
ਲਖਨਊ ਵਿਚ ਹੋਈ ਪਾਸਿੰਗ ਆਊਟ ਪਰੇਡ ਤੋਂ ਪਾਸ ਆਊਟ ਹੋ ਕੇ ਸ਼੍ਰੇਯਸੀ ਨਿਸ਼ੰਕ ਫ਼ੋਜ ਵਿਚ ਕਰਨਲ ਬਣ ਗਈ ਹੈ।
ਦੇਹਰਾਦੂਨ, ( ਭਾਸ਼ਾ) : ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਹਰਿਦੁਆਰ ਤੋਂ ਮੌਜੂਦਾ ਸੰਸਦ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਦੀ ਬੇਟੀ ਸ਼੍ਰੇਯਸੀ ਨਿਸ਼ੰਕ ਵਿਦੇਸ਼ ਦੀ ਨੌਕਰੀ ਛੱਡ ਕੇ ਫ਼ੌਜ ਵਿਚ ਅਫ਼ਸਰ ਬਣ ਗਈ ਹੈ। ਇਸ ਖ਼ਾਸ ਮੌਕੇ 'ਤੇ ਲਖਨਊ ਵਿਚ ਆਯੋਜਿਤ ਪਾਸਿੰਗ ਆਊਟ ਪਰੇਡ ਵਿਚ ਖ਼ੁਦ ਡਾ.ਨਿਸ਼ੰਕ ਮੌਜੂਦ ਰਹੇ। ਦੂਨ ਦੇ ਸਕਾਲਰਸ ਹੋਮ ਸੀਨੀਅਰ ਸੈਕੰਡਰੀ ਸਕੂਲ ਤੋਂ 12ਵੀਂ ਪਾਸ ਕਰਨ ਤੋਂ ਬਾਅਦ ਸ਼੍ਰੇਯਸੀ ਨਿਸ਼ੰਕ ਨੇ ਹਿਮਾਲਿਅਨ ਮੈਡੀਕਲ ਕਾਲਜ ਜੌਲੀਗ੍ਰਾਂਟ ਤੋਂ ਐਮਬੀਬੀਐਸ ਦੀ ਪੜ੍ਹਾਈ ਪੂਰੀ ਕੀਤੀ।
Shreyasi Nishank
ਉਹਨਾਂ ਦਾ ਪਹਿਲਾਂ ਤੋਂ ਹੀ ਫ਼ੋਜ ਵਿਚ ਜਾ ਕੇ ਦੇਸ਼ ਸੇਵਾ ਕਰਨ ਦਾ ਸੁਪਨਾਸੀ। ਇਸ ਲਈ ਮੈਡੀਕਲ ਕੋਰ ਵਿਚ ਜੁਆਇਨ ਕੀਤਾ। ਲਖਨਊ ਵਿਚ ਹੋਈ ਪਾਸਿੰਗ ਆਊਟ ਪਰੇਡ ਤੋਂ ਪਾਸ ਆਊਟ ਹੋ ਕੇ ਸ਼੍ਰੇਯਸੀ ਨਿਸ਼ੰਕ ਫ਼ੋਜ ਵਿਚ ਕਰਨਲ ਬਣ ਗਈ ਹੈ। ਸ਼੍ਰੇਯਸੀ ਦੀ ਵੱਡੀ ਭੈਣ ਅਰੁਸ਼ੀ ਨਿਸ਼ੰਕ ਦਾ ਕਹਿਣਾ ਹੈ ਕਿ ਉਤਰਾਖੰਡ ਵਿਚ ਪਹਿਲਾਂ ਤੋਂ ਹੀ ਨੌਜਵਾਨਾਂ ਵਿਚ ਫ਼ੌਜ ਪ੍ਰਤੀ ਵਿਸ਼ੇਸ਼ ਉਤਸਾਹ ਹੈ।
Shreyasi Nishank with father Ramesh pokhriyal and other officials
ਹਰ ਘਰ ਫ਼ੌਜੀ ਦੀ ਕਹਾਵਤ ਨੂੰ ਉਸ ਦੀ ਭੈਣ ਨੇ ਸੱਚ ਸਾਬਤ ਕੀਤਾ ਹੈ। ਉਹਨਾਂ ਦੇ ਪਰਵਾਰ ਨੂੰ ਸ਼੍ਰੇਯਸੀ 'ਤੇ ਮਾਣ ਹੈ। ਦੱਸ ਦਈਏ ਕਿ ਸ਼੍ਰੇਯਸੀ ਦੇ ਪਿਤਾ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਨ। ਬੇਟੀ ਦੇ ਫ਼ੋਜ਼ ਵਿਚ ਸ਼ਾਮਲ ਹੋਣ 'ਤੇ ਨਿਸ਼ੰਕ ਦਾ ਕਹਿਣਾ ਹੈ ਕਿ ਮੈਂਨੂੰ ਮਾਣ ਹੋ ਰਿਹਾ ਹੈ ਕਿ ਸਾਡੇ ਪਰਵਾਰ ਤੋਂ ਮੇਰੀ ਬੇਟੀ ਪਹਿਲੀ ਫ਼ੋਜ ਅਫ਼ਸਰ ਬਣੀ ਹੈ।
Ramesh pokhriyal Nishank
ਉਹਨਾਂ ਕਿਹਾ ਕਿ ਉਹਨਾਂ ਦੀ ਇੱਛਾ ਸੀ ਕਿ ਪਰਵਾਰ ਵਿਚ ਕੋਈ ਫ਼ੋਜ ਵਿਚ ਹੋਣਾ ਚਾਹੀਦਾ ਹੈ। ਮੇਰੀ ਬੇਟੀ ਨੇ ਇਹ ਇੱਛਾ ਪੂਰੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮੇਰੀ ਬੇਟੀ ਸ਼੍ਰੇਯਸੀ ਬਚਪਨ ਤੋਂ ਹੀ ਡਾਕਟਰ ਬਣਨਾ ਚਾਹੁੰਦੀ ਸੀ ਪਰ ਲਗਭਗ ਦੋ ਸਾਲ ਪਹਿਲਾਂ ਉਸ ਨੇ ਫ਼ੋਜ ਵਿਚ ਜਾਣ ਦਾ ਫ਼ੈਸਲਾ ਕੀਤਾ। ਉਹਨਾਂ ਕਿਹਾ ਕਿ ਬੇਟੀ ਵੱਲੋਂ ਦੇਸ਼ ਸੇਵਾ ਵਿਚ ਅਪਣਾ ਯੋਗਦਾਨ ਪਾਉਣ 'ਤੇ ਉਹ ਬਹੁਤ ਖੁਸ਼ ਹਨ।