
ਵਿਭਾਗ ਦੇ ਮੁਖੀ ਡਾ. ਸੰਜੇ ਤਿਵਾੜੀ ਨੇ ਵਿਦਿਆਰਥੀਆਂ ਦੇ ਇਸ ਨਵੇਂ ਪ੍ਰਯੋਗ 'ਤੇ ਕਿਹਾ ਹੈ ਕਿ ਇਹ ਇਕ ਅਨੋਖਾ ਪ੍ਰਯੋਗ ਹੈ।
ਰਾਇਪੁਰ, ( ਪੀਟੀਆਈ) ; ਪੰਡਤ ਰਵਿਸ਼ੰਕਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇਕ ਅਜਿਹਾ ਮਾਡਲ ਤਿਆਰ ਕੀਤਾ ਗਿਆ ਹੈ ਜੋ ਗੱਡੀਆਂ ਤੋਂ ਨਿਕਲਣ ਵਾਲੇ ਧੂੰਏ ਨੂੰ ਨਿਯੰਤਰਣ ਵਿਚ ਰਖੇਗਾ। ਨਾਲ ਹੀ ਬਚੇ ਹੋਏ ਕਾਲੇ ਪਦਾਰਥ ਨੂੰ ਪੇਪਰ ਪ੍ਰਿੰਟ ਅਤੇ ਕਾਲੀ ਸਿਆਹੀ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ। ਇਸ ਨੂੰ ਗੱਡੀ ਦੇ ਸਾਇਲੈਂਸਰ ਵਿਚ ਲਗਾ ਕੇ ਵਰਤੋਂਯੋਗ ਬਣਾਇਆ ਜਾ ਸਕਦਾ ਹੈ।
Pt. Ravishankar Shukla University Raipur
ਕੋਈ ਵੀ ਗੱਡੀ ਪੌਣਾ ਘੰਟਾ ਚਲਦੀ ਹੈ ਤਾਂ ਉਸ ਵਿਚੋਂ 30 ਐਮਐਲ ਸਿਆਹੀ ਤਿਆਰ ਹੋ ਜਾਂਦੀ ਹੈ। ਜਿਸ ਨੂੰ ਆਸਾਨੀ ਨਾਲ ਪ੍ਰਿੰਟਰ ਵਿਚ ਵਰਤਿਆ ਜਾ ਸਕਦਾ ਹੈ। ਵਿਭਾਗ ਦੇ ਮੁਖੀ ਡਾ. ਸੰਜੇ ਤਿਵਾੜੀ ਨੇ ਵਿਦਿਆਰਥੀਆਂ ਦੇ ਇਸ ਨਵੇਂ ਪ੍ਰਯੋਗ 'ਤੇ ਕਿਹਾ ਹੈ ਕਿ ਇਹ ਇਕ ਅਨੋਖਾ ਪ੍ਰਯੋਗ ਹੈ। ਇਸ ਨਾਲ ਪ੍ਰਦੂਸ਼ਣ ਨੂੰ ਕਾਬੂ ਵਿਚ ਕੀਤਾ ਜਾ ਸਕਦਾ ਹੈ। ਕਿਸੇ ਵੀ ਕੈਨ ਵਿਚ ਕਾਰਟਨ ਅਤੇ ਕੰਡਕਟਰ ਨੂੰ ਲਗਾ ਕੇ ਉਸ ਨੂੰ ਡੀਜ਼ਲ ਵਾਲੇ ਵਾਹਨ 'ਤੇ ਲਗਾ ਦਿਤਾ ਜਾਵੇ ਤਾਂ ਪ੍ਰਦੂਸ਼ਣ ਵਾਲੇ 2.5 ਤੋਂ 10 ਮਾਈਕ੍ਰਾਨ ਦੇ ਕਣ ਸਿਆਹੀ ਵਿਚ ਬਦਲ ਜਾਂਦੇ ਹਨ।
India's vehicular pollution
ਜੇਕਰ ਉਹ ਗੱਡੀ ਦੋ ਹਜ਼ਾਰ ਘੰਟੇ ਚਲਦੀ ਹੈ ਤਾਂ 600 ਮਿਲੀਲੀਟਰ ਤੱਕ ਸਿਆਹੀ ਤਿਆਰ ਕੀਤੀ ਜਾ ਸਕਦੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਇਸ ਮਾਡਲ ਨਾਲ ਪ੍ਰਦੂਸ਼ਣ 'ਤੇ ਕਾਬੂ ਦੇ ਨਾਲ-ਨਾਲ ਵਰਤੋਂਯੋਗ ਸਿਆਹੀ ਵੀ ਬਣਾਈ ਜਾ ਸਦਕੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਅਜਿਹਾ ਮਾਡਲ ਤਿਆਰ ਕੀਤਾ ਗਿਆ ਹੈ ਜਿਸ ਨਾਲ ਸ਼ਹਿਰ ਦੇ ਤਾਲਾਬਾਂ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ।
Pond
ਮਾਡਲ ਦਾ ਨਾਮ ਹੈ ਸੋਲਰ ਕੰਪਾਊਡ ਕਲੀਨਿਕ ਸਿਸਟਮ। ਤਾਲਾਬ ਦੀ ਤਹਿ 'ਤੇ ਫੈਲੇ ਕੂੜੇ ਨੂੰ ਤਰੰਗਾਂ ਨਾਲ ਕਿਨਾਰੇ ਤੱਕ ਪਹੁੰਚਾਇਆ ਜਾਂਦਾ ਹੈ। ਨਾਲ ਹੀ ਜੇਕਰ ਤਾਲਾਬ ਵਿਚ ਫਿਲਟਰ ਪਲਾਂਟ ਹੈ ਤਾਂ ਉਸ ਦੇ ਨੇੜੇ ਵੀ ਗੰਦਗੀ ਆ ਜਾਵੇ ਤਾਂ ਇਹ ਅਲਾਰਮ ਨੂੰ ਚਾਲੂ ਕਰ ਦਿੰਦਾ ਹੈ। ਇਸ ਨਾਲ ਕੂੜੇ ਦੇ ਇਕ ਥਾਂ ਤੇ ਇਕੱਠੇ ਹੋਣ ਦਾ ਸੰਕੇਤ ਮਿਲ ਜਾਂਦਾ ਹੈ।