾਅ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ।

ਬਚਾਅ ਮੁਲਾਜ਼ਮਾਂ ਨੇ ਸੋਮਵਾਰ ਨੂੰ ਮਲਬੇ ਰਾਹੀਂ 53 ਮੀਟਰ ਲੰਮੀ ਛੇ ਇੰਚ ਪਾਈਪਲਾਈਨ ਪਾਉਣ ’ਚ ਸਫ਼ਲਤਾ ਹਾਸਲ ਕੀਤੀ, ਜਿਸ ਰਾਹੀਂ ਮਜ਼ਦੂਰਾਂ ਤਕ ਹੋਰ ਭੋਜਨ ਸਮੱਗਰੀ ਪਹੁੰਚਾਈ ਜਾ ਰਹੀ ਹੈ। ਇਸ ਪਾਈਪਲਾਈਨ ਰਾਹੀਂ ‘ਐਂਡੋਸਕੋਪਿਕ ਫਲੈਕਸੀ’ ਕੈਮਰਾ ਭੇਜ ਕੇ ਮੰਗਲਵਾਰ ਤੜਕੇ ਮਜ਼ਦੂਰਾਂ ਦੇ ਸੁਰੱਖਿਅਤ ਹੋਣ ਦੀਆਂ ਪਹਿਲੀਆਂ ਤਸਵੀਰਾਂ ਅਤੇ ਵੀਡੀਉ ਪ੍ਰਾਪਤ ਕੀਤੇ ਗਏ।

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਧਾਮੀ ਨਾਲ ਗੱਲ ਕੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਲਕਿਆਰਾ ’ਚ ਚੱਲ ਰਹੇ ਬਚਾਅ ਕਾਰਜਾਂ ਬਾਰੇ ਰੋਜ਼ ਜਾਣਕਾਰੀ ਪ੍ਰਾਪਤ ਕਰ ਰਹੇ ਹਨ ਅਤੇ ਅੱਜ ਵੀ ਉਨ੍ਹਾਂ ਨੇ ਇਸ ਬਾਰੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫ਼ੋਨ ’ਤੇ ਗੱਲ ਕੀਤੀ। ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਧਾਮੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕੇਂਦਰੀ ਏਜੰਸੀਆਂ, ਅੰਤਰਰਾਸ਼ਟਰੀ ਮਾਹਰਾਂ ਅਤੇ ਸੂਬਾ ਪ੍ਰਸ਼ਾਸਨ ਦੇ ਆਪਸੀ ਤਾਲਮੇਲ ਨਾਲ ਚਲਾਏ ਬਚਾਅ ਕਾਰਜਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਪਿਛਲੇ 24 ਘੰਟਿਆਂ ਦੌਰਾਨ ਹੋਈ ਸਕਾਰਾਤਮਕ ਪ੍ਰਗਤੀ ਅਤੇ ਗੱਲਬਾਤ ਤੋਂ ਜਾਣੂ ਕਰਵਾਇਆ ਗਿਆ। ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚਕਾਰ ਵਧੇ ਮਨੋਬਲ ਬਾਰੇ ਵੀ ਜਾਣਕਾਰੀ ਦਿਤੀ। ਧਾਮੀ ਨੇ ਲਿਖਿਆ, ‘‘ਇਸ ਔਖੀ ਸਥਿਤੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਤੋਂ ਲਗਾਤਾਰ ਮਾਰਗਦਰਸ਼ਨ ਮਿਲ ਰਿਹਾ ਹੈ, ਜੋ ਮਜ਼ਦੂਰ ਭਰਾਵਾਂ ਨੂੰ ਪੂਰੀ ਤਾਕਤ ਨਾਲ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਲਈ ਹਰ ਰੋਜ਼ ਸਾਡੇ ਸਾਰਿਆਂ ਨੂੰ ਨਵੀਂ ਊਰਜਾ ਦਿੰਦਾ ਹੈ।’’ ਦੀਵਾਲੀ ’ਤੇ ਸੁਰੰਗ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਲਗਾਤਾਰ ਮੁੱਖ ਮੰਤਰੀ ਨਾਲ ਗੱਲ ਕਰ ਰਹੇ ਹਨ ਅਤੇ ਤਾਜ਼ਾ ਜਾਣਕਾਰੀ ਹਾਸਲ ਕਰ ਰਹੇ ਹਨ। ਪਿਛਲੇ ਤਿੰਨ ਦਿਨਾਂ ’ਚ ਇਹ ਉਨ੍ਹਾਂ ਦੀ ਤੀਜੀ ਗੱਲਬਾਤ ਹੈ।

ਪਿਛਲੇ ਮਹੀਨੇ ਸੁਰੰਗ ਦਾ ਮੁਆਇਨਾ ਕੀਤਾ ਸੀ, ਸਭ ਕੁਝ ਠੀਕ: ਹਾਦਸੇ ਤੋਂ ਬਾਅਦ ਸਭ ਤੋਂ ਪਹਿਲਾਂ ਮੌਕੇ ’ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਕਿਹਾ

ਉੱਤਰਕਾਸ਼ੀ: ਉਤਰਾਖੰਡ ਦੇ ਉੱਤਰਕਾਸ਼ੀ ਵਿਚ ਸਿਲਕਿਆਰਾ ਸੁਰੰਗ ਵਾਲੀ ਥਾਂ ’ਤੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਪੁਲਿਸ ਮੁਲਾਜ਼ਮ ਨੇ ਦਸਿਆ ਕਿ ਉਸ ਨੇ ਪਿਛਲੇ ਮਹੀਨੇ ਨਿਰਮਾਣ ਅਧੀਨ ਸੁਰੰਗ ਦਾ ਨਿਰੀਖਣ ਕੀਤਾ ਸੀ ਅਤੇ ਉਸ ਸਮੇਂ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਸੀ। ਕਰੀਬ ਦਸ ਦਿਨ ਪਹਿਲਾਂ ਸੁਰੰਗ ਦਾ ਇਕ ਹਿੱਸਾ ਡਿੱਗਣ ਕਾਰਨ 41 ਮਜ਼ਦੂਰ ਅੰਦਰ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਕੱਢਣ ਲਈ ਮੁਹਿੰਮ ਚਲਾਈ ਜਾ ਰਹੀ ਹੈ।

ਉੱਤਰਕਾਸ਼ੀ ਜ਼ਿਲ੍ਹੇ ਦੇ ਧਾਰਸੂ ਪੁਲਿਸ ਸਟੇਸ਼ਨ ਦੇ ਅਧੀਨ ਜੇਨਵਾਲਾ ਪੁਲਸ ਚੌਕੀ ’ਚ ਤਾਇਨਾਤ ਹੈੱਡ ਕਾਂਸਟੇਬਲ ਸੁਰੇਸ਼ ਕੁਮਾਰ ਨੇ ਦਸਿਆ ਕਿ ਮੌਕੇ ’ਤੇ ਮੌਜੂਦ ਇਕ ਇੰਜੀਨੀਅਰ ਨੇ ਫੋਨ ਕਰ ਕੇ ਸੁਰੰਗ ਦਾ ਇਕ ਹਿੱਸਾ ਡਿੱਗਣ ਦੀ ਸੂਚਨਾ ਦਿਤੀ ਅਤੇ ਉਹ ਪੁਲਿਸ ਵਿਭਾਗ ਵਲੋਂ ਪ੍ਰਤੀਕਿਰਿਆ ਦੇਣ ਵਾਲੇ ਪਹਿਲੇ ਵਿਅਕਤੀ ਸਨ।

ਕੁਮਾਰ ਨੇ ਕਿਹਾ, ‘‘ਸਵੇਰੇ ਅੱਠ ਵਜੇ ਦੇ ਕਰੀਬ ਫ਼ੋਨ ਆਇਆ ਅਤੇ ਮੈਂ ਨਹਾ ਰਿਹਾ ਸੀ। ਮੈਂ ਤੁਰਤ ਅਪਣੇ ਨਾਲ ਇਕ ਜੂਨੀਅਰ ਕਰਮਚਾਰੀ ਨੂੰ ਲੈ ਕੇ ਅਪਣੇ ਮੋਟਰਸਾਈਕਲ ’ਤੇ ਮੌਕੇ ’ਤੇ ਪਹੁੰਚ ਗਿਆ।’’ ਪੌੜੀ ਗੜ੍ਹਵਾਲ ਦਾ ਰਹਿਣ ਵਾਲਾ ਸੁਰੇਸ਼ ਕੁਮਾਰ ਪਿਛਲੇ ਡੇਢ ਸਾਲ ਤੋਂ ਸਿਲਕਿਆਰਾ ਸੁਰੰਗ ਤੋਂ ਕਰੀਬ 10 ਕਿਲੋਮੀਟਰ ਦੂਰ ਜੇਨੇਵਾਲਾ ਪੁਲੀਸ ਚੌਕੀ ’ਚ ਤਾਇਨਾਤ ਹੈ।

ਕੁਮਾਰ ਨੇ ਕਿਹਾ ਕਿ ਉਸ ਨੇ ਪਿਛਲੇ ਮਹੀਨੇ ਸੁਰੰਗ ਦਾ ਮੁਆਇਨਾ ਕੀਤਾ ਸੀ। ਉਨ੍ਹਾਂ ਕਿਹਾ, ‘‘ਦੋ ਕਿਲੋਮੀਟਰ ਤਕ ਸੁਰੰਗ ਪੁੱਟੀ ਗਈ ਸੀ ਅਤੇ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਸੀ। ਮੈਂ ਅਜਿਹੀ ਘਟਨਾ ਦੀ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਸੀ। ਢਾਂਚੇ ਨੂੰ ਸਮਰਥਨ ਦੇਣ ਲਈ ਇਕ ਵੰਡਣ ਵਾਲੀ ਕੰਧ ਵੀ ਸੀ।’’
ਕੁਮਾਰ ਨੇ ਕਿਹਾ ਕਿ ਇਹ ਘਟਨਾ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਵਾਪਰੀ ਪਰ ਪੁਲਿਸ ਪ੍ਰਸ਼ਾਸਨ ਨੂੰ ਥੋੜ੍ਹੀ ਦੇਰ ਨਾਲ ਸੂਚਨਾ ਦਿਤੀ ਗਈ |

ਕੁਮਾਰ ਨੇ ਦਸਿਆ ਕਿ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਵੇਖਿਆ ਕਿ ਸੁਰੰਗ ਦੇ ਅੰਦਰ ਕਰੀਬ 200 ਮੀਟਰ ਮਲਬਾ ਪਿਆ ਸੀ, ਜਿਸ ਨਾਲ ਦਾਖ਼ਲੇ ਦਾ ਰਸਤਾ ਬੰਦ ਹੋ ਗਿਆ ਸੀ। ਉਨ੍ਹਾਂ ਕਿਹਾ, ‘‘ਮੈਂ ਪੁਲਿਸ ਸਟੇਸ਼ਨ ’ਚ ਅਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਬਾਅਦ ’ਚ ਇਕ ਬਚਾਅ ਟੀਮ ਮੌਕੇ ਉੱਤੇ ਪਹੁੰਚੀ।’’

(For more news apart from Uttarkashi Tunnel Collapse, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement