ਸ਼ਤਰੂਘਨ ਸਿਨਹਾ ਲਾਲੂ ਯਾਦਵ ਨੂੰ ਮਿਲਣ ਪਹੁੰਚੇ ਰਾਂਚੀ, ਹਾਰ  'ਤੇ ਬੀਜੇਪੀ ਨੂੰ ਦਿਤੀ ਨਸੀਹਤ
Published : Dec 22, 2018, 11:20 am IST
Updated : Dec 22, 2018, 11:20 am IST
SHARE ARTICLE
Bihar Jharkhand Shatrughan sinha
Bihar Jharkhand Shatrughan sinha

ਭਾਰਤੀ ਜਨਤਾ ਪਾਰਟੀ (ਬੀਜੇਪੀ) ਤੋਂ ਬਾਗੀ ਤੇਵਰ ਅਪਣਾ ਚੁੱਕੇ ਪਟਨਾ ਸਾਹਿਬ ਤੋਂ ਸੰਸਦ ਸ਼ਤਰੂਘਨ ਸਿਨਹਾ (ਬਿਹਾਰੀ ਬਾਬੂ) ਸ਼ੁੱਕਰਵਾਰ ਨੂੰ ਰਾਂਚੀ ਪਹੁੰਚੇ। ਬਿਹਾਰੀ...

ਰਾਂਚੀ (ਭਾਸ਼ਾ): ਭਾਰਤੀ ਜਨਤਾ ਪਾਰਟੀ (ਬੀਜੇਪੀ) ਤੋਂ ਬਾਗੀ ਤੇਵਰ ਅਪਣਾ ਚੁੱਕੇ ਪਟਨਾ ਸਾਹਿਬ ਤੋਂ ਸੰਸਦ ਸ਼ਤਰੂਘਨ ਸਿਨਹਾ (ਬਿਹਾਰੀ ਬਾਬੂ) ਸ਼ੁੱਕਰਵਾਰ ਨੂੰ ਰਾਂਚੀ ਪਹੁੰਚੇ। ਬਿਹਾਰੀ ਬਾਬੂ ਚਾਰਾ ਗੜਬੜੀ ਦੇ ਵੱਖਰੇ ਮਾਮਲਿਆਂ 'ਚ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ) ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ ਕਰਣਗੇ। ਏਅਰਪੋਰਟ 'ਤੇ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਤਿੰਨ ਸੂਬਿਆਂ 'ਚ ਮਿਲੀ ਹਾਰ ਨੂੰ ਬੀਜੇਪੀ ਦੀਆਂ ਗਲਤੀਆਂ ਦਾ ਨਤੀਜਾ ਕਰਾਰ ਦਿਤਾ।

Shatrughan sinha Shatrughan sinha

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਜੇਕਰ ਅਪਣੀ ਗਲਤੀ ਸੁਧਾਰਨੀ ਹੈ ਤਾਂ ਲਾਲ ਕ੍ਰਿਸ਼ਣ ਆਡਵਾਣੀ, ਯਸ਼ਵੰਤ ਸਿੰਹਾ ਅਤੇ ਅਰੁਣ ਸ਼ੌਰੀ  ਵਰਗੇ ਨੇਤਾਵਾਂ ਨੂੰ ਗਲੇ ਲਗਾਉਣ। ਦੂਜੇ ਪਾਸੇ ਅਗਲੀ ਲੋਕਸਭਾ ਚੋਣ 'ਚ ਪਟਨਾ ਸਾਹਿਬ ਤੋਂ ਚੋਣ ਲੜਨ ਦੇ ਸਵਾਲ 'ਤੇ ਸ਼ਤਰੂਘਨ ਸਿੰਹਾ ਨੇ ਕਿਹਾ ਕਿ ਹਲਾਤ ਕੁੱਝ ਵੀ ਹੋਵੇ, ਪਰ ਲੋਕੇਸ਼ਨ ਉਹੀ ਰਹੇਗੀ। ਏਅਰਪੋਰਟ 'ਤੇ ਉਨ੍ਹਾਂ ਨੇ ਅਪਣਾ ਫੇਮਸ ਡਾਇਲਾਗ ਖਾਮੋਸ਼ ਨਾਲ ਲੋਕਾਂ ਨੂੰ ਖੁਸ਼ ਕੀਤਾ।

Shatrughan sinha Shatrughan sinha

ਉਨ੍ਹਾਂ ਨੇ ਰਾਂਚੀ ਦੌਰੇ ਨੂੰ ਨਿਜੀ ਦੌਰਾ ਦੱਸਿਆ ਅਤੇ ਨਾਲ ਹੀ ਲਾਲੂ ਯਾਦਵ ਨਾਲ ਮੁਲਾਕਾਤ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਸਾਡੇ ਪਰਵਾਰਕ ਮਿੱਤਰ ਹਨ। ਸੁਖ-ਦੁੱਖ 'ਚ ਉਨ੍ਹਾਂ ਨੇ ਹਮੇਸ਼ਾ ਸਾਥ ਦਿਤਾ। ਜ਼ਿਕਰਯੋਗ ਹੈ ਕਿ ਸਜ਼ਾਯਾਫਤਾ ਲਾਲੂ ਯਾਦਵ  ਇਨੀ ਦਿਨਾਂ ਰਿਮਸ 'ਚ ਭਰਤੀ ਹਨ। ਬਿਹਾਰੀ ਬਾਬੂ ਨੇ ਇਸ ਦੌਰਾਨ ਬੀਜੇਪੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਹੁਣੇ ਵੀ ਜਾਗਣ ਲਈ ਸਮਾਂ ਹੈ।

Shatrughan sinha Shatrughan sinha

ਸਮਰਪਣ ਦੀ ਭਾਵਨਾ ਨਾਲ ਲਾਲ ਕ੍ਰਿਸ਼ਣ ਆਡਵਾਣੀ,  ਯਸ਼ਵੰਤ ਸਿੰਹਾ ਅਤੇ ਅਰੁਣ ਸ਼ੌਰੀ ਨੂੰ ਗਲੇ ਲਗਾਇਆਂ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਤਿੰਨਾਂ ਦਿੱਗਜ ਬੀਜੇਪੀ 'ਤੋਂ ਵੱਖ ਕੀਤਾ ਗਿਆ ਹੈ।  ਉਨ੍ਹਾਂ ਨੇ ਅਪਣੇ ਆਪ ਨੂੰ ਬੀਜੇਪੀ ਦਾ ਹੋਣ ਵਾਲਾ ਪਹਿਲਾਂ ਭਾਰਤੀ ਦੱਸਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement