
ਡਾ. ਬਾਬਾ ਸਾਹਿਬ ਅੰਬੇਡਕਰ ਦੇ ਪੋਤੇ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਬਣੇ ਰਹਿਣ ਦੀ ਚੋਣ ਕਰੇਗੀ।
ਮੁੰਬਈ, 22 ਨਵੰਬਰ : ਵੰਚਿਤ ਬਹੁਜਨ ਅਘਾੜੀ (ਵੀ.ਬੀ.ਏ.) ਦੇ ਮੁਖੀ ਪ੍ਰਕਾਸ਼ ਅੰਬੇਡਕਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਲੋੜੀਂਦੀ ਗਿਣਤੀ ਮਿਲਦੀ ਹੈ ਤਾਂ ਉਹ ਉਸ ਪਾਰਟੀ ਦੀ ਚੋਣ ਕਰਨਗੇ ਜੋ ਸਰਕਾਰ ਬਣਾ ਸਕਦੀ ਹੈ।
ਡਾ. ਬਾਬਾ ਸਾਹਿਬ ਅੰਬੇਡਕਰ ਦੇ ਪੋਤੇ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਬਣੇ ਰਹਿਣ ਦੀ ਚੋਣ ਕਰੇਗੀ। ਉਨ੍ਹਾਂ ਕਿਹਾ, ‘‘ਜੇਕਰ ਕੱਲ੍ਹ ਨੂੰ ਵੀ.ਬੀ.ਏ. ਨੂੰ ਮਹਾਰਾਸ਼ਟਰ ’ਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਜਾਂ ਗਠਜੋੜ ਦਾ ਸਮਰਥਨ ਕਰਨ ਲਈ ਲੋੜੀਂਦੀ ਗਿਣਤੀ ਮਿਲ ਜਾਂਦੀ ਹੈ ਤਾਂ ਅਸੀਂ ਸਰਕਾਰ ਬਣਾਉਣ ਵਾਲੇ ਕਿਸੇ ਵੀ ਪਾਰਟੀ ਨਾਲ ਬਣੇ ਰਹਿਣ ਨੂੰ ਤਰਜੀਹ ਦੇਵਾਂਗੇ।’’
ਦਲਿਤ ਆਗੂ ਨੇ ‘ਐਕਸ’ ’ਤੇ ਲਿਖਿਆ, ‘‘ਅਸੀਂ ਸੱਤਾ ’ਚ ਬਣੇ ਰਹਿਣ ਦੀ ਚੋਣ ਕਰਾਂਗੇ।’’ ਵੀ.ਬੀ.ਏ. ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 200 ਉਮੀਦਵਾਰ ਖੜ੍ਹੇ ਕੀਤੇ ਹਨ। ਪਾਰਟੀ ਨੇ 2019 ਦੀਆਂ ਸੂਬਾ ਚੋਣਾਂ ’ਚ 236 ਸੀਟਾਂ ’ਤੇ ਚੋਣ ਲੜੀ ਸੀ ਪਰ ਅਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ। ਜਿਨ੍ਹਾਂ ਸੀਟਾਂ ’ਤੇ ਉਨ੍ਹਾਂ ਨੇ ਚੋਣ ਲੜੀ ਸੀ, ਉਨ੍ਹਾਂ ’ਚ ਉਨ੍ਹਾਂ ਦਾ ਵੋਟ ਸ਼ੇਅਰ 5.5 ਫੀ ਸਦੀ ਸੀ। ਮਹਾਰਾਸ਼ਟਰ ’ਚ 288 ਮੈਂਬਰੀ ਵਿਧਾਨ ਸਭਾ ਲਈ 20 ਨਵੰਬਰ ਨੂੰ ਵੋਟਾਂ ਪਈਆਂ ਸਨ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। (ਪੀਟੀਆਈ)